ਪਿੰਡ ਬੌਂਕੜ ਡੋਗਰਾਂ ’ਚ ਮਨਾਈ ਡਾ ਅੰਬੇਡਕਰ ਜੈਅੰਤੀ
ਪਿੰਡ ਬੌਂਕੜ ਡੋਗਰਾਂ ਵਿੱਚ ਮਨਾਇਆ ਡਾ ਅੰਬੇਦਕਰ ਦਾ ਜਨਮ ਦਿਹਾੜਾ
Publish Date: Wed, 15 Apr 2026 06:41 PM (IST)
Updated Date: Thu, 16 Apr 2026 04:06 AM (IST)
ਫੋਟੋ ਨੰਬਰ-39 ਸੁਖਦੇਵ ਸਲੇਮਪੁਰੀ, ਪੰਜਾਬੀ ਜਾਗਰਣ, ਲੁਧਿਆਣਾ : ਭਾਰਤੀ ਸੰਵਿਧਾਨ ਦੇ ਰਚੇਤਾ ਡਾ. ਭੀਮ ਰਾਓ ਅੰਬੇਡਕਰ ਦੇ 135ਵੇਂ ਜਨਮ ਦਿਵਸ ਨੂੰ ਸਮਰਪਿਤ ਵਿਸ਼ਾਲ ਸ਼ੋਭਾ ਯਾਤਰਾ ਪਿੰਡ ਬੱਗਾ ਕਲਾਂ ਤੋਂ ਸ਼ੁਰੂ ਹੋ ਕੇ ਜਦੋਂ ਪਿੰਡ ਬੌਂਕੜ ਡੋਗਰਾ ਵਿਖੇ ਪਹੁੰਚੀ ਤਾਂ ਲੋਕਾਂ ਵੱਲੋਂ ਡਾ. ਅੰਬੇਡਕਰ ਸਾਹਿਬ ਦੀ ਤਸਵੀਰ ਉਪਰ ਫੁੱਲਾਂ ਦੀ ਵਰਖਾ ਕੀਤੀ ਗਈ ਅਤੇ ਪ੍ਰਬੰਧਕਾਂ ਦੇ ਸਿਰੋਪਾਓ ਪਾ ਕੇ ਸਵਾਗਤ ਕੀਤਾ ਗਿਆ। ਇਸ ਮੌਕੇ ਕੁਲਦੀਪ ਸਿੰਘ ਬੌਂਕੜ ਡੋਗਰਾਂ ਤੇ ਉਨ੍ਹਾਂ ਦੀ ਟੀਮ ਵੱਲੋਂ ਰੱਖੇ ਗਏ ਪ੍ਰੋਗਰਾਮ ’ਚ ਸਾਬਕਾ ਵਿਧਾਇਕ ਕੁਲਦੀਪ ਸਿੰਘ ਵੈਦ ਵੱਲੋਂ ਡਾ. ਭੀਮ ਰਾਓ ਅੰਬੇਡਕਰ ਨੂੰ ਸ਼ਰਧਾ ਦੇ ਫੁੱਲ ਭੇਟ ਕਰਦਿਆਂ ਬਾਬਾ ਸਾਹਿਬ ਜੀ ਦੇ ਨਕਸ਼ੇ ਕਦਮਾਂ ‘ਤੇ ਚਲਣ ਲਈ ਆਖਿਆ। ਇਸ ਮੌਕੇ ਸਾਬਕਾ ਵਿਧਾਇਕ ਕੁਲਦੀਪ ਸਿੰਘ ਵੈਦ ,ਬਲਾਕ ਪ੍ਰਧਾਨ ਬਾਦਸ਼ਾਹ ਸਿੰਘ ਦਿਓਲ ਤੇ ਸੁਰਿੰਦਰਪਾਲ ਸਿੰਘ ਪਵਾਰ ਸਮੇਤ ਹੋਰ ਆਗੂਆਂ ਦਾ ਸਨਮਾਨ ਕੀਤਾ ਗਿਆ।