ਜੀਜੀਐਨ ਖਾਲਸਾ ਕਾਲਜ ਵਿਖੇ ‘ਹਸਤਾ ਲਾ ਵਿਸਟਾ’ ਵਿਦਾਇਗੀ ਸਮਾਰੋਹ ਕਰਵਾਇਆ
ਜੀਜੀਐਨ ਖਾਲਸਾ ਕਾਲਜ ਵਿਖੇ ‘ਹਸਤਾ ਲਾ ਵਿਸਟਾ’ ਵਿਦਾਇਗੀ ਸਮਾਰੋਹ ਕਰਵਾਇਆ
Publish Date: Wed, 15 Apr 2026 08:10 PM (IST)
Updated Date: Thu, 16 Apr 2026 04:09 AM (IST)

- ਗੁਰਦਿਤਾ ਸਿੰਘ ਤੇ ਇੰਦਰਪ੍ਰੀਤ ਸਿੰਘ ਮਿਸਟਰ, ਹਰਮਨਪ੍ਰੀਤ ਕੌਰ ਤੇ ਕਨਿਕਾ ਮਿਸ ਫੇਅਰਵੈੱਲ ਬਣੇ ਫ਼ੋਟੋ ਨੰਬਰ-26 ਪੁਨੀਤ ਬਾਵਾ, ਪੰਜਾਬੀ ਜਾਗਰਣ ਲੁਧਿਆਣਾ : ਜੀਜੀਐਨ ਖਾਲਸਾ ਕਾਲਜ ਦੇ ਪੋਸਟ ਗ੍ਰੈਜੂਏਟ ਕਾਮਰਸ ਵਿਭਾਗ ਨੇ ਬੀਕਾਮ ਅਤੇ ਐਮਕਾਮ ਦੇ ਅੰਤਿਮ ਸਾਲ ਦੇ ਵਿਦਿਆਰਥੀਆਂ ਲਈ ‘ਹਸਤਾ ਲਾ ਵਿਸਟਾ’ ਵਿਦਾਇਗੀ ਪਾਰਟੀ ਦਾ ਪ੍ਰਬੰਧ ਕੀਤਾ। ਪ੍ਰਿੰਸੀਪਲ ਪ੍ਰੋ. ਆਰਕੇ ਮਲਹੋਤਰਾ ਨੇ ਆਪਣੀਆਂ ਸ਼ੁਭਕਾਮਨਾਵਾਂ ਦਿੱਤੀਆਂ ਅਤੇ ਪੀਜੀ ਕਾਮਰਸ ਵਿਭਾਗ ਦੇ ਮੁਖੀ ਡਾ. ਦੀਪਕ ਵਾਲੀਆ ਨੇ ਵਿਦਿਆਰਥੀਆਂ ਦਾ ਨਿੱਘਾ ਸਵਾਗਤ ਕੀਤਾ। ਗਾਇਕੀ, ਭੰਗੜਾ ਅਤੇ ਬਾਲੀਵੁੱਡ ਡਾਂਸ ਵਰਗੀਆਂ ਸੱਭਿਆਚਾਰਕ ਵੰਨਗੀਆਂ ਪੇਸ਼ ਕੀਤੀਆਂ ਗਈਆਂ। ਹੋਣਹਾਰ ਵਿਦਿਆਰਥੀਆਂ ਨੂੰ ਵਿਸ਼ੇਸ਼ ਪ੍ਰਾਪਤੀ ਪੁਰਸਕਾਰ ਵੀ ਦਿੱਤੇ ਗਏ। ਸੰਖੇਪ ਵਿੱਚ ਦਿਨ ਬਹੁਤ ਵਧੀਆ ਸੀ, ਪੁਰਾਣੀਆਂ ਯਾਦਾਂ, ਮੌਜ-ਮਸਤੀ ਤੇ ਉਤਸ਼ਾਹ ਨਾਲ ਭਰਿਆ ਹੋਇਆ! ਮਾਡਲਿੰਗ ਇਸ ਪ੍ਰੋਗਰਾਮ ਦਾ ਵਿਸ਼ੇਸ਼ ਆਕਰਸ਼ਣ ਸੀ ਜਿਸ ਵਿੱਚ ਮਿਸਟਰ ਫੇਅਰਵੈੱਲ ਗੁਰਦਿਤਾ ਸਿੰਘ (ਐਮਕਾਮ) ਅਤੇ ਇੰਦਰਪ੍ਰੀਤ ਸਿੰਘ (ਬੀਕਾਮ) ਨੂੰ, ਮਿਸ.ਫੇਅਰਵੈੱਲ ਹਰਮਨਪ੍ਰੀਤ ਕੌਰ (ਐਮਕਾਮ) ਤੇ ਕਨਿਕਾ (ਬੀਕਾਮ) ਨੂੰ, ਮਿਸਟਰ ਪਰਸਨੈਲਿਟੀ ਅੰਸ਼ਵੀਰ ਸਿੰਘ ਨੂੰ, ਮਿਸਟਰ ਕਾਨਫੀਡੈਂਟ ਹਰਸ਼ ਚੋਪੜਾ ਨੂੰ, ਸਭ ਤੋਂ ਵਧੀਆ ਪਹਿਰਾਵਾ ਹਰਸ਼ਿਤ ਕਪੂਰ ਨੂੰ ਚੁਣਿਆ ਗਿਆ। ਸਾਰੇ ਫੈਕਲਟੀ ਮੈਂਬਰਾਂ ਨੇ ਆਪਣੀ ਹਾਜ਼ਰੀ ਨਾਲ ਇਸ ਮੌਕੇ ਦੀ ਸ਼ੋਭਾ ਵਧਾਈ। ਪ੍ਰਧਾਨ ਗੁਜਰਾਂਵਾਲਾ ਖਾਲਸਾ ਐਜੂਕੇਸ਼ਨਲ ਕੌਂਸਲ ਡਾ. ਐਸਪੀ ਸਿੰਘ, ਹਰਸ਼ਰਨ ਸਿੰਘ ਨਰੂਲਾ ਆਨਰੇਰੀ ਜਨਰਲ ਸਕੱਤਰ ਗੁਜਰਾਂਵਾਲਾ ਗੁਰੂ ਨਾਨਕ ਖਾਲਸਾ ਕਾਲਜ ਨੇ ਸਾਰੇ ਫੈਕਲਟੀ ਮੈਂਬਰਾਂ ਦੇ ਅਜਿਹੇ ਉਪਰਾਲੇ ਲਈ ਯਤਨਾਂ ਦੀ ਸ਼ਲਾਘਾ ਕੀਤੀ।