ਅਲੀਜਾਬਥ ਦਾ ਹੋਇਆ ਵਿਦਾਇਗੀ ਸਮਾਗਮ
ਅਲੀਜਾਬਥ ਦਾ ਹੋਇਆ ਵਿਦਾਇਗੀ ਸਮਾਗਮ
Publish Date: Thu, 09 Apr 2026 06:18 PM (IST)
Updated Date: Thu, 09 Apr 2026 06:20 PM (IST)
ਰਾਣਾ ਮੱਲ ਤੇਜੀ,ਪੰਜਾਬੀ ਜਾਗਰਣ ਲੁਧਿਆਣਾ ਹੋਲੀ ਕਰਾਸ ਚਰਚ ਸਰਾਭਾ ਨਗਰ ਵਿਖੇ ਈਐਨਟੀ ਇੰਚਾਰਜ ਦਿਆਨੰਦ ਹਸਪਤਾਲ ਵਿੱਚੋਂ ਸੇਵਾਮੁਕਤ ਹੋਏ ਸਿਸਟਰ ਐਲੀਜਾਬਥ ਦੀ ਸੇਵਾ ਮੁਕਤੀ ਮੌਕੇ ਪਰਾਥਨਾ ਸਭਾ ਅਤੇ ਸਮਾਗਮ ਕਰਵਾਇਆ ਗਿਆ। ਐਲੀਜਾਬਥ ਨੇ ਹਸਪਤਾਲ ਰਹਿੰਦਿਆ 28 ਸਾਲ ਇਮਾਨਦਾਰੀ ਤੇ ਤਨਦੇਹੀ ਨਾਲ ਸੇਵਾਵਾਂ ਨਿਭਾਈਆ। ਵਿਦਾਇਗੀ ਸਮਾਗਮ ਦੌਰਾਨ ਵਿਸੇਸ ਤੌਰ ’ਤੇ ਪਹੁੰਚੇ ਫਾਦਰ ਡੈਨੀਅਲ ਗਿੱਲ, ਫਾਦਰ ਥੋਮਸ, ਫਾਦਰ ਵਿਲਸਨ, ਫਾਦਰ ਸੈਮੂਅਲ ਨੇ ਸ਼ਿਰਕਤ ਕਰ ਕੇ ਐਲੀਜਾਬਥ ਨੂੰ ਆਸ਼ੀਰਵਾਦ ਦਿੱਤਾ ਅਤੇ ਉਨ੍ਹਾਂ ਦੀ ਤੰਦਰੁਸਤੀ ਤੇ ਲੰਬੀ ਸਿਹਤ ਲਈ ਪ੍ਰਾਥਨਾ ਕੀਤੀ। ਇਸ ਤੋਂ ਇਲਾਵਾ ਪਾਸਟਰ ਨਿਰਮਲ ਮਸੀਹ, ਪਾਸਟਰ ਜੌਹਨ ਮਸੀਹ ਅਤੇ ਪਾਸਟਰ ਪ੍ਰਕਾਸ਼ ਪੀਟਰ ਪ੍ਰਧਾਨ ਪਾਸਟਰ ਐਸੋਸੀਏਸ਼ਨ ਲੁਧਿਆਣਾ ਨੇ ਪਹੁੰਚ ਕੇ ਆਪਣੇ ਸੰਬੋਧਨ ਚ ਸਿਸਟਰ ਵਲੋਂ ਦੀਆ ਮੁਲਾਜ਼ਮਾਂ ਪ੍ਰਤੀ ਸਮਾਜਿਕ ਸੇਵਾਵਾ ਦੀ ਭਰਪੂਰ ਪ੍ਰਸ਼ੰਸਾ ਕੀਤੀ। ਸਮਾਗਮ ਦੌਰਾਨ ਅਲੀਜਾਬਥ ਅਤੇ ਉਹਨਾਂ ਦੇ ਪਤੀ ਬਾਬੂ ਸੈਮੂਅਲ ਨੂੰ ਵੀ ਸਨਮਾਨ ਚਿੰਨ੍ਹ ਵਜੋ ਫੁੱਲਾਂ ਦੇ ਗੁੱਲਦਸਤੇ ਭੇਟ ਕਰ ਕੇ ਤੇ ਨੋਟਾਂ ਦੇ ਹਾਰ ਪਾਕੇ ਕਰਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਉਨ੍ਹਾਂ ਦੇ ਪਰਿਵਾਰਕ ਮੈਬਰ ਆਦਿ ਵੀ ਹਾਜ਼ਰ ਸਨ।