ਲੁਧਿਆਣਾ ਦੇ ਵਪਾਰੀ ਨਾਲ ਹੋਇਆ ਵੱਡਾ ਧੋਖਾ, 49.51 ਲੱਖ ਦੀ ਠੱਗੀ
ਮੋਬਾਈਲ ਐਕਸੈਸਰੀਜ਼ ਦੇ ਨਾਮ ‘ਤੇ 49.51 ਲੱਖ ਦੀ ਠੱਗੀ, ਲੁਧਿਆਣਾ ਦੇ ਵਪਾਰੀ ਨਾਲ ਹੋਇਆ ਵੱਡਾ ਧੋਖਾ
Publish Date: Mon, 20 Apr 2026 06:15 PM (IST)
Updated Date: Mon, 20 Apr 2026 06:18 PM (IST)
ਕ੍ਰਾਈਮ ਰਿਪੋਰਟਰ, ਪੰਜਾਬੀ ਜਾਗਰਣ ਲੁਧਿਆਣਾ ਸ਼ਹਿਰ ਵਿਚ ਮੋਬਾਈਲ ਐਕਸੈਸਰੀਜ਼ ਦੀ ਖਰੀਦ-ਫਰੋਖ਼ਤ ਦੇ ਨਾਮ ‘ਤੇ ਵੱਡੀ ਠੱਗੀ ਦਾ ਮਾਮਲਾ ਸਾਹਮਣੇ ਆਇਆ ਹੈ। ਪੱਖੋਵਾਲ ਰੋਡ ਸਥਿਤ ਈਸਰ ਸਿੰਘ ਨਗਰ ਦੇ ਰਹਿਣ ਵਾਲੇ ਬਲਰਾਜ ਸਿੰਘ ਨੂੰ ਮੁਲਜ਼ਮਾਂ ਨੇ ਪਹਿਲਾਂ ਭਰੋਸੇ ਵਿਚ ਲਿਆ ਅਤੇ ਵਿਸ਼ਵਾਸ ਬਣਾਉਣ ਤੋਂ ਬਾਅਦ ਲਗਪਗ 49 ਲੱਖ 51 ਹਜ਼ਾਰ 500 ਰੁਪਏ ਦੀ ਠੱਗੀ ਕਰ ਲਈ। ਪੁਲਿਸ ਨੂੰ ਦਿੱਤੀ ਦਰਖ਼ਾਸਤ ਵਿਚ ਬਲਰਾਜ ਸਿੰਘ ਨੇ ਦੱਸਿਆ ਕਿ ਮੁਲਜ਼ਮਾਂ ਨੇ ਉਸਨੂੰ ਮੋਬਾਈਲ ਐਕਸੈਸਰੀਜ਼ ਸਪਲਾਈ ਕਰਨ ਦਾ ਝਾਂਸਾ ਦਿੱਤਾ। ਭਰੋਸੇ ਵਿਚ ਲੈ ਕੇ ਉਨ੍ਹਾਂ ਨੇ ਵੱਡੀ ਰਕਮ ਹਾਸਲ ਕਰ ਲਈ, ਪਰ ਬਾਅਦ ਵਿਚ ਨਾ ਤਾਂ ਸਾਮਾਨ ਭੇਜਿਆ ਗਿਆ ਅਤੇ ਨਾ ਹੀ ਪੈਸੇ ਵਾਪਸ ਕੀਤੇ ਗਏ। ਇਸ ਤਰ੍ਹਾਂ ਦੋਸ਼ੀਆਂ ਨੇ ਯੋਜਨਾਬੱਧ ਢੰਗ ਨਾਲ ਧੋਖਾਧੜੀ ਕੀਤੀ। ਆਪਣੀ ਮਿਹਨਤ ਦੀ ਕਮਾਈ ਗੁਆਉਣ ਤੋਂ ਬਾਅਦ ਕਾਰੋਬਾਰੀ ਨੇ ਪੁਲਿਸ ਦੇ ਉੱਚ ਅਧਿਕਾਰੀਆਂ ਨੂੰ ਸ਼ਿਕਾਇਤ ਦਿੱਤੀ। ਕੇਸ ਦੀ ਪੜਤਾਲ ਤੋਂ ਬਾਅਦ ਪੁਲਿਸ ਨੇ ਅਨੀਤਾ ਖਰਬੰਦਾ, ਜੋਗਿੰਦਰ ਮੋਹਨ ਖਰਬੰਦਾ (ਦੇਹਰਾਦੂਨ), ਜਸਪ੍ਰੀਤ ਸਿੰਘ (ਨਵੀਂ ਦਿੱਲੀ) ਅਤੇ ਯਸ਼ ਬੰਸਲ (ਰਾਜਸਥਾਨ) ਖ਼ਿਲਾਫ਼ ਧਾਰਾ 406, 420 ਅਤੇ 506 ਆਈਪੀਸੀ ਤਹਿਤ ਕੇਸ ਦਰਜ ਕੀਤਾ ਹੈ। ਪੁਲਿਸ ਅਨੁਸਾਰ ਦੋਸ਼ੀਆਂ ਨੇ ਪਹਿਲਾਂ ਵਿਸ਼ਵਾਸ ਬਣਾਇਆ ਅਤੇ ਫਿਰ ਵੱਡੀ ਰਕਮ ਹੜੱਪ ਲਈ। ਮਾਮਲੇ ਦੀ ਜਾਂਚ ਜਾਰੀ ਹੈ ਅਤੇ ਦੋਸ਼ੀਆਂ ਦੀ ਤਲਾਸ਼ ਕੀਤੀ ਜਾ ਰਹੀ ਹੈ।