ਅਨੰਨਿਆ ਅਗਰਵਾਲ ਤੇ ਹਰਗੁਣ ਸਿੰਘ ਜੌਲੀ ਨਤੀਜਿਆਂ 'ਚ ਛਾਏ
ਅਨੰਨਿਆ ਅਗਰਵਾਲ ਅਤੇ ਹਰਗੁਣ ਸਿੰਘ ਜੌਲੀ ਨਤੀਜਿਆਂ 'ਚ ਛਾਏ
Publish Date: Thu, 16 Apr 2026 06:25 PM (IST)
Updated Date: Thu, 16 Apr 2026 06:27 PM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ ਲੁਧਿਆਣਾ ਸੀਬੀਐੱਸਈ ਬੋਰਡ ਵੱਲੋਂ ਬੁੱਧਵਾਰ ਨੂੰ ਦਸਵੀਂ ਜਮਾਤ ਦੇ ਨਤੀਜੇ ਐਲਾਨ ਦਿੱਤੇ ਗਏ ਜਿਸ ਵਿਚ ਜੀਜਸ ਸੈਕਰਡ ਹਾਰਡ ਸਕੂਲ ਦੀ ਅਨੰਨਿਆ ਅਗਰਵਾਲ ਪੁੱਤਰੀ ਸੱਤਿਅਮ ਅਗਰਵਾਲ ਨੇ 94.8 ਫੀਸਦੀ ਅੰਕ ਹਾਸਲ ਕਰ ਆਪਣੇ ਮਾਤਾ ਪਿਤਾ ਅਤੇ ਸਕੂਲ ਦਾ ਨਾਮ ਰੋਸ਼ਨ ਕੀਤਾ ਹੈ। ਇਸ ਦੇ ਨਾਲ ਹੀ ਸੈਕਰਡ ਹਾਰਡ ਸਕੂਲ ਬੀਆਰਐੱਸ ਨਗਰ ਦੇ ਵਿਦਿਆਰਥੀ ਹਰਗੁਣ ਸਿੰਘ ਜੌਲੀ ਨੇ ਵੀ 93.6 ਫੀਸਦੀ ਅੰਕ ਹਾਸਲ ਕਰ ਆਪਣੇ ਮਾਪਿਆਂ ਤੇ ਆਪਣੇ ਸਕੂਲ ਦਾ ਨਾਮ ਚਮਕਾਇਆ।