ਵਿਸਾਖੀ ਮੌਕੇ ਬੱਚਿਆਂ ਨੇ ਪਾਈਆਂ ਧਮਾਲਾਂ
ਵਿਸਾਖੀ ਮੌਕੇ ਬੱਚਿਆਂ ਨੇ ਪਾਈਆਂ ਧਮਾਲਾ
Publish Date: Wed, 15 Apr 2026 06:26 PM (IST)
Updated Date: Thu, 16 Apr 2026 04:04 AM (IST)
ਫੋਟੋ ਨੰਬਰ-35 ਰਵੀ, ਪੰਜਾਬੀ ਜਾਗਰਣ ਲੁਧਿਆਣਾ : ਐਵਰੈਸਟ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਵਿਖੇ ਵਿਸਾਖੀ ਦਾ ਤਿਉਹਾਰ ਉਤਸ਼ਾਹ ਨਾਲ ਮਨਾਇਆ ਗਿਆ। ਵਾਢੀ ਦੇ ਮੌਸਮ ਤੇ ਪੰਜਾਬੀ ਨਵੇਂ ਸਾਲ ਨੂੰ ਦਰਸਾਉਣ ਵਾਲੇ ਇਸ ਤਿਉਹਾਰ ਨੂੰ ਵਿਦਿਆਰਥੀਆਂ ਨੇ ਬਹੁਤ ਹੀ ਖੂਬਸੂਰਤੀ ਨਾਲ ਪੇਸ਼ ਕੀਤਾ। ਰੰਗ-ਬਿਰੰਗੇ ਪੰਜਾਬੀ ਪਹਿਰਾਵੇ ਚ ਸਜੇ ਬੱਚਿਆਂ ਨੇ ਆਪਣੀ ਖੁਸ਼ਨੁਮਾ ਮੁਸਕਰਾਹਟ ਅਤੇ ਉਤਸ਼ਾਹ ਨਾਲ ਸਕੂਲ ਨੂੰ ਰੌਸ਼ਨ ਕੀਤਾ। ਜਸ਼ਨ ਦੀ ਸ਼ੁਰੂਆਤ ਵਿਸਾਖੀ ਦੀ ਮਹੱਤਤਾ ਬਾਰੇ ਸੰਖੇਪ ਜਾਣ-ਪਛਾਣ ਨਾਲ ਹੋਈ। ਵਿਦਿਆਰਥੀਆਂ ਨੇ ਢੋਲ ਦੀ ਤਾਲ ਤੇ ਭੰਗੜਾ ਅਤੇ ਗਿੱਧਾ ਵਰਗੇ ਪੰਜਾਬੀ ਲੋਕ ਨਾਚ ਪੇਸ਼ ਕੀਤੇ। ਚੂੜੀਆਂ, ਪੱਕੀ, ਫੁਲਕਾਰੀ, ਬਿੰਦੀਆਂ, ਮਿੱਟੀ ਦੇ ਘੜੇ ਵਾਲੀ ਚਾਹ ਤੇ ਮਹਿੰਦੀ ਸਮੇਤ ਪੰਜਾਬੀ ਸੱਭਿਆਚਾਰ ਤੇ ਵਿਰਾਸਤ ਨੂੰ ਦਰਸਾਉਂਦੇ ਵੱਖ-ਵੱਖ ਸਟਾਲ ਲਗਾਏ ਗਏ। ਵਿਦਿਆਰਥੀਆਂ ਨੇ ਪੰਜਾਬੀ ਮੇਲਾ ਖੇਡਾਂ ਤੇ ਨਾਟਕ ਵੀ ਪੇਸ਼ ਕੀਤੇ। ਇਸ ਮੌਕੇ ਪ੍ਰਿੰਸੀਪਲ ਪੂਨਮ ਸ਼ਰਮਾ ਨੇ ਕਿਹਾ ਕਿ ਇਹ ਤਿਉਹਾਰ ਨਾ ਸਿਰਫ਼ ਵਾਢੀ ਦਾ ਤਿਉਹਾਰ ਹੈ ਸਗੋਂ ਇੱਕ ਸ਼ੁਭ ਦਿਨ ਵੀ ਹੈ, ਕਿਉਂਕਿ ਗੁਰੂ ਗੋਬਿੰਦ ਸਿੰਘ ਜੀ ਨੇ ਇਸ ਦਿਨ ਖਾਲਸਾ ਪੰਥ ਦੀ ਸਥਾਪਨਾ ਕੀਤੀ ਸੀ। ਪ੍ਰਿੰਸੀਪਲ ਨੇ ਇਸ ਮੌਕੇ ਸਾਰੇ ਮਾਪਿਆਂ ਤੇ ਮਹਿਮਾਨਾਂ ਦਾ ਸਵਾਗਤ ਕੀਤਾ ਅਤੇ ਉਨ੍ਹਾਂ ਦਾ ਕੀਮਤੀ ਸਮਾਂ ਦੇਣ ਲਈ ਧੰਨਵਾਦ ਕੀਤਾ।