ਜੀਐੱਨਡੀਈਸੀ ਨੇ ਮਨਾਇਆ 70ਵਾਂ ਸਥਾਪਨਾ ਦਿਵਸ, ਰਾਜਪਾਲ ਕਟਾਰੀਆ ਰਹੇ ਹਾਜ਼ਰ
ਜੀਐਨਡੀਈਸੀ ਨੇ ਮਨਾਇਆ 70ਵਾਂ ਸਥਾਪਨਾ ਦਿਵਸ, ਪੰਜਾਬ ਦੇ ਰਾਜਪਾਲ ਗੁਲਾਬ ਚੰਦ ਕਟਾਰੀਆ ਰਹੇ ਹਾਜਰ
Publish Date: Wed, 08 Apr 2026 06:58 PM (IST)
Updated Date: Thu, 09 Apr 2026 04:06 AM (IST)

ਫੋਟੋ ਨੰਬਰ-15 ਬਰਾੜ, ਪੰਜਾਬੀ ਜਾਗਰਣ ਲੁਧਿਆਣਾ : ਗੁਰੂ ਨਾਨਕ ਦੇਵ ਇੰਜੀਨੀਅਰਿੰਗ ਕਾਲਜ ਨੇ ਆਪਣਾ 70ਵਾਂ ਸਥਾਪਨਾ ਦਿਵਸ ਮਨਾਇਆ। ਇਸ ਮੌਕੇ ਕਾਲਜ ਦੇ 70 ਸਾਲਾਂ ਦੇ ਸ਼ਾਨਦਾਰ ਸਫ਼ਰ ਨੂੰ ਦਰਸਾਉਂਦਾ ਅਕਾਦਮਿਕ ਅਤੇ ਤਕਨੀਕੀ ਗਤੀਵਿਧੀਆਂ ਦਾ ਮੇਲ ਵੀ ਦੇਖਣ ਨੂੰ ਮਿਲਿਆ।ਸਮਾਗਮ ਵਿੱਚ ਉਚੇਚੇ ਤੌਰ ਤੇ ਮੁੱਖ ਮਹਿਮਾਨ ਵਜੋਂ ਪਹੁੰਚੇ ਪੰਜਾਬ ਦੇ ਰਾਜਪਾਲ ਗੁਲਾਬ ਚੰਦ ਕਟਾਰੀਆ ਨੇ ਆਪਣੇ ਸੰਬੋਧਨ ਵਿੱਚ ਵਿਦਿਆਰਥੀਆਂ ਨੂੰ ਟਿਕਾਊ ਅਤੇ ਨਵੀਨਤਮ ਟੈਕਨੋਲੋਜੀਆਂ ਦਾ ਪ੍ਰਯੋਗ ਕਰ ਵਿਸ਼ਵ ਪੱਧਰੀ ਚੁਣੌਤੀਆਂ ਦਾ ਸਾਹਮਣਾ ਕਰ ਉਹਨਾਂ ਦੇ ਸੌਖੇ ਸਮਾਧਾਨ ਲੱਭਣ ਲਈ ਪ੍ਰੇਰਿਤ ਕੀਤਾ। ਇਸ ਮੌਕੇ ਹਰਜਿੰਦਰ ਸਿੰਘ ਧਾਮੀ ਪ੍ਰਧਾਨ ਐਸਜੀਪੀਸੀ ਨੇ ਵਿਦਿਆਰਥੀਆਂ ਨੂੰ ਤਕਨੀਕੀ ਕਾਬਲੀਅਤ ਦੇ ਨਾਲ-ਨਾਲ ਮਨੁੱਖੀ ਕਦਰਾਂ ਕੀਮਤਾਂ ਤੇ ਸਿਧਾਂਤ ਆਧਾਰਿਤ ਸਿੱਖਿਆ ਦੀ ਜ਼ਿੰਦਗੀ ’ਚ ਅਹਿਮ ਮਹੱਤਤਾ ਬਾਰੇ ਦੱਸਿਆ। ਮਹੇਸ਼ਇੰਦਰ ਸਿੰਘ ਗਰੇਵਾਲ ਤੇ ਟ੍ਰਸਟੀਐੱਨਐੱਸਈਟੀ ਨੇ ਵਿਦਿਆਰਥੀਆਂ ਨੂੰ ਸੰਬੋਧਨ ਕੀਤਾ। ਸ਼ਰਨਜੀਤ ਸਿੰਘ ਢਿੱਲੋਂ,ਗੁਰਚਰਨ ਸਿੰਘ ਗਰੇਵਾਲ ਅਤੇ ਬਲਜੀਤ ਸਿੰਘ ਟ੍ਰਸਟੀ ਐਨਐੱਸਈਟੀ ਨੇ ਪਿਛਲੇ ਸੱਤ ਦਹਾਕਿਆਂ ’ਚ ਸੰਸਥਾ ਵੱਲੋਂ ਤਕਨੀਕੀ ਸਿੱਖਿਆ ’ਚ ਦਿੱਤੇ ਯੋਗਦਾਨ ਦੀ ਸ਼ਲਾਘਾ ਕੀਤੀ। ਇਸ ਮੌਕੇ ਓੰਕਾਰ ਸਿੰਘ ਪਾਹਵਾ, ਉਪਕਾਰ ਸਿੰਘ ਆਹੁਜਾ, ਰਣਜੋਧ ਸਿੰਘ ਤੇ ਜੀਐੱਸ ਕੁਲਾਰ ਵੀ ਹਾਜ਼ਰ ਸਨ। ਸ਼ਾਹਬਾਜ਼ ਸਿੰਘ, ਇਕਬਾਲ ਸਿੰਘ, ਡਾਇਰੈਕਟਰ, ਐੱਨਐੱਸਈਟੀ, ਹਰਿੰਦਰ ਸਿੰਘ ਢਿੱਲੋਂ ਜਨਰਲ ਸਕੱਤਰ ਜੀਐੱਨਡੀਈਸੀ ਐਲਮੁਨੀ ਐਸੋਸੀਏਸ਼ਨ ਨੇ ਇਸ ਮੌਕੇ ਸਾਬਕਾ ਵਿਦਿਆਰਥੀਆਂ ਦੇ ਅਹਿਮ ਯੋਗਦਾਨ ਬਾਰੇ ਚਾਨਣਾ ਪਾਇਆ। ਇਸ ਮੌਕੇ 10 ਪ੍ਰਮੁੱਖ ਐਲੂਮਨੀਆਂ ਨੂੰ ਅਚੀਵਮੈਂਟ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ, ਜਦਕਿ 11 ਫੈਕਲਟੀ ਮੈਂਬਰਾਂ ਤੇ 5 ਵਿਦਿਆਰਥੀਆਂ ਨੂੰ ਵੀ ਉਨ੍ਹਾਂ ਦੇ ਵੱਖ-ਵੱਖ ਖੇਤਰਾਂ ’ਚ ਕੀਤੇ ਸ਼ਾਨਦਾਰ ਪ੍ਰਦਰਸ਼ਨ ਸਦਕਾ ਸਨਮਾਨਿਤ ਕੀਤਾ ਗਿਆ। ਇਸ ਮੌਕੇ ਡਾ. ਸਹਿਜਪਾਲ ਸਿੰਘ ਪ੍ਰਿੰਸੀਪਲ ਨੇ ਵਿਚਾਰ ਸਾਂਝਾ ਕਰਦਿਆਂ 70 ਸਾਲ ਨਿਰੰਤਰ ਤਕਨੀਕੀ ਖੇਤਰ ਸਬੰਧੀ ਆਪਣੇ ਵਿਚਾਰ ਸਾਂਝੇ ਕੀਤੇ।