ਟੈਕਨੋਕਰੇਟ ਦਰਸ਼ਨ ਸਿੰਘ ਕੁਲਾਰ ਹਮੇਸ਼ਾ ਰਹਿਣਗੇ ਯਾਦ
ਬਰਸੀ 'ਤੇ ਵਿਸ਼ੇਸ਼-ਟੈਕਨੋਕਰੇਟ ਦਰਸ਼ਨ ਸਿੰਘ ਕੁਲਾਰ ਹਮੇਸ਼ਾ ਰਹਿਣਗੇ ਯਾਦ
Publish Date: Wed, 22 Apr 2026 07:39 PM (IST)
Updated Date: Thu, 23 Apr 2026 04:07 AM (IST)
ਸਟਾਫ਼ ਪ੍ਰਤੀਨਿੱਧ, ਪੰਜਾਬੀ ਜਾਗਰਣ ਲੁਧਿਆਣਾ
ਅੱਜ ਦੇ ਦਿਨ 23 ਸਾਲ ਪਹਿਲਾਂ ਦਰਸ਼ਨ ਸਿੰਘ ਕੁਲਾਰ ਇਸ ਫਾਨੀ ਸੰਸਾਰ ਨੂੰ ਅਲਵਿਦਾ ਆਖ ਕੇ ਅਕਾਲ ਚਲਾਣਾ ਹਕਰ ਗਏ ਸਨ। ਸਰਦਾਰ ਰਤਨ ਸਿੰਘ ਕੁਲਾਰ ਦੇ ਚਾਰ ਪੁੱਤਰਾਂ ਵਿਚੋਂ ਦਰਸ਼ਨ ਸਿੰਘ ਕੁਲਾਰ, ਅਜੀਤ ਸਿੰਘ ਕੁਲਾਰ ਅਤੇ ਪ੍ਰੀਤਮ ਸਿੰਘ ਕੁਲਾਰ ਤੋਂ ਬਾਅਦ ਤੀਜੇ ਪੁੱਤਰ ਸਨ, ਜਦੋਂ ਕਿ ਮੁਖਤਿਆਰ ਸਿੰਘ ਕੁਲਾਰ ਓਹਨਾ ਜੀਜੀਐੱਨ ਖਾਲਸਾ ਸਕੂਲ ਗੁਰੂਸਰ ਸੁਧਰ ਤੋਂ ਸਾਲ 1955 ’ਚ ਦਸਵੀਂ ਪਾਸ ਕਰਨ ਉਪਰੰਤ ਲੁਧਿਆਣਾ ਆ ਕੇ ਸਨ। 1956 ਵਿਚ ਕੁਲਾਰ ਭਰਾਵਾਂ ਨੇ ਆਪਣਾ ਕਾਰੋਬਾਰ ਸਥਾਪਤ ਕੀਤਾ ਅਤੇ ਕਿਰਾਏ ਦਾ ਯੂਨਿਟ ਮੈਸਰਜ਼ ਦੇਵਕੀ ਨੰਦਨ ਐਂਡ ਸੰਨਜ਼ ਵਿਖੇ ਸਾਈਕਲ ਮਡਗਾਰਡਾਂ ਦਾ ਨਿਰਮਾਣ ਸ਼ੁਰੂ ਕੀਤਾ। ਸਨ 1962 ਵਿੱਚ ਉਨ੍ਹਾਂ ਨੇ ਆਪਣਾ ਯੂਨਿਟ ਮੈਸਰਜ਼ ਕੁਲਾਰ ਸਾਈਕਲ ਇੰਡਸਟਰੀਜ਼ ਦੀ ਸ਼ੁਰੂਆਤ ਕੀਤੀ, ਜਿੱਥੇ ਪਹਿਲਾਂ ਉਨ੍ਹਾਂ ਨੇ ਮਸ਼ੀਨਰੀ ਵਿਕਸਤ ਕੀਤੀ ਅਤੇ ਫਿਰ ਸਾਈਕਲ ਮੂਡਗਾਰਡਾਂ ਤੇ ਰਿਮਾਂ ਦਾ ਉਤਪਾਦਨ ਸ਼ੁਰੂ ਕੀਤਾ।
