ਨੂਰਪੁਰ ਬੇਟ ’ਚ ਪਹਿਲੇ ਦਿਨ ਮੰਡੀ ’ਚ ਲੱਗਾ ਕਣਕ ਦਾ ਭਾਅ
ਨੂਰਪੁਰ ਬੇਟ ਵਿੱਚ ਪਹਿਲੇ ਦਿਨ ਮੰਡੀ ਵਿੱਚ ਲੱਗਿਆ ਕਣਕ ਦਾ ਭਾਅ
Publish Date: Wed, 15 Apr 2026 08:11 PM (IST)
Updated Date: Thu, 16 Apr 2026 04:09 AM (IST)
ਫੋਟੋ ਨੰਬਰ-42 ਸੁਖਦੇਵ ਸਲੇਮਪੁਰੀ, ਪੰਜਾਬੀ ਜਾਗਰਣ, ਲੁਧਿਆਣਾ : ਦਾਣਾ ਮੰਡੀਆਂ ਵਿੱਚ ਹਾੜੀ ਦੀ ਮੁੱਖ ਫਸਲ ਕਣਕ ਦੀ ਆਮਦ ਹੋਣ ਪਿੱਛੋਂ ਭਾਅ ਲੱਗਣਾ ਸ਼ੁਰੂ ਹੋ ਗਿਆ ਹੈ। ਬੇਟ ਇਲਾਕੇ ਦੀ ਵੱਡੀ ਮੰਡੀ ਨੂਰਪੁਰ ਬੇਟ ਵਿੱਚ ਅੱਜ ਪਹਿਲੇ ਦਿਨ ਕਣਕ ਦਾ ਭਾਅ ਲੱਗਿਆ। ਇਸ ਮੰਡੀ ਵਿੱਚ ਲਗਭਗ 8000 ਬੋਰੀਆਂ ਦੀ ਆਮਦ ਹੋਈ ਜਿਸ ਵਿੱਚੋਂ 1500 ਬੋਰੀਆਂ ਕਣਕ ਦੀ ਖਰੀਦ ਕੀਤੀ ਗਈ। ਇਸ ਮੌਕੇ ਮੰਡੀ ਸੁਪਰਵਾਈਜ਼ਰ ਹਰਦੀਪ ਸਿੰਘ ਹੈਪੀ ਨੇ ਦੱਸਿਆ ਕਿ ਇਸ ਤੋਂ ਪਹਿਲਾਂ ਚੱਕ ਕਲਾਂ ਦਾਣਾ ਮੰਡੀ ਵਿਚ ਵੀ ਕਣਕ ਦੀ ਖਰੀਦ ਸ਼ੁਰੂ ਹੋ ਚੁੱਕੀ ਹੈ। ਉਨ੍ਹਾਂ ਦੱਸਿਆ ਕਿ ਹੰਬੜਾਂ ਸਥਿਤ ਦਾਣਾ ਮੰਡੀ ਵਿਚ ਕਣਕ ਦੀ ਖਰੀਦ ਅੱਜ ਸ਼ੁਰੂ ਕੀਤੀ ਜਾਵੇਗੀ।