ਝਾਂਡੇ ਵਿਖੇ ਅੰਬੇਡਕਰ ਸਹਿਬ ਦਾ ਜਨਮ ਦਿਨ ਮਨਾਇਆ
ਅੰਬੇਡਕਰ ਸਹਿਬ ਦਾ ਜਨਮ ਦਿਨ ਝਾਂਡੇ ਵਿਖੇ ਮਨਾਇਆ
Publish Date: Thu, 16 Apr 2026 06:41 PM (IST)
Updated Date: Thu, 16 Apr 2026 06:45 PM (IST)

ਰਵੀ, ਪੰਜਾਬੀ ਜਾਗਰਣ ਲੁਧਿਆਣਾ ਪਿੰਡ ਝਾਂਡੇ ਚ ਸੰਵਿਧਾਨ ਦੇ ਨਿਰਮਾਤਾ ਡਾ. ਬੀਆਰ ਅੰਬੇਡਕਰ ਦਾ 135ਵਾਂ ਜਨਮ ਦਿਨ ਡਾ. ਅੰਬੇਡਕਰ ਸਹਿਬ ਵੈੱਲਫੇਅਰ ਕਮੇਟੀ, ਗ੍ਰਾਮ ਪੰਚਾਇਤ ਅਤੇ ਨਗਰ ਨਿਵਾਸੀਆਂ ਦੇ ਸਹਿਯੋਗ ਸਦਕਾ ਬੜੀ ਸ਼ਰਧਾ ਨਾਲ਼ ਮਨਾਇਆ ਗਿਆ। ਜਾਣਕਾਰੀ ਦਿੰਦਿਆਂ ਸ਼ਰਨਜੀਤ ਸਿੰਘ ਨੰਬਰਦਾਰ ਨੇ ਦੱਸਿਆ ਕਿ ਸਭ ਤੋਂ ਪਹਿਲਾਂ ਬਾਬਾ ਸਾਹਿਬ ਜੀ ਦੀ ਤਸਵੀਰ ਅੱਗੇ ਮੋਮਬੱਤੀ ਜਗਾ ਕੇ ਗੁਲਾਬ ਦੇ ਫੁੱਲ ਅਰਪਣ ਕਰਕੇ ਸਮਾਗਮ ਦੀ ਸ਼ੁਰੁਆਤ ਕੀਤੀ ਗਈ। ਇਸ ਮੌਕੇ ਕੁਲਵੰਤ ਕੌਰ ਸਰਪੰਚ ਨੇ ਅਪਣੇ ਭਾਸ਼ਣ ਚ ਬੱਚਿਆਂ ਨੂੰ ਵੱਧ ਤੋਂ ਵੱਧ ਪੜ੍ਹਾਉਣ ਲਈ ਜ਼ੋਰ ਦਿੱਤਾ। ਮਾਸਟਰ ਜਗਜੀਤ ਸਿੰਘ ਨੇ ਜਿੱਥੇ ਬਾਬਾ ਸਹਿਬ ਦੇ ਜੀਵਨ, ਪਾਏ ਹੋਏ ਪੂਰਨਿਆ ਤੇ ਤੁਰਨ ਲਈ ਪ੍ਰੇਰਿਤ ਕੀਤਾ ਉੱਥੇ ਨਾਲ਼ ਹੀ ਸਮਾਜ ਨੂੰ ਹੋਰ ਜਾਗਰੂਕ ਹੋਣ ਲਈ ਜ਼ੋਰ ਦਿੱਤਾ। ਸੁਰਜੀਤ ਸਿੰਘ ਅਤੇ ਜਸਵਿੰਦਰ ਸਿੰਘ ਰਾਜ ਨੇ ਅਪਣੇ ਭਾਸ਼ਣ ਚ ਸਮਾਜ ਦੇ ਸੇਵਾ ਮੁਕਤ ਮੁਲਾਜ਼ਮਾਂ ਨੂੰ ਸਮਾਜ ਦੀ ਤਰੱਕੀ ਲਈ ਅੱਗੇ ਹੋ ਕੇ ਅਗਵਾਈ ਕਰਨ ਲਈ ਪ੍ਰੇਰਿਤ ਕੀਤਾ। ਪ੍ਰਾਇਮਰੀ ਜਮਾਤਾਂ ਚ ਪੜ੍ਹ ਰਹੇ ਬੱਚਿਆਂ ਨੇ ਆਪਣੀਆਂ ਕਵਿਤਾਵਾਂ ਰਾਹੀਂ ਬਾਬਾ ਸਹਿਬ ਨੂੰ ਯਾਦ ਕੀਤਾ। ਸਮਾਗਮ ਦੇ ਅੰਤ ਚ ਛੋਟੇ -ਛੋਟੇ ਬੱਚਿਆਂ ਦੀ ਅਗਵਾਈ ਚ ਕੇਕ ਕੱਟਣ ਦੀ ਰਸਮ ਅਦਾ ਕੀਤੀ ਗਈ। ਸਮਾਗਮ ਚ ਹਾਜ਼ਰ ਸੰਗਤ ਨੂੰ ਸਮੋਸੇ ਅਤੇ ਲੱਡੂ ਵੀ ਵੰਡੇ ਗਏ। ਇਸ ਮੌਕੇ ਸੁਖਦੇਵ ਸਿੰਘ ਫੋਜੀ, ਕੁਲਵੰਤ ਸਿੰਘ ਭੋਲਾ (ਦੋਵੇਂ ਪੰਚ), ਸੁਖਵਿੰਦਰ ਸਿੰਘ, ਕੰਵਲਜੀਤ ਸਿੰਘ ਸੋਨੂੰ, ਸੁਖਵਿੰਦਰ ਸਿੰਘ ਲੱਲੂ, ਜੋਬਨ ਸਿੰਘ, ਮਹਿੰਦਰ ਸਿੰਘ, ਚਰਨਜੀਤ ਕੌਰ ਸਾਬਕਾ ਸਰਪੰਚ, ਪ੍ਰਕਾਸ਼ ਸਿੰਘ, ਭੁਪਿੰਦਰ ਸਿੰਘ, ਬੰਤ ਸਿੰਘ ਆਦਿ ਵੱਡੀ ਗਿਣਤੀ ਚ ਨਗਰ ਨਿਵਾਸੀ ਹਾਜ਼ਰ ਸਨ।