ਦਰਸ਼ਨ ਸਿੰਘ ਕੁਲਾਰ ਭਾਰਤੀ ਸਾਈਕਲ ਉਦਯੋਗ ਵਿੱਚ ਟੈਕਨੋਕਰੇਟ ਵਜੋਂ ਜਾਣੇ ਜਾਂਦੇ ਹਨ, 22 ਸਾਲ ਪਹਿਲਾਂ ਸਵ. ਕੁਲਾਰ 23 ਅਪ੍ਰੈਲ 2003 ਨੂੰ ਸਦੀਵੀ ਵਿਛੋੜਾ ਪਾ ਕੇ ਗੁਰੂ ਚਰਨਾਂ ਵਿਚ ਜਾ ਬਿਰਾਜੇ। ਉਹਨਾਂ ਦੇ ਦੋ ਪੁੱਤਰਾਂ ਗੁਰਮੀਤ ਸਿੰਘ ਕੁਲਾਰ ਅਤੇ ਜਗਦੇਵ ਸਿੰਘ ਕੁਲਾਰ ਨੇ ਵਿਰਾਸਤ ਨੂੰ ਅੱਗੇ ਵਧਾਇਆ ਹੈ, ਉਨ੍ਹਾਂ ਦਾ ਪਰਿਵਾਰ ਤੇ ਕਾਰੋਬਾਰ ਤੇਜ਼ੀ ਨਾਲ ਵਧਾਇਆ ਤੇ ਸੈੰਬੀ ਸਾਈਕਲ ਐਂਡ ਆਟੋ ਇੰਡਸਟਰੀਜ਼ ਯੂਨਿਟ ਨੰਬਰ 2, ਦਰਸ਼ਨ ਉਦਯੋਗ, ਕੁਲਾਰ ਇੰਟਰਨੈਸ਼ਨਲ, ਕੁਲਾਰ ਇੰਡਸਟਰੀਅਲ ਕਾਰਪੋਰੇਸ਼ਨ ਐਂਡ ਕੁਲਾਰ ਸੰਨਜ਼ ਫਰਮਾਂ ਵਿਕਸਿਤ ਕੀਤੀਆਂ। ਇਸ ਤੋਂ ਇਲਾਵਾ ਗੁਰਮੀਤ ਸਿੰਘ ਕੁਲਾਰ ਫਿਕੋ (ਫੈਡਰੇਸ਼ਨ ਆਫ਼ ਇੰਡਸਟ੍ਰੀਅਲ ਐਂਡ ਕਮਰਸ਼ੀਅਲ ਆਰਗੇਨਾਈਜ਼ੇਸ਼ਨ)ਦੇ ਪ੍ਰਧਾਨ ਤੇ ਹੈੱਡ ਪੰਜਾਬ ਸਟੇਟ- ਆਏਐਮਐਸਐਮਈ ਆਫ਼ ਇੰਡੀਆ, ਰਾਸ਼ਟਰੀ ਪੱਧਰ ਦੀ ਪ੍ਰਬੰਧਕੀ ਕਮੇਟੀ ਦੇ ਮੈਂਬਰ ਪੀਐਚਡੀ ਚੈਂਬਰ ਆਫ਼ ਕਾਮਰਸ ਐਂਡ ਇੰਡਸਟਰੀ ਹਨ ਤੇ ਕਾਰੋਬਾਰੀ ਭਾਈਚਾਰੇ ਦੀ ਸੇਵਾ ਕਰ ਰਹੇ ਹਨ। ਜਗਦੇਵ ਸਿੰਘ ਕੁਲਾਰ ਆਈਟੀਆਈ ਅੰਮ੍ਰਿਤਸਰ ਦੇ ਚੇਅਰਮੈਨ ਹਨ, ਜਿੱਥੇ 700 ਤੋਂ ਵੱਧ ਵਿਦਿਆਰਥੀ ਤਕਨੀਕੀ ਸਿੱਖਿਆ ਹਾਸਲ ਕਰਦੇ ਹਨ। ਹਰ ਸਾਲ ਦਰਸ਼ਨ ਸਿੰਘ ਕੁਲਾਰ ਦੀ ਯਾਦ ਵਿੱਚ ਕੁਲਾਰ ਪਰਿਵਾਰ ਵੱਲੋਂ ਫੁੱਟਬਾਲ ਟੂਰਨਾਮੈਂਟ ਕਰਵਾਇਆ ਜਾਂਦਾ ਹੈ।ਉਨ੍ਹਾਂ ਦੀ ਬਰਸੀ ਮੌਕੇ ਕੁਲਾਰ ਪਰਿਵਾਰ ਦਰਸ਼ਨ ਸਿੰਘ ਕੁਲਾਰ ਨੂੰ ਸ਼ਰਧਾਂਜਲੀ ਭੇਟ ਕਰਦਾ ਹੈ।