ਟੈਗੋਰ ਇੰਟਰਨੈਸ਼ਨਲ ਸਕੂਲ ਦਾ ਦਸਵੀਂ ਜਮਾਤ ਦਾ ਨਤੀਜਾ ਰਿਹਾ ਸ਼ਾਨਦਾਰ
ਟੈਗੋਰ ਇੰਟਰਨੈਸ਼ਨਲ ਸਕੂਲ ਦਾ ਦਸਵੀਂ ਜਮਾਤ ਦਾ ਨਤੀਜਾ ਰਿਹਾ ਸ਼ਾਨਦਾਰ
Publish Date: Thu, 16 Apr 2026 06:22 PM (IST)
Updated Date: Thu, 16 Apr 2026 06:24 PM (IST)

ਲੱਕੀ ਘੁਮੈਤ, ਪੰਜਾਬੀ ਜਾਗਰਣ ਸਾਹਨੇਵਾਲ ਟੈਗੋਰ ਇੰਟਰਨੈਸ਼ਨਲ ਸਕੂਲ ਸਾਹਨੇਵਾਲ ਦੇ ਵਿਦਿਆਰਥੀਆਂ ਨੇ ਸੀਬੀਐੱਸਈ ਦਸਵੀਂ ਦੀ ਬੋਰਡ ਪ੍ਰੀਖਿਆ ਵਿਚੋਂ ਸ਼ਾਨਦਾਰ ਪ੍ਰਦਰਸ਼ਨ ਕਰ ਕੇ ਸਕੂਲ ਦਾ ਨਾਮ ਰੋਸ਼ਨ ਕੀਤਾ। ਇਕ ਵਾਰ ਫਿਰ ਟੈਗੋਰੀਅਨਾਂ ਨੇ ਸੰਯੁਕਤ ਔਸਤ ਦੇ ਨਾਲ ਸ਼ਾਨਦਾਰ ਵਿਅਕਤੀਗਤ ਸਕੋਰ ਦੀ ਇਕ ਵਿਆਪਕ ਸ਼੍ਰੇਣੀ ਪ੍ਰਾਪਤ ਕੀਤੀ ਹੈ ਜੋ ਉੱਤਮਤਾ ਅਤੇ ਸਖ਼ਤ ਮਿਹਨਤ ਨੂੰ ਅਨੁਕੂਲ ਬਣਾਉਂਦੀ ਹੈ। ਦਸਵੀਂ ਜਮਾਤ ਵਿਚ ਕਸ਼ਿਸ਼ ਮਲਿਕ ਨੇ 98.6 ਫੀਸਦੀ ਅੰਕਾਂ ਨਾਲ ਪਹਿਲਾ ਸਥਾਨ, ਅਗਰੀਮਾ ਸਿੰਘ ਨੇ 98.2 ਫੀਸਦੀ ਅੰਕਾਂ ਨਾਲ ਦੂਜਾ ਸਥਾਨ ਅਤੇ ਆਯੂਸ਼ਪਾਲ ਨੇ 97 ਫੀਸਦੀ ਅੰਕਾਂ ਨਾਲ ਤੀਜਾ ਸਥਾਨ ਪ੍ਰਾਪਤ ਕੀਤਾ। ਦਸਵੀਂ ਜਮਾਤ ਵਿਚ ਕੁੱਲ 121 ਵਿਦਿਆਰਥੀਆਂ ਵਿਚੋਂ 30 ਤੋਂ ਵੀ ਵੱਧ ਵਿਦਿਆਰਥੀਆਂ ਨੇ 90 ਫੀਸਦੀ ਤੋਂ ਵੱਧ ਅੰਕ ਪ੍ਰਾਪਤ ਕੀਤੇ ਸਾਰੇ ਵਿਦਿਆਰਥੀਆਂ ਨੇ ਪਹਿਲੇ ਦਰਜੇ ਵਿਚ ਪ੍ਰੀਖਿਆ ਪਾਸ ਕਰਕੇ ਸਕੂਲ ਦਾ ਮਾਣ ਵਧਾਇਆ ਜਦੋਂ ਕਿ ਸਾਰੇ ਵਿਦਿਆਰਥੀ ਪਹਿਲੇ ਦਰਜੇ ਵਿੱਚ ਪਾਸ ਹੋਏ। ਇਹ ਸੱਚਮੁੱਚ ਸਾਰਿਆਂ ਲਈ ਮਾਣ ਅਤੇ ਖੁਸ਼ੀ ਦਾ ਪਲ ਹੈ। ਮੈਨੇਜਿੰਗ ਡਾਇਰੈਕਟਰ ਬੀਕੇ ਅਨੇਜਾ ਅਤੇ ਸਵਾਤੀ ਅਨੇਜਾ ਅਤੇ ਸਕੂਲ ਪ੍ਰਿੰਸੀਪਲ ਸ਼ਾਲੀਨੀ ਖੁੱਲਰ ਨੇ ਸਾਰੇ ਵਿਦਿਆਰਥੀਆਂ, ਮਾਪਿਆਂ ਅਤੇ ਅਧਿਆਪਕਾਂ ਨੂੰ ਉਨ੍ਹਾਂ ਦੇ ਸ਼ਾਨਦਾਰ ਨਤੀਜਿਆਂ ਲਈ ਵਧਾਈ ਦਿੱਤੀ ਅਤੇ ਉਨ੍ਹਾਂ ਦੇ ਉੱਜਵਲ ਭਵਿੱਖ ਦੀ ਕਾਮਨਾ ਕੀਤੀ। ਉਹਨਾਂ ਨੇ ਕਾਮਨਾ ਕਰਦੇ ਕਿਹਾ ਕਿ ਵਿਦਿਆਰਥੀ ਅਜਿਹੀਆਂ ਹੋਰ ਉਪਲੱਬਧੀਆਂ ਨੂੰ ਪ੍ਰਾਪਤ ਕਰਨ ਤਾਂ ਜੋ ਭਵਿੱਖ ਵਿਚ ਵੀ ਉਨ੍ਹਾਂ ਦੇ ਮਾਪਿਆਂ ਅਤੇ ਅਧਿਆਪਕਾਂ ਨੂੰ ਉਨ੍ਹਾਂ ਤੇ ਮਾਣ ਮਹਿਸੂਸ ਹੋਵੇ। ਸਕੂਲ ਦੇ ਡਾਇਰੈਕਟਰ ਸਾਹਿਬਾਨ ਨੇ ਜਾਣਕਾਰੀ ਦਿੰਦਿਆਂ ਕਿਹਾ ਕਿ ਉਹ ਹਮੇਸ਼ਾ ਆਪਣੇ ਵਿਦਿਆਰਥੀਆਂ ਦੇ ਵਿੱਦਿਅਕ ਵਿਕਾਸ ਲਈ ਵਚਨਬੱਧ ਹਨ ਅਤੇ ਹਰ ਸਹੂਲਤ ਉਪਲਬੱਧ ਕਰਵਾਉਣ ਲਈ ਤਿਆਰ ਰਹਿੰਦੇ ਹਨ।