ਸਾਹਨੇਵਾਲ ਦੀ ਨਵੀਂ ਅਨਾਜ ਮੰਡੀ ਅੰਦਰ ਨਵੇਂ ਬਣੇ ਸ਼ੈੱਡ ਦਾ ਉਦਘਾਟਨ
ਸਾਹਨੇਵਾਲ ਦੀ ਨਵੀਂ ਅਨਾਜ ਮੰਡੀ ਅੰਦਰ ਨਵੇਂ ਬਣੇ ਸ਼ੈਡ ਦਾ ਉਦਘਾਟਨ
Publish Date: Wed, 08 Apr 2026 07:03 PM (IST)
Updated Date: Thu, 09 Apr 2026 04:08 AM (IST)

ਫੋਟੋ ਨੰਬਰ-7 ਲੱਕੀ ਘੁਮੈਤ, ਪੰਜਾਬੀ ਜਾਗਰਣ ਸਾਹਨੇਵਾਲ : ਸਾਹਨੇਵਾਲ ਦੀ ਨਵੀਂ ਅਨਾਜ ਮੰਡੀ ਅੰਦਰ ਨਵੇਂ ਬਣੇ ਸ਼ੈੱਡ ਦਾ ਉਦਘਾਟਨ ਕੈਬਨਿਟ ਮੰਤਰੀ ਹਰਦੀਪ ਸਿੰਘ ਮੁੰਡੀਆਂ ਤੇ ਮਾਰਕੀਟ ਕਮੇਟੀ ਸਾਹਨੇਵਾਲ ਦੇ ਚੇਅਰਮੈਨ ਹੇਮਰਾਜ ਰਾਜੀ ਸਾਹਨੇਵਾਲ ਨੇ ਉਦਘਾਟਨ ਕੀਤਾ। ਇਸ ਮੌਕੇ ਮੰਤਰੀ ਮੁੰਡੀਆਂ ਨੇ ਇਕੱਠੇ ਹੋਏ ਲੋਕਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਜੋ ਇਹ ਸ਼ੈਡ ਬਣਾਇਆ ਗਿਆ ਹੈ ਇਸ ਸ਼ੈਡ ਦੇ ਅੰਦਰ ਆੜ੍ਹਤੀਆਂ ਵਲੋਂ ਕਿਸਾਨਾਂ ਦੀ ਕਣਕ ਤੇ ਝੋਨੇ ਦੀ ਫਸਲ ਦੀ ਸਾਂਭ ਸੰਭਾਲ ਵਧੀਆ ਢੰਗ ਨਾਲ ਕੀਤੀ ਜਾਵੇਗੀ। ਉਨ੍ਹਾਂ ਇਕੱਠੇ ਹੋਏ ਆੜ੍ਹਤੀਆਂ ਨੂੰ ਕਿਹਾ ਜੇ ਤੁਹਾਨੂੰ ਕੋਈ ਵੀ ਸਮੱਸਿਆ ਆਉਂਦੀ ਹੈ ਤਾਂ ਤੁਸੀਂ ਮੈਨੂੰ ਦੱਸੋ ਤੇ ਮੈ ਤੁਹਾਡੀ ਸਮੱਸਿਆ ਦਾ ਹੱਲ ਜਲਦ ਕਰਨ ਦੀ ਕੋਸ਼ਿਸ਼ ਕਰਾਂਗਾ। ਚੇਅਰਮੈਨ ਹੇਮਰਾਜ ਰਾਜੀ ਨੇ ਗੱਲਬਾਤ ਕਰਦਿਆਂ ਦੱਸਿਆ ਕਿ ਇਸ ਸ਼ੈਡ ਦੀ ਚੋੜਾਈ 75 ਫੁੱਟ ਤੇ ਲੰਬਾਈ 200 ਫੁੱਟ ਹੈ। ਚੇਅਰਮੈਨ ਰਾਜੀ ਨੇ ਕਿਹਾ ਕਿ ਅਸੀਂ ਧੰਨਵਾਦੀ ਹਾਂ ਮੰਤਰੀ ਮੁੰਡੀਆਂ ਦਾ ਜਿਨ੍ਹਾਂ ਨੇ ਇਸ ਸ਼ੈਡ ਨੂੰ ਪਾਸ ਕਰਵਾਇਆ ਤੇ ਆੜ੍ਹਤੀਆਂ ਵਰਗ ਦੀ ਪਿਛਲੇ ਲੰਬੇ ਸਮੇਂ ਤੋਂ ਲਟਕਦੀ ਆ ਰਹੀ ਮੰਗ ਨੂੰ ਪੂਰਾ ਕਰਕੇ ਆੜ੍ਹਤੀਆ ਨੂੰ ਰਾਹਤ ਦਿਵਾਈ ਹੈ। ਇਸ ਮੌਕੇ ਹੋਰਨਾਂ ਤੋਂ ਇਲਾਵਾ ਜਤਿਨ ਸਿੰਗਲਾ ਐਕਸੀਅਨ ਪੰਜਾਬ ਮੰਡੀ ਬੋਰਡ, ਗੁਰਜੀਤ ਸਿੰਘ ਐੱਸਡੀਓ ਪੰਜਾਬ ਮੰਡੀ ਬੋਰਡ, ਸੈਕਟਰੀ ਪ੍ਰਭਜੋਤ ਸਿੰਘ, ਸੁਖਬੀਰ ਸਿੰਘ ਗਰੇਵਾਲ ਲੇਖਾਕਾਰ, ਗੁਰਸਿਮਰਨਜੀਤ ਸਿੰਘ ਮੰਡੀ ਸੁਪਰਵਾਈਜ਼ਰ, ਹਿਤੇਸ਼ ਬਲੂਜਾ ਮੰਡੀ ਸੁਪਰਵਾਈਜ਼ਰ, ਜ਼ਿਲ੍ਹਾ ਪ੍ਰਧਾਨ ਅਜਮੇਰ ਸਿੰਘ ਧਾਲੀਵਾਲ, ਚੇਅਰਮੈਨ ਦਰਸ਼ਨ ਸਿੰਘ ਮਾਹਲਾ,ਸਰਬਜੀਤ ਸਿੰਘ ਗਰੇਵਾਲ, ਪ੍ਰਧਾਨ ਗੁਰਦੀਪ ਸਿੰਘ ਕੌਲ, ਓਮ ਪ੍ਰਕਾਸ਼ ਗੋਇਲ, ਪ੍ਰਧਾਨ ਰਾਜਦੀਪ ਭਾਟੀਆ, ਜਸਬੀਰ ਸਿੰਘ ਚਹਿਲ, ਪ੍ਰਧਾਨ ਅੰਮ੍ਰਿਤਪਾਲ ਸਿੰਘ, ਪ੍ਰਧਾਨ ਦਵਿੰਦਰ ਸਿੰਘ ਝੱਜ, ਪ੍ਰਧਾਨ ਮਨਜਿੰਦਰ ਸਿੰਘ ਭੋਲਾ ਮਾਂਗਟ, ਕੌਂਸਲਰ ਕੁਲਵਿੰਦਰ ਸਿੰਘ ਕਾਲਾ ਬਿਮਰੋ, ਜ਼ਿਲ੍ਹਾ ਪ੍ਰਧਾਨ ਲਾਲੀ ਹਰਾ, ਬਲਾਕ ਪ੍ਰਧਾਨ ਕੁਲਦੀਪ ਐਰੀ, ਧਰਮਿੰਦਰ ਕੁਮਾਰ ਕਾਲੀ, ਦੀਪਕ ਦੀਨੂੰ, ਵਿਸ਼ਾਲ, ਦਲਜੀਤ ਚੌਹਾਨ, ਇਕਬਾਲ ਜੰਡਿਆਲੀ, ਤੇਜਿੰਦਰ ਮਿੱਠੂ, ਅਮਰਦੀਪ ਸਿੰਘ, ਪੁਸ਼ਪਿੰਦਰ ਸਿੰਘ, ਸੌਰਵ ਸ਼ਰਮਾ, ਅਰੁਣ ਬਠਲਾ, ਕੀਰਤਨ ਸਿੰਘ ਬੱਬੂ ਬਿਰਦੀ, ਰਵਿੰਦਰ ਸਿੰਘ ਬੱਬੂ, ਕੁਲਵਿੰਦਰ ਸ਼ਾਰਦੇ,ਓਮ ਪ੍ਰਕਾਸ਼ ਗੋਇਲ,ਕਰਨ ਨਨਚਾਹਲ, ਕੌਂਸਲਰ ਜਸਪਾਲ ਸਿੰਘ ਗਰੇਵਾਲ, ਕਰਮਜੀਤ ਸਿੰਘ ਖਾਂਸੀ, ਤਰਨਜੀਤ ਸਿੰਘ ਤਰਨਾ,ਪ੍ਰਭਜੋਤ ਸਿੰਘ ਖਾਲਸਾ, ਵਿਸ਼ਾਲ ਬੇਗੜਾ, ਬੇਅੰਤ ਸਿੰਘ ਬਿਲਗਾ, ਇਕਬਾਲ ਸਿੰਘ ਜੰਡਿਆਲੀ (ਪੀਏ ਕੈਬਨਿਟ ਮੰਤਰੀ ਮੁੰਡੀਆਂ), ਸੁਖਜਿੰਦਰ ਸਿੰਘ ਰੰਧਾਵਾ ਆਦਿ ਹਾਜ਼ਰ ਸਨ।