ਹਾਕੀ ਓਲੰਪੀਅਨ ਨੇ ਬੱਚਿਆਂ ਨੂੰ ਦਿੱਤੇ ਖੇਡ ਟਿਪਸ
ਹਾਕੀ ਓਲੰਪੀਅਨ ਨੇ ਬੱਚਿਆਂ ਨੂੰ ਦਿੱਤੇ ਖੇਡ ਟਿਪਸ
Publish Date: Fri, 17 Apr 2026 06:12 PM (IST)
Updated Date: Fri, 17 Apr 2026 06:15 PM (IST)
ਅਵਤਾਰ ਸਿੰਘ ਮੀਤ, ਪੰਜਾਬੀ ਜਾਗਰਣ ਲੁਧਿਆਣਾ ਸ਼ਹੀਦ ਮੋਤੀ ਰਾਮ ਮਹਿਰਾ ਮੈਮੋਰੀਅਲ ਹਾਈ ਸਕੂਲ ਢਿਲੋ ਨਗਰ ਲੁਹਾਰਾ ਵਿਖੇ ਭਾਰਤੀ ਹਾਕੀ ਟੀਮ ਦੇ ਮੁੱਖ ਮੈਂਬਰ ਸੰਜੀਵ ਕੁਮਾਰ ਅਤੇ ਉਹਨਾਂ ਦੇ ਨਾਲ ਮੈਨੇਜਰ ਚੜਤ ਸਿੰਘ ਵਲੋਂ ਵਿਸ਼ੇਸ਼ ਤੌਰ ’ਤੇ ਸਕੂਲ ਵਿਖੇ ਸ਼ਿਰਕਤ ਕੀਤੀ। ਸਕੂਲ ਦੇ ਚੇਅਰਮੈਨ ਨਿਰਮਲ ਸਿੰਘ ਐਸਐਸ ਅਤੇ ਪ੍ਰਧਾਨ ਬਲਦੇਵ ਸਿੰਘ ਦੁਸਾਂਝ ਦੀ ਪੂਰੀ ਟੀਮ ਨੇ ਸਕੂਲ ਪਹੁੰਚਣ ਤੇ ਸੰਜੀਵ ਕੁਮਾਰ ਓਲੰਪੀਅਨ ਨੂੰ ਫੁੱਲਾਂ ਦੇ ਬੁੱਕੇ ਦੇ ਕੇ ਸਵਾਗਤ ਕੀਤਾ। ਇਸ ਮੌਕੇ ਉਨ੍ਹਾਂ ਸਕੂਲ ਦੀ ਹਾਕੀ ਟੀਮ ਨੂੰ ਮਿਲ ਕੇ ਬੱਚਿਆਂ ਨੂੰ ਹਾਕੀ ਦੇ ਟਿਪਸ ਅਤੇ ਜਾਣਕਾਰੀ ਦਿੱਤੀ। ਉਨ੍ਹਾਂ ਸਕੂਲ ਦੇ ਪ੍ਰਬੰਧਕਾਂ ਦੀ ਪ੍ਰਸ਼ੰਸਾ ਕਰਦੇ ਕਿਹਾ ਕਿ ਬੱਚਿਆਂ ਨੂੰ ਖੇਡਾਂ ਪ੍ਰਤੀ ਜਾਗਰੂਕ ਕਰਨ ਲਈ ਉਹਨਾਂ ਦਾ ਵੱਡਾ ਉਪਰਾਲਾ ਹੈ। ਇਸ ਮੌਕੇ ਉਨ੍ਹਾਂ ਸਕੂਲ ਦੀ ਹਾਕੀ ਟੀਮ ਨੂੰ ਹਰੇਕ ਕਿਸਮ ਦੀ ਮਦਦ ਕਰਨ ਦਾ ਭਰੋਸਾ ਵੀ ਦਿੱਤਾ। ਸਕੂਲ ਮੈਨੇਜਮੈਂਟ ਕਮੇਟੀ ਵੱਲੋਂ ਉਨ੍ਹਾਂ ਨੂੰ ਯਾਦਗਾਰੀ ਚਿੰਨ੍ਹ ਅਤੇ ਸਰੋਪਾਓ ਦੇ ਕੇ ਸਨਮਾਨਿਤ ਵੀ ਕੀਤਾ ਗਿਆ। ਇਸ ਮੌਕੇ ਪ੍ਰਿੰਸੀਪਲ ਸਰਬਜੀਤ ਕੌਰ, ਵਾਈਸ ਪ੍ਰਿੰਸੀਪਲ ਮਨਦੀਪ ਸਿੰਘ, ਸੰਜੇ ਕੁਮਾਰ, ਰਜਨੀਸ਼, ਸੰਜੀਵ ਸੰਜੀਵ ਕਸ਼ਪ, ਗੁਰਮੀਤ ਸਿੰਘ ਦੁਸਾਂਝ, ਕੋਚ ਗਰਮੀਤ ਸਿੰਘ, ਡੀਪੀ ਗੁਰਪ੍ਰੀਤ ਸਿੰਘ, ਜਗਦੀਸ਼ ਸਿੰਘ ਦੀਸ਼ਾ ਆਦਿ ਹਾਜ਼ਰ ਸਨ