ਪ੍ਰਧਾਨ ਢੱਲ ਤੇ ਏਸੀਪੀ ਬਿਟਨ ਅਟਵਾਲ ਸਨਮਾਨਿਤ
ਪ੍ਰਧਾਨ ਢੱਲ ਤੇ ਏਸੀਪੀ ਬਿਟਨ ਅਟਵਾਲ ਸਨਮਾਨਿਤ
Publish Date: Wed, 15 Apr 2026 06:57 PM (IST)
Updated Date: Thu, 16 Apr 2026 04:06 AM (IST)
ਫੋਟੋ ਨੰਬਰ-17 ਰਾਣਾ ਮੱਲ ਤੇਜ਼ੀ, ਪੰਜਾਬੀ ਜਾਗਰਣ, ਲੁਧਿਆਣਾ : ਭਾਰਤ ਰਤਨ ਬਾਬਾ ਸਾਹਿਬ ਡਾ. ਭੀਮ ਰਾਓ ਅੰਬੇਡਕਰ ਦਾ 135ਵਾਂ ਜਨਮ ਦਿਹਾੜਾ ਧੂਮਧਾਮ ਨਾਲ ਪੀਰੂ ਬੰਦਾ ਸਲੇਮ ਟਾਬਰੀ ਵਿਖੇ ਮਨਾਇਆ। ਇਸ ਮੌਕੇ ਇਕ ਡਾਕਟਰ ਅੰਬੇਡਕਰ ਦੇ ਜਨਮ ਦਿਹਾੜੇ ਨੂੰ ਸਮਰਪਿਤ ਵਿਸ਼ਾਲ ਸ਼ੋਭਾ ਯਾਤਰਾ ਵਿਜੇ ਮੱਲ ਦੀ ਅਗਵਾਈ ਹੇਠ ਸਜਾਈ ਗਈ। ਇਸ ਯਾਤਰਾ ’ਚ ਏਸੀਪੀ ਬਿਟਨ ਕੁਮਾਰ, ਇਲਾਕਾ ਕੌਸਲਰ ਅਰਾਧਨਾ ਅਟਵਾਲ ਤੇ ਭਾਈ ਮੰਨਾ ਸਿੰਘ ਨਗਰ ਦੇ ਪ੍ਰਧਾਨ ਜਸਪਾਲ ਸਿੰਘ ਢੱਲ ਨੇ ਵਿਸ਼ੇਸ਼ ਤੌਰ ’ਤੇ ਸ਼ਿਰਕਤ ਕੀਤੀ। ਉਪਰੋਕਤ ਆਗੂਆਂ ਨੇ ਬਾਬਾ ਸਾਹਿਬ ਡਾਕਟਰ ਅੰਬੇਡਕਰ ਦੇ ਜਨਮ ਦਿਹਾੜੇ ਤੇ ਵਿਸਾਖੀ ਤਿਉਹਾਰ ’ਤੇ ਸਮੂਚੇ ਇਲਾਕਾ ਵਾਸੀਆਂ ਨੂੰ ਵਧਾਈ ਦਿੰਦਿਆਂ ਕਿਹਾ ਬਾਬਾ ਸਾਹਿਬ ਦਾ ਜੋ ਸਾਨੂੰ ਮਾਨਵਤਾਵਾਦੀ ਸਹੀ ਸੋਚ ਤੇ ਆਪਸੀ ਪਿਆਰ ਕਰਨ ਦਾ ਸੁਨੇਹਾ ਦਿੱਤਾ, ਉਸ ’ਤੇ ਅਮਲ ਕਰ ਕੇ ਬਾਬਾ ਸਾਹਿਬ ਦੇ ਵਿਚਾਰਾਂ ਨੂੰ ਘਰ-ਘਰ ਲੈ ਕੇ ਜਾਈਏ। ਪ੍ਰਬੰਧਕਾਂ ਵੱਲੋਂ ਪਹੁੰਚੀਆਂ ਸ਼ਖ਼ਸੀਅਤਾਂ ਨੂੰ ਸਨਮਾਨਿਤ ਵੀ ਕੀਤਾ ਗਿਆ। ਇਸ ਮੌਕੇ ਕਾਕਾ ਕਲੜਾ, ਬਿੱਟੂ ਪ੍ਰਧਾਨ ਤੇ ਪੰਮਾ ਕੈਬਲ ਵਾਲਾ ਤੋਂ ਇਲਾਵਾ ਵੱਡੀ ਗਿਣਤੀ ’ਚ ਹੋਰ ਪ੍ਰਬੰਧਕ ਕਮੇਟੀ ਦੇ ਅਹੁਦੇਦਾਰ ਹਾਜ਼ਰ ਸਨ।