ਸਰਕਾਰੀ ਹਸਪਤਾਲ ’ਚ ਸ਼ਰਧਾਲੂਆਂ ਦਾ ਮੈਡੀਕਲ ਚੈੱਕਅਪ ਭਲਕੇ ਤੋਂ ਸ਼ੁਰੂ
ਸਰਕਾਰੀ ਹਸਪਤਾਲ ’ਚ ਸ੍ਰੀ ਅਮਨਨਾਥ ਯਾਤਰਾ ਦੇ ਮੈਡੀਕਲ ਭਲਕੇ ਤੋਂ ਸ਼ੁਰੂ
Publish Date: Mon, 13 Apr 2026 06:43 PM (IST)
Updated Date: Mon, 13 Apr 2026 06:46 PM (IST)

ਬਸੰਤ ਸਿੰਘ ਰੋੜੀਆਂ, ਪੰਜਾਬੀ ਜਾਗਰਣ ਲੁਧਿਆਣਾ ਸੀਨੀਅਰ ਮੈਡੀਕਲ ਅਫਸਰ ਡਾਕਟਰ ਆਖਿਲ ਸਰੀਨ ਅਤੇ ਡਾਕਟਰ ਰੋਹਿਤ ਰਾਮਪਾਲ ਨੇ ਦੱਸਿਆ ਕਿ ਭਲਕੇ ਤੋਂ ਅਮਰਨਾਥ ਯਾਤਰਾ ਤੇ ਜਾਣ ਵਾਲੇ ਸ਼ਰਧਾਲੂਆਂ ਲਈ ਮੈਡੀਕਲ ਜਿਲਾ ਸਰਕਾਰੀ ਹਸਪਤਾਲ ਵਿੱਚ ਸ਼ੁਰੂ ਕਰ ਦਿੱਤੇ ਜਾਣਗੇ। ਉਨਾਂ ਕਿਹਾ ਕਿ ਇਹ ਮੈਡੀਕਲ ਮੁਆਇਨੇ ਮਦਰ ਐਂਡ ਚਾਇਲਡ ਹਸਪਤਾਲ ਦੀ ਪਹਿਲੀ ਮੰਜ਼ਿਲ ਤੇ ਬਣੇ ਸੈਮੀਨਾਰ ਹਾਲ ਦੇ ਸੱਜੇ ਪਾਸੇ ਡੀ ਬਲਾਕ ਵਿੱਚ ਹੋਣਗੇ ਲੋੜਵੰਦ ਸ਼ਰਧਾਲੂ ਇੱਥੇ ਪਹੁੰਚ ਕੇ ਆਪਣੀ ਮੈਡੀਕਲ ਕਰਵਾ ਸਕਦੇ ਹਨ। - ਓਪੀਡੀ ਵਿਭਾਗ ’ਚ ਨਹੀਂ ਹੋਣਗੇ ਸ਼ਰਧਾਲੂ ਖੱਜਲ ਖੁਆਰ ਜਾਣਕਾਰੀ ਦਿੰਦੇ ਹੋਏ ਡਾਕਟਰ ਰੋਹਿਤ ਰਾਮਪਾਲ ਨੇ ਦੱਸਿਆ ਕਿ ਜਿਸ ਤਰ੍ਹਾਂ ਹਸਪਤਾਲ ਦੇ ਸੈਮੀਨਾਰ ਹਾਲ ਵਿੱਚ ਡੋਪ ਟੈਸਟ ਅਤੇ ਹੋਰ ਲੋੜੀਦੇ ਮੈਡੀਕਲ ਮੁਆਇਨੇ ਹੁੰਦੇ ਹਨ ਇਸੇ ਤਰ੍ਹਾਂ ਹੀ ਹੁਣ ਅਮਰਨਾਥ ਯਾਤਰਾ ਦੇ ਸ਼ਰਧਾਲੂਆਂ ਲਈ ਮੈਡੀਕਲ - ਡੀ ਬਲਾਕ ਵਿੱਚ ਇੱਕ ਛੱਤ ਥੱਲੇ ਹੋਇਆ ਕਰਨਗੇ। ਹੁਣ ਅਮਰਨਾਥ ਯਾਤਰਾ ਤੇ ਜਾਣ ਵਾਲੇ ਸ਼ਰਧਾਲੂਆਂ ਨੂੰ ਓਪੀਡੀ ਵਿਭਾਗਾਂ ਵਿੱਚ ਖੱਜਲ ਹੋਣ ਦੀ ਜਰੂਰਤ ਨਹੀਂ ਪਵੇਗੀ। ਡਾਕਟਰ ਰੋਹਿਤ ਰਾਮਪਾਲ ਨੇ ਦੱਸਿਆ ਕਿ ਪਹਿਲਾਂ ਲੋਕਾਂ ਨੂੰ ਓਪੀਡੀ ਵਿਭਾਗ ਵਿੱਚ ਲੰਬੀਆਂ ਲਾਈਨਾਂ ਵਿੱਚ ਖੜ ਕੇ ਮੈਡੀਕਲ ਕਰਵਾਉਣ ਲਈ ਮਜਬੂਰ ਹੋਣਾ ਪੈਂਦਾ ਸੀ ਜਿਸ ਕਾਰਨ ਕਈ ਵਾਰ ਨੌਬਤ ਧੱਕਾ ਮੁੱਕੀ ਅਤੇ ਲੜਾਈ ਝਗੜਿਆਂ ਤੱਕ ਪਹੁੰਚ ਜਾਂਦੀ ਸੀ ਪਰ ਹੁਣ ਅਸੀਂ ਸ਼ਰਧਾਲੂਆਂ ਲਈ ਮੈਡੀਕਲ ਜਾਂਚ ਕਰਨ ਦਾ ਸਪੈਸ਼ਲ ਪ੍ਰਬੰਧ ਕੀਤਾ ਹੈ ਤਾਂ ਕਿ ਉਨਾਂ ਨੂੰ ਖੱਜਲ ਖੁਾਆਰੀ ਤੋਂ ਬਚਾਇਆ ਜਾ ਸਕੇ। ਬੈਠਣ ਦਾ ਖਾਸ ਪ੍ਰਬੰਧ ਡਾਕਟਰ ਸਰੀਨ ਨੇ ਦੱਸਿਆ ਕਿ ਅਮਰਨਾਥ ਯਾਤਰਾ ਤੇ ਜਾਣ ਵਾਲੇ ਸ਼ਰਧਾਲੂ 2025 ਦੌਰਾਨ ਜਾਂ ਇਸ ਤੋਂ ਪਹਿਲਾਂ ਜਿਲਾ ਸਰਕਾਰੀ ਹਸਪਤਾਲ ਵਿੱਚ ਮੁਆਇਨੇ ਕਰਵਾਉਣ ਲਈ ਆਉਂਦੇ ਸਨ ਤਾਂ ਉਨਾਂ ਨੂੰ ਲੰਬੀਆਂ ਕਤਾਰਾਂ ਵਿੱਚ ਖੜਨ ਲਈ ਮਜਬੂਰ ਹੋਣਾ ਪੈਂਦਾ ਸੀ। ਹਸਪਤਾਲ ਦੇ ਡਾਕਟਰ ਵੀ ਇਸ ਦੌਰਾਨ ਪ੍ਰਸਾਨੀ ਵਿੱਚ ਪੈ ਜਾਂਦੇ ਸਨ ਕਦੇ ਉਹਨਾਂ ਨੂੰ ਮਰੀਜ਼ਾਂ ਦੀ ਜਾਂਚ ਕਰਨੀ ਪੈਂਦੀ ਸੀ ਕਦੇ ਮੈਡੀਕਲ ਕਰਨ ਲਈ ਮਜਬੂਰ ਹੋਣਾ ਪੈਂਦਾ ਸੀ ਪਰ ਹੁਣ ਸ਼ਰਧਾਲੂਆਂ ਨੂੰ ਲੰਬੀਆਂ ਲਾਈਨਾਂ ਵਿੱਚ ਖੜਨ ਦੀ ਲੋੜ ਨਹੀਂ ਉਨਾਂ ਦੇ ਬੈਠਣ ਲਈ ਖਾਸ ਪ੍ਰਬੰਧ ਕਰ ਦਿੱਤਾ ਗਿਆ ਹੈ। ਹਸਪਤਾਲ ਦੀ ਮੈਨੇਜਮੈਂਟ ਵੱਲੋਂ ਸ਼ਰਧਾਲੂਆਂ ਦੇ ਬੈਠਣ ਦੀ ਸੁਵਿਧਾ ਲਈ 200 ਕੁਰਸੀਆਂ ਦੀ ਖਰੀਦ ਕੀਤੀ ਜਾਵੇਗੀ ਤਾਂ ਕਿ ਉਹ ਆਰਾਮ ਨਾਲ ਬੈਠ ਕੇ ਆਪਣੀ ਮੈਡੀਕਲ ਜਾਂਚ ਕਰਵਾ ਸਕਣ। - ਪੀਣ ਵਾਲੇ ਪਾਣੀ ਦਾ ਵੀ ਕੀਤਾ ਜਾਵੇਗਾ ਪ੍ਰਬੰਧ ਸੀਨੀਅਰ ਮੈਡੀਕਲ ਅਫਸਰ ਡਾਕਟਰ ਰੋਹਿਤ ਰਾਮਪਾਲ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਜਿਸ ਤਰ੍ਹਾਂ ਹਸਪਤਾਲ ਦੇ ਹੋਰ ਸਾਰੇ ਵਿਭਾਗਾਂ ਲਈ ਲੋੜਵੰਦ ਮਰੀਜ਼ਾਂ ਲਈ ਪੀਣ ਵਾਲਾ ਪਾਣੀ ਮੁਹੱਈਆ ਕਰਵਾਇਆ ਗਿਆ ਹੈ। ਹਸਪਤਾਲ ਦੇ 12 ਸਥਾਨਾਂ ਵਿੱਚ ਸਥਿੱਤ ਵੱਖ-ਵੱਖ ਵਿਭਾਗਾਂ ਵਿੱਚ ਆਰਓ ਫਿਲਟਰ ਲਗਾ ਦਿੱਤੇ ਗਏ ਹਨ ਇਸ ਤਰ੍ਹਾਂ ਹੀ ਸਾਡੀ ਕੋਸ਼ਿਸ਼ ਰਵੇਗੀ ਕਿ ਅਮਰਨਾਥ ਯਾਤਰਾ ਤੇ ਜਾਣ ਵਾਲੇ ਸ਼ਰਧਾਲੂਆਂ ਲਈ ਵੀ ਪੀਣ ਵਾਲੇ ਪਾਣੀ ਦਾ ਪ੍ਰਬੰਧ ਕੀਤਾ ਜਾਵੇ ਤਾਂ ਕਿ ਮੈਡੀਕਲ ਜਾਂਚ ਕਰਵਾਉਣ ਸਮੇਂ ਉਨਾਂ ਨੂੰ ਪਾਣੀ ਦੀ ਕਿੱਲਤ ਦਾ ਸਾਹਮਣਾ ਨਾ ਕਰਨਾ ਪਵੇ।