ਬੱਚਿਆਂ ਨੂੰ ਦੱਸੀ ਵਿਸਾਖੀ ਦੀ ਮਹੱਤਤਾ
ਬੱਚਿਆਂ ਨੂੰ ਦੱਸੀ ਵਿਸਾਖੀ ਦੀ ਮਹੱਤਤਾ
Publish Date: Wed, 15 Apr 2026 06:38 PM (IST)
Updated Date: Thu, 16 Apr 2026 04:04 AM (IST)
ਫੋਟੋ ਨੰਬਰ-36 ਰਵੀ, ਪੰਜਾਬੀ ਜਾਗਰਣ, ਲੁਧਿਆਣਾ : ਸ੍ਰੀ ਸਰਸਵਤੀ ਵਿੱਦਿਆ ਮੰਦਰ ਸਕੂਲ, ਸ਼ੇਰਪੁਰ ਕਲਾਂ ਵਿਖੇ ਵਿਸਾਖੀ ਦਾ ਤਿਉਹਾਰ ਧੂਮਧਾਮ ਨਾਲ ਮਨਾਇਆ ਗਿਆ। ਵਿਸਾਖੀ ਮਨਾਉਣ ਲਈ ਵਿਦਿਆਰਥੀ ਪੰਜਾਬੀ ਸੱਭਿਆਚਾਰਕ ਪਹਿਰਾਵੇ ਚ ਸੱਜ ਕੇ ਸਕੂਲ ਪਹੁੰਚੇ। ਸਵੇਰ ਦੀ ਸਭਾ ਤੋਂ ਬਾਅਦ ਰੰਗਾਰੰਗ ਪ੍ਰੋਗਰਾਮ ਦੀ ਸ਼ੁਰੂਆਤ ਕੀਤੀ ਗਈ, ਜਿਸ ’ਚ ਵਿਦਿਆਰਥੀਆਂ ਨੇ ਗਿੱਧਾ, ਭੰਗੜਾ ਤੇ ਲੋਕ ਗੀਤਾਂ ’ਤੇ ਖੂਬ ਧਮਾਲਾਂ ਪਾਈਆਂ। ਕਈ ਵਿਦਿਆਰਥੀਆਂ ਨੇ ਪੁਰਾਤਨ ਸੱਭਿਆਚਾਰ ਨਾਲ ਸਬੰਧਤ ਨੁੱਕੜ ਨਾਟਕ ਵੀ ਪੇਸ਼ ਕੀਤੇ। ਸਕੂਲ ਡਾਇਰੈਕਟਰ ਅਜੈਬ ਸਿੰਘ ਨੇ ਵਿਸਾਖੀ ਦੀ ਮਹੱਤਤਾ ਬਾਰੇ ਦੱਸਦਿਆਂ ਕਿਹਾ ਕਿ ਵਿਸਾਖੀ ਦੀ ਸਭ ਤੋਂ ਜਿਆਦਾ ਉਡੀਕ ਕਿਸਾਨਾਂ ਨੂੰ ਹੁੰਦੀ ਹੈ, ਕਿਉਂਕਿ ਇਸ ਦਿਨ ਕਿਸਾਨ ਆਪਣੀ ਪੱਕੀ ਹੋਈ ਕਣਕ ਦੀ ਵਾਢੀ ਸ਼ੁਰੂ ਕਰਦੇ ਹਨ। ਅਜੈਬ ਸਿੰਘ ਨੇ ਸਾਰੇ ਹੀ ਅਧਿਆਪਕਾਂ ਤੇ ਵਿਦਿਆਰਥੀਆਂ ਨੂੰ ਵਿਸਾਖੀ ਦੀ ਵਧਾਈ ਦਿੱਤੀ।