‘ਰੌਣਕੀ ਗਰਲਜ਼ ਬੈਂਡ’ ਨੇ ਮਹਿੰਦੀ ਦੀ ਰਸਮ ’ਚ ਲਾਈਆਂ ਰੌਣਕਾਂ
‘ਰੌਣਕੀ ਗਰਲਜ਼ ਬੈਂਡ’ ਨੇ ਮਹਿੰਦੀ ਦੀ ਰਸਮ ’ਚ ਲਾਈਆਂ ਰੌਣਕਾਂ
Publish Date: Wed, 08 Apr 2026 06:40 PM (IST)
Updated Date: Thu, 09 Apr 2026 04:06 AM (IST)

- ਮਿਊਜ਼ਕ ਡਾਇਰੈਕਟਰ ਤੇਜਵੰਤ ਕਿੱਟੂ ਦੀਆਂ ਆਰਟਿਸਟ ਹਨ ਰੌਣਕੀ ਗਰਲਜ਼ ਫੋਟੋ ਨੰਬਰ-10,11 ਪਲਵਿੰਦਰ ਸਿੰਘ ਢੁੱਡੀਕੇ, ਪੰਜਾਬੀ ਜਾਗਰਣ ਲੁਧਿਆਣਾ : ‘ਰੌਣਕੀ ਗਰਲਜ਼ ਬੈਂਡ’ ਦੇ ਨਾਮ ਨਾਲ ਮਸ਼ਹੂਰ ਤੇਜਵੰਤ ਕਿੱਟੂ ਸੰਗੀਤ ਅਕੈਡਮੀ ਦੇ ਡਾਇਰੈਕਟਰ ਤੇਜਵੰਤ ਕਿੱਟੂ ਦੇ ਕਲਾਕਾਰਾਂ ਨੇ ਰਜਤ ਸ਼ਰਮਾ ਦੀ ਧੀ ਦਿਸ਼ਾ ਸ਼ਰਮਾ ਦੇ ਮਹਿੰਦੀ ਸਮਾਗਮ ’ਚ ਸ਼ਾਮਲ ਹੋ ਕੇ ਕੱਤਾਂ ਪ੍ਰੀਤਾਂ ਨਾਲ ਚਰਖਾ ਚੰਨਣ ਦਾ ਸ਼ਾਵਾ ਚਰਖਾ ਚੰਨਣ ਦਾ, ਮਧਾਣੀਆ ਹਾਏ ਉਏ ਮੇਰਿਆ ਡਾਢਿਆ ਰੱਬਾ ਧੀਆਂ ਜੰਮੀਆਂ ਕਿੰਨ੍ਹਾਂ ਨੇ ਲੈ ਜਾਣੀਆ ਹੋ, ਚਿੱਟਾ ਕੁੱਕੜ ਬਨੇਰੇ ’ਤੇ ਕਾਸ਼ਨੀ ਦੁਪੱਟੇ ਵਾਲੀਏ ਮੁੰਡਾ ਸਦਕੇ ਤੇਰੇ ਤੇ ਸਮੇਤ ਅਜਿਹੀਆਂ ਪੇਸ਼ਕਾਰੀਆਂ ਦਿੱਤੀਆਂ ਕਿ ਸਭ ਵਾਹ ਵਾਹ ਕਰ ਉੱਠੇ। ‘ਪੰਜਾਬੀ ਜਾਗਰਣ’ ਨਾਲ ਗੱਲ ਕਰਦੇ ਹੋਏ ਮਿਊਜ਼ਕ ਡਾਇਰੈਕਟਰ ਤੇਜਵੰਤ ਕਿੱਟੂ ਨੇ ਦੱਸਿਆ ਕਿ ਇਸ ਸਮਾਗਮ ਲਈ ਪਿਛਲੇ ਕਈ ਦਿਨਾਂ ਤੋਂ ਖਾਸ ਤੌਰ ਤੇ ਤਿਆਰੀ ਕਰਵਾਈ ਗਈ। ਉਨ੍ਹਾਂ ਦੱਸਿਆ ਕਿ ਜੋ ਗੀਤ ਅਸੀਂ ਆਪਣੀ ਮਾਂ, ਦਾਦੀ ਤੇ ਪੜਦਾਦੀ ਤੋਂ ਵਿਆਹ ਦੇ ਸਮਾਗਮਾਂ ’ਚ ਸੁਣਦੇ ਸੀ ਉਨ੍ਹਾਂ ਪੁਰਾਣੇ ਸਦਾਬਹਾਰ ਗੀਤਾਂ ਦੀ ਇਨ੍ਹਾਂ ਕਲਾਕਰਾਾਂ ਨੂੰ ਪਹਿਲਾਂ ਸਿਖਲਾਈ ਦਿੱਤੀ ਗਈ। ਪੁਰਾਣੀ ਰਵਾਇਤ ਨੂੰ ਕਾਇਮ ਰੱਖਦੇ ਹੋਏ ਅਲੋਪ ਹੇ ਚੁੱਕੇ ਗੀਤਾਂ ਨੂੰ ਮੁੜ ਪੰਜਾਬੀਆਂ ਦੇ ਰੂਬਰੂ ਕਰਨ ਦਾ ਉਪਰਾਲਾ ਕੀਤਾ ਜਾ ਰਿਹਾ ਹੈ ਤਾਂ ਜੋ ਅੱਜ ਦੀ ਪੀੜੀ ਨੂੰ ਇਸ ਬਾਰੇ ਜਾਣਕਾਰੀ ਮਿਲ ਸਕੇ। ਮਿਊਜ਼ਕ ਡਾਇਰੈਕਟਰ ਤੇਜਵੰਤ ਕਿੱਟੂ ਨੇ ਕਿਹਾ ਕਿ ਆਪਣੇ ਵਿਦਿਆਰਥੀਆਂ ਨੂੰ ਪੁਰਾਣੀਆਂ ਰਵਾਇਤਾਂ ਨੂੰ ਦਰਸਾਉਂਦੇ ਗੀਤਾਂ ਸਬੰਧੀ ਸਿੱਖਿਆ ਦੇਣ ਦਾ ਇਹ ਸਿਲਸਲਾ ਉਹ ਜਾਰੀ ਰੱਖਣਗੇ। ਉਨ੍ਹਾਂ ਕਿਹਾ ਕਿ ਉਨ੍ਹਾਂ ਦਾ ਸ਼ੁਰੂ ਤੋਂ ਹੀ ਯਤਨ ਰਿਹਾ ਕਿ ਆਲੋਪ ਹੋ ਰਹੇ ਗੀਤਾਂ ਅਤੇ ਪੰਜਾਬੀ ਸੰਗੀਤ ਨੂੰ ਕਿੰਝ ਲੋਕਾਂ ਸਾਹਮਣੇ ਪੇਸ਼ ਕੀਤਾ ਜਾਵੇ। ਡਾਇਰੈਕਟਰ ਕਿੱਟੂ ਨੇ ਕਿਹਾ ਕਿ ਉਨ੍ਹਾਂ ਲਈ ਮਾਣ ਵਾਲੀ ਗੱਲ ਹੈ ਕਿ ‘ਰੌਣਕੀ ਗਰਲਜ਼ ਬੈਂਡ’ ਨੇ ਜਿੱਥੇ ਵੀ ਪੇਸ਼ਕਾਰੀ ਦਿੱਤੀ, ਉੱਥੇ ਇਨ੍ਹਾਂ ਨੂੰ ਵੱਡਾ ਹੁੰਗਾਰਾ ਮਿਲਿਆ। ਉਨ੍ਹਾਂ ਦੇਸ਼ ਤੇ ਵਿਦੇਸ਼ਾਂ ’ਚ ਵੱਸਦੇ ਪੰਜਾਬੀਆਂ ਨੂੰ ਅਪੀਲ ਕੀਤੀ ਕਿ ਉਹ ਰਵਾਇਤੀ ਸੰਗੀਤ ਸੁਣਨ ਜੋ ਕਿ ਸਹੀ ਅਰਥਾਂ ’ਚ ਮਨ ਨੂੰ ਸਕੂਨ ਦੇਣ ਵਾਲਾ ਹੁੰਦਾ ਹੈ। ਉੱਭਰ ਰਹੇ ਗਾਇਕਾਂ ਨੂੰ ਵੀ ਚਾਹੀਦਾ ਹੈ ਕਿ ਉਹ ਪੁਰਾਣੇ ਸਦਾ ਬਹਾਰ ਗੀਤਾਂ ਦੀ ਰਵਾਇਤ ਨੂੰ ਕਾਇਮ ਰੱਖਣ ’ਚ ਆਪਣਾ ਯੋਗਦਾਨ ਪਾਉਣ।