ਸੀਬੀਐੱਸਈ ਬੋਰਡ ਵੱਲੋਂ ਐਲਾਨੇ ਗਏ ਦਸਵੀਂ ਦੇ ਨਤੀਜਿਆਂ ’ਚ ਸ੍ਰੀ ਹਰਕ੍ਰਿਸ਼ਨ ਸਾਹਿਬ ਸਕੂਲ ਦੀ ਝੰਡੀ
ਸੀਬੀਐੱਸਈ ਬੋਰਡ ਵੱਲੋਂ ਐਲਾਨੇ ਗਏ ਦਸਵੀਂ ਦੇ ਨਤੀਜਿਆਂ ’ਚ ਸ੍ਰੀ ਹਰਕ੍ਰਿਸ਼ਨ ਸਾਹਿਬ ਸਕੂਲ ਦੀ ਝੰਡੀ
Publish Date: Thu, 16 Apr 2026 06:24 PM (IST)
Updated Date: Thu, 16 Apr 2026 06:27 PM (IST)

ਪਲਵਿੰਦਰ ਸਿੰਘ ਢੁੱਡੀਕੇ, ਪੰਜਾਬੀ ਜਾਗਰਣ ਲੁਧਿਆਣਾ ਸੀਬੀਐੱਸਈ. ਬੋਰਡ ਵੱਲੋਂ ਐਲਾਨੇ ਗਏ ਦਸਵੀਂ ਜਮਾਤ ਦੇ ਨਤੀਜਿਆਂ ਵਿਚ ਸ੍ਰੀ ਹਰਕ੍ਰਿਸ਼ਨ ਸਾਹਿਬ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਡਾਬਾ ਰੋਡ ਨੇ 100 ਫ਼ੀਸਦੀ ਨਤੀਜਾ ਹਾਸਲ ਕਰਕੇ ਸ਼ਾਨਦਾਰ ਉਪਲਬਧੀ ਹਾਸਲ ਕੀਤੀ ਹੈ। ਇਸ ਸਾਲ ਕੁੱਲ 127 ਵਿਦਿਆਰਥੀਆਂ ਨੇ ਪ੍ਰੀਖਿਆ ਦਿੱਤੀ, ਜਿਨ੍ਹਾਂ ਵਿੱਚੋਂ 38 ਵਿਦਿਆਰਥੀਆਂ ਨੇ 90 ਫ਼ੀਸਦੀ ਤੋਂ ਵੱਧ ਅਤੇ 45 ਵਿਦਿਆਰਥੀਆਂ ਨੇ 80 ਫ਼ੀਸਦੀ ਤੋਂ ਵੱਧ ਅੰਕ ਪ੍ਰਾਪਤ ਕੀਤੇ। ਸਕੂਲ ਦੀ ਵਿਦਿਆਰਥਣ ਹਿਮਾਂਸ਼ੀ ਨੇ 97 ਫੀਸਦ ਅੰਕ ਹਾਸਲ ਕਰਕੇ ਪਹਿਲਾ ਸਥਾਨ , ਜਸਮੀਤ ਕੌਰ ਨੇ 96 ਫੀਸਦ ਅੰਕਾਂ ਨਾਲ਼ ਦੂਜਾ ਸਥਾਨ, ਬਲਪ੍ਰੀਤ ਕੌਰ ਤੇ ਬਲਦੀਪ ਸਿੰਘ ਨੇ 94 ਫੀਸਦ ਅੰਕਾਂ ਨਾਲ਼ ਤੀਜਾ ਸਥਾਨ ਹਾਸਲ ਕੀਤਾ। ਦੀਵਾਸ਼ ਪਲਟਾ ਨੇ 93.4 ਫੀਸਦ ਅੰਕ ਹਾਸਲ ਕੀਤੇ। ਇਸ ਮੌਕੇ ਸਕੂਲ ਦੇ ਡਾਇਰੈਕਟਰ ਰਮਨਦੀਪ ਸਿੰਘ ਸਹਿਗਲ ਅਤੇ ਪ੍ਰਿੰਸੀਪਲ ਪੂਨਮ ਸ਼ਰਮਾ ਨੇ ਵਿਦਿਆਰਥੀਆਂ, ਮਾਪਿਆਂ ਅਤੇ ਅਧਿਆਪਕਾਂ ਨੂੰ ਵਧਾਈ ਦਿੰਦੇ ਹੋਏ ਕਿਹਾ ਕਿ ਇਹ ਮਿਹਨਤ ਅਤੇ ਲਗਨ ਦਾ ਨਤੀਜਾ ਹੈ। ਉਨ੍ਹਾਂ ਵਿਸ਼ਵਾਸ ਜਤਾਇਆ ਕਿ ਵਿਦਿਆਰਥੀ ਭਵਿੱਖ ਵਿੱਚ ਵੀ ਇਸੇ ਤਰ੍ਹਾਂ ਦੇ ਸ਼ਾਨਦਾਰ ਨਤੀਜੇ ਹਾਸਲ ਕਰਦੇ ਰਹਿਣਗੇ। ਸ੍ਰੀ ਹਰਿਕ੍ਰਿਸ਼ਨ ਸਾਹਿਬ ਪਬਲਿਕ ਹਾਈ ਸਕੂਲ ਗਿੱਲ ਮਾਰਕੀਟ ਦਾ ਨਤੀਜਾ ਵੀ ਰਿਹਾ ਸ਼ਾਨਦਾਰ ਸੀਬੀਐੱਸਈ ਬੋਰਡ ਵੱਲੋਂ ਐਲਾਨੇ ਗਏ ਦਸਵੀਂ ਦੇ ਨਤੀਜਿਆਂ ’ਚ ਗਿੱਲ ਮਾਰਕੀਟ ਨਿਊ ਜਨਤਾ ਨਗਰ ਸਥਿਤ ਸ੍ਰੀ ਹਰਿਕ੍ਰਿਸ਼ਨ ਸਾਹਿਬ ਪਬਲਿਕ ਹਾਈ ਸਕੂਲ ਦਾ ਨਤੀਜਾ ਵੀ ਸ਼ਾਨਦਾਰ ਰਿਹਾ। ਐਲਾਨੇ ਨਤੀਜੇ ਵਿਚ ਦਿਸ਼ਾ ਸ਼ਰਮਾ ਸਪੁੱਤਰੀ ਹਿਤੇਸ਼ ਸ਼ਰਮਾ ਅਤੇ ਗੁਰਮਹਿਕ ਕੌਰ ਸਪੁੱਤਰੀ ਧਨਵੰਤ ਸਿੰਘ ਨੇ 98 ਫੀਸਦੀ ਅੰਕ ਹਾਸਿਲ ਕਰ ਕੇ ਪਹਿਲਾ ਸਥਾਨ ਹਾਸਿਲ ਕੀਤਾ। ਜਸਮੀਨ ਕੌਰ ਸਪੁੱਤਰੀ ਮਨਦੀਪ ਸਿੰਘ ਨੇ 96.2 ਫੀਸਦੀ ਅੰਕ ਹਾਸਿਲ ਕਰਕੇ ਦੂਜਾ, ਆਰਵ ਮਿੱਤਲ ਸਪੁੱਤਰ ਅਮਿਤ ਕੁਮਾਰ ਨੇ 94.8 ਫੀਸਦੀ ਅੰਕ ਹਾਸਲ ਕਰਕੇ ਤੀਜਾ ਸਥਾਨ ਹਾਸਿਲ ਕੀਤਾ। ਇਸੇ ਤਰ੍ਹਾਂ ਜਸਲੀਨ ਪੁੱਤਰੀ ਗੁਰਵਿੰਦਰ ਸਿੰਘ ਨੇ 94.6 ਫੀਸਦੀ ਅੰਕ, ਪ੍ਰਭਪ੍ਰੀਤ ਸਿੰਘ ਸਪੁੱਤਰ ਤਜਿੰਦਰ ਸਿੰਘ ਨੇ 94.2 ਫੀਸਦੀ ਅੰਕ , ਆਇਸ਼ੀ ਮਨੋਚਾ ਸਪੁੱਤਰੀ ਸੰਦੀਪ ਮਨੋਚਾ ਨੇ 93.8 ਫੀਸਦੀ ਅੰਕ, ਪ੍ਰਭਲੀਨ ਕੌਰ ਸਪੁੱਤਰੀ ਮਲਕੀਅਤ ਸਿੰਘ ਨੇ 93.8 ਫੀਸਦੀ ਅੰਕ, ਮਿਹਰ ਮਾਰਕੰਡ ਸਪੁੱਤਰ ਯਸਪਾਲ ਕੁਮਾਰ ਨੇ 93.8 ਫੀਸਦੀ ਅੰਕ, ਅਵਨੀਤ ਕੌਰ ਸਪੁੱਤਰੀ ਚਰਨਜੀਤ ਸਿੰਘ ਨੇ 93.6 ਫੀਸਦੀ ਅੰਕ, ਤਰੂਸ਼ੀ ਸ਼ਰਮਾ ਸਪੁੱਤਰੀ ਸੰਜੀਵ ਕੁਮਾਰ ਨੇ 93.2 ਫੀਸਦੀ ਅੰਕ, ਅਨੂ ਸ਼ਰਮਾ ਸਪੁੱਤਰੀ ਮੁਦਿਤ ਕੁਮਾਰ 93.2 ਫੀਸਦੀ ਅੰਕ, ਬਲਰਾਜ ਕੌਰ ਸਪੁੱਤਰੀ ਚਰਨਜੀਤ ਸਿੰਘ ਨੇ 92.6 ਫੀਸਦੀ ਅੰਕ, ਪ੍ਰਭਜੋਤ ਕੌਰ ਸਪੁੱਤਰੀ ਗੁਰਪ੍ਰੀਤ ਸਿੰਘ ਨੇ 92.6 ਫੀਸਦੀ ਅੰਕ, ਕੋਮਲਪ੍ਰੀਤ ਕੌਰ ਸਪੁੱਤਰੀ ਸਤਵਿੰਦਰ ਸਿੰਘ ਨੇ 90.6 ਫੀਸਦੀ ਅੰਕ ਹਾਸਲ ਕੀਤੇ। ਇਸ ਮੌਕੇ ਸਕੂਲ ਦੇ ਚੇਅਰਮੈਨ ਜਤਿੰਦਰ ਸਿੰਘ, ਡਾਇਰੈਕਟਰ ਪਵਨਦੀਪ ਸਿੰਘ ਸਹਿਗਲ, ਪ੍ਰਧਾਨ ਅੰਮ੍ਰਿਤਪਾਲ ਸਿੰਘ ਅਤੇ ਪ੍ਰਿੰਸੀਪਲ ਅਰਚਨਾ ਸ੍ਰੀਵਾਸਤਵ ਨੇ ਸਾਰੇ ਵਿਦਿਆਰਥੀਆਂ ਅਤੇ ਸਮੂਹ ਸਟਾਫ ਨੂੰ ਉਨਾਂ ਦੀਆਂ ਉਪਲੱਬਧੀਆਂ ਲਈ ਵਧਾਈ ਦਿੱਤੀ। ਸੰਬੋਧਨ ਕਰਦੇ ਹੋਏ ਪ੍ਰਿੰਸੀਪਲ ਅਰਚਨਾ ਸ੍ਰੀਵਾਸਤਵ ਨੇ ਕਿਹਾ ਕਿ ਦਸਵੀਂ ਜਮਾਤ ਵਿਦਿਆਰਥੀਆਂ ਦੇ ਭਵਿੱਖ ਦੀ ਇਮਾਰਤ ਦੀ ਪਹਿਲੀ ਨੀਂਹ ਹੁੰਦੀ ਹੈ, ਜੇਕਰ ਨੀਂਹ ਪੱਕੀ ਹੋਵੇ ਤਾਂ ਉਸ ਇਮਾਰਤ ਨੂੰ ਅਸਮਾਨ ਤੱਕ ਪਹੁੰਚਾਉਣ ਲਈ ਕੋਈ ਰੁਕਾਵਟ ਨਹੀਂ ਆ ਸਕਦੀ। ਉਨ੍ਹਾਂ ਸਕੂਲ ਦੇ ਦੂਜੇ ਵਿਦਿਆਰਥੀਆਂ ਨੂੰ ਪ੍ਰੋਤਸਾਹਿਤ ਕਰਦੇ ਹੋਏ ਕਿਹਾ ਕਿ ਆਪਣੇ ਸੀਨੀਅਰਾਂ ਕੋਲੋਂ ਪ੍ਰੇਰਿਤ ਹੋ ਕੇ ਉਹ ਵੀ ਵਧੀਆ ਪ੍ਰਦਰਸ਼ਨ ਕਰਨ ਲਈ ਯਤਨ ਕਰਨ।