ਪੇਵਿਲਿਅਨ ਮਾਲ ਵੱਲੋਂ ‘ਮੌਮ ਐਂਡ ਮੀ ਕਿਡਜ਼ ਫੈਸ਼ਨ ਵਾਕ ਸੀਜ਼ਨ-3’ ਕਰਵਾਇਆ
ਪੇਵਿਲਿਅਨ ਮਾਲ ਵੱਲੋਂ ‘ਮੌਮ ਐਂਡ ਮੀ ਕਿਡਜ਼ ਫੈਸ਼ਨ ਵਾਕ ਸੀਜ਼ਨ 3’ ਕਰਵਾਇਆ
Publish Date: Wed, 08 Apr 2026 08:03 PM (IST)
Updated Date: Thu, 09 Apr 2026 04:09 AM (IST)
ਫ਼ੋਟੋ ਨੰਬਰ-19 ਸਟਾਫ਼ ਪ੍ਰਤੀਨਿਧ, ਪੰਜਾਬੀ ਜਾਗਰਣ, ਲੁਧਿਆਣਾ : ਪੇਵਿਲਿਅਨ ਮਾਲ ਲੁਧਿਆਣਾ ਵੱਲੋਂ ‘ਮੌਮ ਐਂਡ ਮੀ ਕਿਡਜ਼ ਫੈਸ਼ਨ ਵਾਕ’ ਦਾ ਤੀਜਾ ਮੁਕਾਬਲਾ ਸਫਲਤਾਪੂਰਵਕ ਕਰਵਾਇਆ ਗਿਆ, ਜਿਸ ਵਿੱਚ 400 ਤੋਂ ਵੱਧ ਬੱਚਿਆਂ ਤੇ ਉਨ੍ਹਾਂ ਦੇ ਪਰਿਵਾਰਾਂ ਨੇ ਭਾਗ ਲਿਆ ਅਤੇ ਇਸ ਨੂੰ ਇਕ ਖ਼ਾਸ ਤੇ ਦਿਲ ਨੂੰ ਛੂਹਣ ਵਾਲੇ ਫੈਸ਼ਨ ਸ਼ੋਅ ਵਿੱਚ ਬਦਲ ਦਿੱਤਾ। ਇਹ ਸਮਾਗਮ ਮਾਵਾਂ ਤੇ ਬੱਚਿਆਂ ਦੇ ਖਾਸ ਰਿਸ਼ਤੇ ਨੂੰ ਸਮਰਪਿਤ ਸੀ, ਜਿੱਥੇ ਭਾਗੀਦਾਰਾਂ ਨੇ ਇਕੱਠੇ ਰੈਂਪ ਵਾਕ ਕੀਤਾ, ਇਸ ਪਹਿਲ ਨੇ ਸਮਾਗਮ ਨੂੰ ਹੋਰ ਵੀ ਅਰਥਪੂਰਨ ਤੇ ਸਮਾਵੇਸ਼ੀ ਬਣਾਇਆ। ਇਸ ਫੈਸ਼ਨ ਸ਼ੋਅ ’ਚ ਨਵੇਂ ਉਭਰਦੇ ਹੁਨਰ ਤੇ ਤਜਰਬੇਕਾਰ ਬਾਲ ਮਾਡਲਾਂ ਦੀ ਰੰਗ-ਬਿਰੰਗੀ ਪੇਸ਼ਕਸ਼ ਵੇਖਣ ਨੂੰ ਮਿਲੀ, ਜਿਸ ਦਾ ਮੁਲਾਂਕਣ ਵੱਖ-ਵੱਖ ਖੇਤਰਾਂ ਨਾਲ ਸਬੰਧਤ ਪ੍ਰਸਿੱਧ ਜੱਜਾਂ ਵੱਲੋਂ ਕੀਤਾ ਗਿਆ। ਸਮਾਗਮ ਦੇ ਅੰਤ ਵਿੱਚ ਤਿੰਨ ਫਾਈਨਲਿਸਟ ਚੁਣੇ ਗਏ, ਜਿਨ੍ਹਾਂ ’ਚੋਂ ਇਕ ਨੂੰ ‘ਫੇਸ ਆਫ ਪੇਵਿਲਿਅਨ’ ਵਜੋਂ ਚੁਣਿਆ ਜਾਵੇਗਾ। ਪੇਵਿਲਿਅਨ ਮਾਲ ਦੀ ਟੀਮ ਨੇ ਲੁਧਿਆਣਾ ਦੇ ਲੋਕਾਂ ਦਾ ਧੰਨਵਾਦ ਕੀਤਾ, ਜਿਨ੍ਹਾਂ ਨੇ ਉਤਸ਼ਾਹ ਨਾਲ ਭਾਗ ਲਿਆ ਤੇ ਇਸ ਸਮਾਗਮ ਨੂੰ ਵੱਡੀ ਸਫਲਤਾ ਬਣਾਇਆ।