ਗੁਰੂ ਤੇਗ ਬਹਾਦਰ ਸਾਹਿਬ ਨਰਸਿੰਗ ਇੰਸਟੀਚਿਊਟ ’ਚ ਸੂਬਾ ਪੱਧਰੀ ਕਾਰਜਸ਼ਾਲਾ ਅੱਜ
ਗੁਰੂ ਤੇਗ ਬਹਾਦਰ ਸਾਹਿਬ ਨਰਸਿੰਗ ਇੰਸਟੀਚਿਊਟ ਵਿੱਚ ਰਾਜ ਪੱਧਰੀ ਕਾਰਜਸ਼ਾਲਾ ਅੱਜ
Publish Date: Wed, 15 Apr 2026 07:55 PM (IST)
Updated Date: Thu, 16 Apr 2026 04:09 AM (IST)
ਸੁਖਦੇਵ ਸਲੇਮਪੁਰੀ, ਪੰਜਾਬੀ ਜਾਗਰਣ, ਲੁਧਿਆਣਾ : ਡਾ. ਜਸਬੀਰ ਕੌਰ ਨਿਰਦੇਸ਼ਕਾ ਨਰਸਿੰਗ ਇੰਸਟੀਚਿਊਟ ਗੁਰੂ ਤੇਗ ਬਹਾਦਰ ਸਾਹਿਬ ਚੈਰੀਟੇਬਲ ਹਸਪਤਾਲ ਲੁਧਿਆਣਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਅਮਰਦੀਪ ਸਿੰਘ ਬਖਸ਼ੀ ਪ੍ਰਧਾਨ ਗੁਰੂ ਤੇਗ ਬਹਾਦਰ ਚੈਰੀਟੇਬਲ ਹਸਪਤਾਲ ਸੁਸਾਇਟੀ ਲੁਧਿਆਣਾ ਦੀ ਅਗਵਾਈ ਹੇਠ ਨਰਸਿੰਗ ਇੰਸਟੀਚਿਊਟ ਵਿਚ ਨਰਸਿਜ਼ ਐਸੋਸੀਏਸ਼ਨ ਟੀਐੱਨਏ ਆਈ ਸ਼ਾਖਾ ਪੰਜਾਬ ਦੇ ਸਹਿਯੋਗ ਨਾਲ ਨਰਸਿਜ਼ ਤੇ ਨਰਸਿੰਗ ਸਿੱਖਿਆਰਥੀਆਂ ਲਈ ਰਿਸਰਚ ਮੈਥੋਡੋਲੌਜੀ ਉਪਰ ਰਾਜ ਪੱਧਰੀ ਇਕ ਕਾਰਜਸ਼ਾਲਾ ਕਰਵਾਈ ਜਾ ਰਹੀ ਹੈ।ਇਸ ਮੌਕੇ ਡਾ ਹਰਮੀਤ ਕੌਰ ਕੰਗ ਪ੍ਰਧਾਨ ਟੀਐਨਏਆਈ ਬਤੌਰ ਮੁੱਖ ਮਹਿਮਾਨ ਸ਼ਿਰਕਤ ਕਰਨਗੇ।