ਡਾ. ਅੰਬੇਡਕਰ ਦੇ ਜਨਮ ਦਿਹਾੜੇ ਨੂੰ ਸਮਰਪਿਤ ਸਮਾਗਮ ਤੇ ਲਾਈਬਰੇਰੀ ਦਾ ਉਦਾਘਟਨ 14 ਨੂੰ
ਡਾ.ਅੰਬੇਡਕਰ ਦੇ ਜਨਮ ਦਿਹਾੜੇ ਨੂੰ ਸਮਰਪਿਤ ਸਮਾਗਮ ਤੇ ਲਾਈਬਰੇਰੀ ਦਾ ਉਦਾਘਟਨ 14 ਨੂੰ
Publish Date: Thu, 09 Apr 2026 06:28 PM (IST)
Updated Date: Thu, 09 Apr 2026 06:32 PM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ ਲੁਧਿਆਣਾ ਸ੍ਰੀ ਗੁਰੂ ਰਵਿਦਾਸ ਭਵਨ ਪ੍ਰਬੰਧਕ ਸਭਾ ਭੌਰਾ ਕਲੋਨੀ ਬੀ ਦੇ ਜਨਰਲ ਸਕੱਤਰ ਰੇਸ਼ਮ ਲਾਲ ਸਿੱਧੂ ਨੇ ਦੱਸਿਆ ਕਿ ਬਾਬਾ ਸਾਹਿਬ ਡਾਕਟਰ ਭੀਮ ਰਾਓ ਅੰਬੇਡਕਰ ਦੇ 135ਵੇਂ ਜਨਮ ਦਿਵਸ ਅਤੇ ਵਿਸਾਖੀ ਦਿਹਾੜੇ ਨੂੰ ਸਮਰਪਿਤ ਸਮਾਗਮ ਸ੍ਰੀ ਗੁਰੂ ਰਵਿਦਾਸ ਭਵਨ ਭੌਰਾ ਕਲੋਨੀ ਵੀ ਨੇੜੇ ਜਲੰਧਰ ਬਾਈਪਾਸ ਵਿਖੇ ਕਰਵਾਇਆ ਜਾ ਰਿਹਾ ਹੈ! ਉਨ੍ਹਾਂ ਕਿਹਾ ਕਿ ਸਮਾਗਮ ਨੂੰ ਸਫ਼ਲ ਬਣਾਉਣ ਲਈ ਜ਼ੋਰ ਸ਼ੋਰ ਨਲ ਤਿਆਰੀਆਂ ਆਰੰਭੀਆਂ ਗਈਆਂ ਹਨ। ਸਿੱਧੂ ਨੇ ਕਿਹਾ ਕਿ ਸਵੇਰੇ 10 ਵਜੇ ਸ੍ਰੀ ਸੁਖਮਨੀ ਸਾਹਿਬ ਦੇ ਭੋਗ ਪਾਉਣ ਉਪਰੰਤ ਕੀਰਤਨ ਕਥਾ ਵਿਚਾਰਾਂ ਹੋਣਗੀਆਂ ਅਤੇ ਸਰਬੱਤ ਦੇ ਭਲੇ ਦੀ ਅਰਦਾਸ ਕੀਤੀ ਜਾਵੇਗੀ। ਡਾਕਟਰ ਬੀਆਰ ਅੰਬੇਡਕਰ ਦੇ 135ਵੇਂ ਜਨਮ ਦਿਵਸ ਸਬੰਧੀ ਸ੍ਰੀ ਗੁਰੂ ਰਵਿਦਾਸ ਭਵਨ ਵਿਖੇ ਵਿਸ਼ਵ ਰਤਨ ਡਾਕਟਰ ਬੀਆਰ ਅੰਬੇਡਕਰ ਮੈਮੋਰੀਅਲ ਲਾਈਬਰੇਰੀ ਦਾ ਉਦਘਾਟਨ ਹਲਕਾ ਉਤਰੀ ਦੇ ਐਮਐਲਏ ਚੌਧਰੀ ਮਦਨ ਲਾਲ ਬੱਗਾ ਅਤੇ ਵਾਰਡ ਨੰਬਰ 94 ਦੇ ਕੌਂਸਲਰ ਅਮਨ ਬੱਗਾ ਵੱਲੋਂ ਕੀਤਾ ਜਾਵੇਗਾ। ਲੰਗਰ ਅਤੁੱਟ ਵਰਤਾਇਆ ਜਾਵੇਗਾ। ਇਸ ਮੌਕੇ ਤਰਸੇਮ ਲਾਲ, ਹਰਜਿੰਦਰ ਸਿੰਘ ਭੱਟੀ, ਬਿਮਲ ਚੰਦਰ ਚੁੰਬਰ, ਹਰਮੇਸ਼ ਕਲੇਰ, ਰਾਜ ਕੁਮਾਰ, ਅਜੀਤ ਸਿੰਘ, ਸੁੱਖਾ ਰਾਮ, ਚੰਨਣ ਰਾਮ, ਗੁਰਚਰਨ ਸਿੰਘ, ਹਰਭਜਨ ਸਿੰਘ, ਹਰਮਨ ਮਾਨ ਆਦਿ ਹਾਜ਼ਰ ਸਨ।