ਅਮਰਨਾਥ ਯਾਤਰਾ ਦੇ 672 ਸ਼ਰਧਾਲੂਆਂ ਨੇ ਕਰਵਾਈ ਮੈਡੀਕਲ ਜਾਂਚ
ਅਮਰਨਾਥ ਯਾਤਰਾ ਦੇ 672 ਸ਼ਰਧਾਲੂਆਂ ਨੇ ਕਰਵਾਈ ਮੈਡੀਕਲ ਜਾਂਚ
Publish Date: Wed, 15 Apr 2026 07:34 PM (IST)
Updated Date: Thu, 16 Apr 2026 04:07 AM (IST)

ਫੋਟੋ ਨੰਬਰ-50 ਬਸੰਤ ਸਿੰਘ ਰੋੜੀਆਂ, ਪੰਜਾਬੀ ਜਾਗਰਣ ਲੁਧਿਆਣਾ : ਜ਼ਿਲ੍ਹਾ ਸਰਕਾਰੀ ਹਸਪਤਾਲ ਦੇ ਸੈਮੀਨਾਰ ਹਾਲ ਦੇ ਸੱਜੇ ਪਾਸੇ -ਡੀ ਬਲਾਕ ਅਤੇ ਕੰਟੀਨ ਏਰੀਏ ਵਿੱਚ ਅੱਜ ਅਮਰਨਾਥ ਯਾਤਰਾ ਦੇ ਜਾਣ ਵਾਲੇ 672 ਸ਼ਰਧਾਲੂਆਂ ਦੀ ਮੈਡੀਕਲ ਜਾਂਚ ਹੋਈ। ਜਾਣਕਾਰੀ ਦਿੰਦੇ ਹੋਏ ਹਸਪਤਾਲ ਦੇ ਸੀਨੀਅਰ ਮੈਡੀਕਲ ਅਫਸਰ ਡਾਕਟਰ ਅਖਲ ਸ੍ਰੀਨ ਅਤੇ ਡਾਕਟਰ ਰੋਹਿਤ ਰਾਮਪਾਲ ਨੇ ਦੱਸਿਆ ਕਿ ਐਤਵਾਰ ਨੂੰ ਛੱਡ ਕੇ ਹਫਤੇ ਦੇ 6 ਦਿਨ ਸ਼ਰਧਾਲੂਆਂ ਦੇ ਮੈਡੀਕਲ ਹੋਇਆ ਕਰਨਗੇ। ਅਮਰਨਾਥ ਯਾਤਰਾ ਤੇ ਜਾਣ ਵਾਲੇ ਸ਼ਰਧਾਲੂ 9 ਵਜੇ ਤੋਂ 2 ਵਜੇ ਤੱਕ ਕਿਸੇ ਸਮੇਂ ਆ ਕੇ ਵੀ ਆਪਣੀ ਮੈਡੀਕਲ ਜਾਂਚ ਕਰਵਾ ਸਕਦੇ ਹਨ। ਡਾਕਟਰਾਂ ਦੀਆਂ ਲਗਾਈਆਂ ਸਪੈਸਲ ਡਿਊਟੀਆਂ ਜਾਣਕਾਰੀ ਦਿੰਦੇ ਹੋਏ ਡਾਕਟਰ ਰੋਹਿਤ ਰਾਮਪਾਲ ਨੇ ਦੱਸਿਆ ਕਿ ਅਮਰਨਾਥ ਯਾਤਰਾ ਤੇ ਜਾਣ ਵਾਲੇ ਸ਼ਰਧਾਲੂਆਂ ਦੇ ਮੈਡੀਕਲ ਕਰਨ ਲਈ ਸਪੈਸ਼ਲ ਡਾਕਟਰ ਨਿਯੁਕਤ ਕਰ ਦਿੱਤੇ ਹਨ ਇਸ ਤੋਂ ਇਲਾਵਾ ਮੈਡੀਕਲ ਸਟਾਫ ਦਾ ਵੀ ਪ੍ਰਬੰਧ ਕਰ ਦਿੱਤਾ ਗਿਆ ਹੈ ਤਾਂ ਕਿ ਸ਼ਰਧਾਲੂਆਂ ਨੂੰ ਕਿਸੇ ਤਰ੍ਹਾਂ ਦੀ ਪਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ। ਉਨਾਂ ਲੋਕਾਂ ਨੂੰ ਅਪੀਲ ਕੀਤੀ ਕਿ ਜ਼ਿਲ੍ਹਾ ਸਰਕਾਰੀ ਹਸਪਤਾਲ ਦੇ ਜੱਚਾ ਬੱਚਾ ਵਿਭਾਗ ਵਿੱਚ ਪਹਿਲੀ ਮੰਜ਼ਿਲ ਤੇ ਸ਼ਾਂਤੀ ਪੂਰਵਕ ਆਪਣੀ ਵਾਰੀ ਦੀ ਉਡੀਕ ਕਰਦੇ ਹੋਏ ਆਪਣੇ ਮੈਡੀਕਲ ਜਾਂਚ ਕਰਵਾਉਣਾ ਯਕੀਨੀ ਬਣਾਉਣ। ਨਹੀਂ ਹੋਣਗੀਆਂ ਓਪੀਡੀ ਸੇਵਾਵਾਂ ਪ੍ਰਭਾਵਿਤ ਡਾਕਟਰ ਆਖਿਲ ਸਰੀਨ ਨੇ ਦੱਸਿਆ ਕਿ ਸ਼ਰਧਾਲੂਆਂ ਲਈ ਮੈਡੀਕਲ ਜਾਂਚ ਦਾ ਵੱਖਰੇ ਤੌਰ ਤੇ ਪ੍ਰਬੰਧ ਕੀਤਾ ਗਿਆ ਹੈ ਇਸ ਨਾਲ ਹਸਪਤਾਲ ਵਿੱਚ ਆਉਣ ਵਾਲੇ ਲੋੜਵੰਦ ਮਰੀਜ਼ਾਂ ਦੀਆਂ ਓਪੀਡੀ ਸੇਵਾਵਾਂ ਪ੍ਰਭਾਵਿਤ ਨਹੀਂ ਹੋਣਗੀਆਂ ਜਦ ਕਿ ਪਹਿਲਾਂ ਸ਼ਰਧਾਲੂਆਂ ਨੂੰ ਓਪੀਡੀ ਦੌਰਾਨ ਹੀ ਆਪਣੀ ਮੈਡੀਕਲ ਜਾਂਚ ਕਰਵਾਉਣੀ ਪੈਂਦੀ ਸੀ ਜਿਸ ਕਾਰਨ ਮਰੀਜ਼ ਵੀ ਮੁਸ਼ਕਿਲ ਵਿੱਚ ਪੈਂਦੇ ਸਨ ਅਤੇ ਸ਼ਰਧਾਲੂਆਂ ਨੂੰ ਦਿੱਕਤਾਂ ਦਾ ਸਾਹਮਣਾ ਕਰਨਾ ਪੈਂਦਾ ਸੀ ਹੁਣ ਸਿਵਲ ਹਸਪਤਾਲ ਦੇ ਪ੍ਰਸ਼ਾਸਨ ਵੱਲੋਂ ਵੱਖਰਾ ਪ੍ਰਬੰਧ ਕੀਤਾ ਗਿਆ ਹੈ।