ਸਰਕਲ ਦੇ ਕੇਂਦਰੀ ਦਫ਼ਤਰ ਵਿਖੇ ਲਗਾਈ ਗਈ ਜਥੇਬੰਦਕ ਵਿਚਾਰ ਵਿਕਾਸ ਕਾਰਜਸ਼ਾਲਾ
ਸਰਕਲ ਦੇ ਕੇਂਦਰੀ ਦਫ਼ਤਰ ਵਿਖੇ ਲਗਾਈ ਗਈ ਜਥੇਬੰਦਕ ਵਿਚਾਰ ਵਿਕਾਸ ਕਾਰਜਸ਼ਾਲਾ
Publish Date: Mon, 06 Apr 2026 06:17 PM (IST)
Updated Date: Mon, 06 Apr 2026 06:19 PM (IST)

ਪਲਵਿੰਦਰ ਸਿੰਘ ਢੁੱਡੀਕੇ, ਪੰਜਾਬੀ ਜਾਗਰਣ ਲੁਧਿਆਣਾ ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਵੱਲੋਂ ਨਾਰਥ ਰੀਜ਼ਨ-1 (ਪੰਜਾਬ, ਹਿਮਾਚਲ, ਜੰਮੂ ਤੇ ਕਸ਼ਮੀਰ, ਲੱਦਾਖ) ਦੇ ਕੇਂਦਰੀ ਅਹੁਦੇਦਾਰਾਂ ਅਤੇ ਕਾਰਜਕਰਤਾਵਾਂ ਦੀ ਦੋ ਰੋਜ਼ਾ ਛਿਮਾਹੀ ਜਥੇਬੰਦਕ ਵਿਚਾਰ-ਵਿਕਾਸ ਕਾਰਜਸ਼ਾਲਾ ਕੇਂਦਰੀ ਦਫ਼ਤਰ ਲੁਧਿਆਣਾ ਵਿਖੇ ਲਗਾਈ ਗਈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਜਥੇਬੰਦਕ ਸਕੱਤਰ ਸ਼ਿਵਰਾਜ ਸਿੰਘ ਨੇ ਦੱਸਿਆ ਕਿ ਇਸ ਕਾਰਜਸ਼ਾਲਾ ਦੌਰਾਨ ਵੱਖ-ਵੱਖ ਸੈਸ਼ਨ ਲਗਾਏ ਗਏ ਜਿਨ੍ਹਾਂ ਵਿਚ ਸਿਧਾਂਤ ਤੋਂ ਸੰਕਲਪ ਤੱਕ, ਆਤਮ ਅਨੁਸ਼ਾਸਨ-ਸਮਾਂ ਤੇ ਊਰਜਾ ਪ੍ਰਬੰਧਨ, ਅਗਵਾਈ/ਸਿਧਾਂਤ ਕੇਂਦ੍ਰਿਤ, ਆਤਮ ਸ਼ਕਤੀਕਰਨ ਦਾ ਮਾਰਗ ਸੇਵਾ, ਪ੍ਰੇਰਣਾ ਤੋਂ ਕਾਰਜਸ਼ੀਲਤਾ ਤੱਕ, ਕਾਰਜਕਰਤਾਵਾਂ ਦੀ ਲਾਮਬੰਦੀ ਅਤੇ ਸੰਭਾਲ ਆਦਿ ਵਿਸ਼ਿਆਂ ਬਾਰੇ ਵਿਚਾਰ ਕੀਤੀ ਗਈ। ਇਨ੍ਹਾਂ ਸੈਸ਼ਨਾਂ ਦਾ ਸੰਚਾਲਨ ਡਾ. ਮਲਕੀਅਤ ਸਿੰਘ ਜ਼ੋਨਲ ਸਕੱਤਰ ਅਤੇ ਪਰਮਜੀਤ ਸਿੰਘ ਅੰਮ੍ਰਿਤਸਰ-ਤਰਨ ਤਾਰਨ ਜ਼ੋਨ, ਜਗਜੀਤ ਸਿੰਘ ਗਣੇਸ਼ਪੁਰ, ਬਲਵੰਤ ਸਿੰਘ ਅਬੋਹਰ-ਸ੍ਰੀ ਗੰਗਾ ਨਗਰ ਜ਼ੋਨ, ਬੀਬੀ ਸੁਰਜੀਤ ਕੌਰ ਭੋਗਪੁਰ, ਨਵਨੀਤ ਸਿੰਘ ਕੋਟਕਪੂਰਾ, ਕੁਲਵਿੰਦਰ ਸਿੰਘ ਫਿਰੋਜ਼ਪੁਰ, ਇੰਜੀ.ਅਮਰਪ੍ਰੀਤ ਸਿੰਘ ਫਤਹਿਗੜ੍ਹ ਸਾਹਿਬ ਨੇ ਕੀਤਾ। ਪਹਿਲੇ ਸੈਸ਼ਨ ਦੌਰਾਨ ਸਿਧਾਂਤ ਤੋਂ ਸੰਕਲਪ ਤੱਕ ਵਿਸ਼ੇ ਨੂੰ ਪ੍ਰੋ. ਮਨਿੰਦਰ ਸਿੰਘ ਨੇ ਪ੍ਰਭਾਵਦਾਇਕ ਢੰਗ ਨਾਲ ਵਿਸ਼ੇ ਦਾ ਵਿਸਥਾਰ ਕੀਤਾ। ਸੈਸ਼ਨ ਦਾ ਸਾਰ-ਵਿਸਥਾਰ ਤੇ ਸਮ-ਅੱਪ ਟਰੱਸਟੀ ਮੈਂਬਰ ਗੁਰਮੀਤ ਸਿੰਘ ਨੇ ਕੀਤਾ। ਡਾ. ਮਲਕੀਅਤ ਸਿੰਘ ਅੰਮ੍ਰਿਤਸਰ-ਤਰਨ ਤਾਰਨ ਜ਼ੋਨ ਨੇ ਸਟੇਜ ਦਾ ਸੰਚਾਲਨ ਕੀਤਾ। ਆਤਮ ਅਨੁਸ਼ਾਸਨ-ਸਮਾਂ ਤੇ ਉਰਜਾ ਪ੍ਰਬੰਧਨ ਵਿਸ਼ੇ ਦੌਰਾਨ ਬਿਕਰਮਜੀਤ ਸਿੰਘ ਰੂਪ ਨਗਰ-ਐਸਬੀਐਸ. ਨਗਰ ਜ਼ੋਨ ਨੇ ਵਿਸ਼ੇ ਨੂੰ ਬਾਖੂਬੀ ਨਿਭਾਇਆ ਅਤੇ ਡਾ.ਵੀਨਿੰਦਰਪਾਲ ਸਿੰਘ ਜੀਵਨ ਟਰੱਸਟੀ ਨੇ ਵਿਸ਼ੇ ਨੂੰ ਸਮ-ਅੱਪ ਕੀਤਾ। ਬਲਵੰਤ ਸਿੰਘ ਅਬੋਹਰ-ਸ੍ਰੀ ਗੰਗਾ ਨਗਰ ਜ਼ੋਨ ਨੇ ਮੰਚ ਸੰਚਾਲਨ ਬਾਖੂਬੀ ਨਿਭਾਇਆ। ਬੀਬੀ ਸੁਰਜੀਤ ਕੌਰ ਭੋਗਪੁਰ ਨੇ ਅਗਵਾਈ/ਸਿਧਾਂਤ ਕੇਂਦ੍ਰਿਤ ਵਿਸ਼ੇ ਦੌਰਾਨ ਮੰਚ ਸੰਚਾਲਨ ਕਰਦਿਆਂ ਮੁੱਖ ਵਕਤਾ ਗੁਰਚਰਨ ਸਿੰਘ ਜੈਤੋ ਨੂੰ ਵਰਕਰਾਂ ਦੇ ਰੂਬਰੂ ਕੀਤਾ। ਉਨਾਂ ਇਸ ਵਿਸ਼ੇ ਨਾਲ ਨਿਆਂ ਕਰਦਿਆਂ ਕੁੱਝ ਜ਼ਰੂਰੀ ਵਿਸ਼ੇ ਸਾਂਝੇ ਕੀਤੇ। ਇਸ ਸੈਸ਼ਨ ਦੀ ਸਮਾਪਤੀ ਦੌਰਾਨ ਪ੍ਰਤਾਪ ਸਿੰਘ ਜੀਵਨ ਟਰੱਸਟੀ ਨੇ ਆਪਣੇ ਸੇਵਾ ਕਾਰਜ ਦੇ ਤਜਰਬੇ ਸਾਂਝੇ ਕੀਤੇ। ਆਤਮ ਸ਼ਕਤੀਕਰਨ ਦਾ ਮਾਰਗ ਸੇਵਾ ਸਬੰਧੀ ਵਿਸ਼ੇ ਨੂੰ ਬ੍ਰਿਜਿੰਦਰਪਾਲ ਸਿੰਘ ਲਖਨਊ ਨੇ ਇਤਿਹਾਸ ਪ੍ਰੇਰਣਾਵਾਂ ਦਿੰਦਿਆਂ ਆਤਮ ਮਾਰਗ ਤੇ ਸੇਵਾ ਦਾ ਮਹੱਤਵ ਦ੍ਰਿੜ੍ਹ ਕਰਵਾਇਆ। ਮੰਚ ਸੰਚਾਲਨ ਨਵਨੀਤ ਸਿੰਘ ਕੋਟਕਪੂਰਾ ਨੇ ਕੀਤਾ। ਪ੍ਰੇਰਣਾ ਤੋਂ ਕਾਰਜਸ਼ੀਲਤਾ ਤੱਕ ਵਿਸ਼ੇ ਦੌਰਾਨ ਹਰਜਿੰਦਰ ਸਿੰਘ ਮਾਣਕਪੁਰਾ ਨੇ ਇਸ ਵਿਸ਼ੇ ਨੂੰ ਭਾਵਨਾਤਮਕ ਅਤੇ ਭਾਵਆਤਮਿਕ ਰੂਪ ਵਿਚ ਕਾਰਜਕਰਤਾਵਾਂ ਦੇ ਸਨਮੁੱਖ ਪੇਸ਼ ਕੀਤਾ। ਇਸ ਵਿਸ਼ੇ ਦਾ ਸਾਰ ਸੰਖੇਪ ਡਾ. ਚਰਨ ਕਮਲ ਸਿੰਘ ਨੇ ਕੀਤਾ। ਮੰਚ ਸੰਚਾਲਨ ਦੀ ਭੂਮਿਕਾ ਪਰਮਜੀਤ ਸਿੰਘ ਅੰਮ੍ਰਿਤਸਰ-ਤਰਨ ਤਾਰਨ ਜ਼ੋਨ ਨੇ ਨਿਭਾਈ। ਕਾਰਜਕਰਤਾਵਾਂ ਦੀ ਲਾਮਬੰਦੀ ਅਤੇ ਸੰਭਾਲ ਵਿਸ਼ੇ ਤੇ ਨਰਿੰਦਰਪਾਲ ਸਿੰਘ ਐਡੀਸ਼ਨਲ ਚੀਫ਼ ਸਕੱਤਰ, ਅਕਾਦਮਿਕ ਕੌਂਸਲ ਨੇ ਵਿਸ਼ੇ ਦੌਰਾਨ ਕੈਡਰ ਦੀ ਤਿਆਰੀ ਅਤੇ ਸੰਭਾਲ ਬਾਰੇ ਕੁਝ ਤਜ਼ਰਬੇ ਸਾਂਝੇ ਕੀਤੇ ਅਤੇ ਸੁਰਜੀਤ ਸਿੰਘ ਲੋਹੀਆ ਨੇ ਵਿਸ਼ੇ ਦਾ ਸਾਰ-ਵਿਸਥਾਰ ਕੀਤਾ। ਇਸ ਦੌਰਾਨ ਮੰਚ ਸੰਚਾਲਨ ਦੀ ਭੂਮਿਕਾ ਇੰਜੀ. ਅਮਰਪ੍ਰੀਤ ਸਿੰਘ ਫਤਹਿਗੜ੍ਹ ਸਾਹਿਬ ਨੇ ਨਿਭਾਈ। ਇਸ ਛਿਮਾਹੀ ਜਥੇਬੰਦਕ ਵਿਚਾਰ-ਵਿਕਾਸ ਕਾਰਜਸ਼ਾਲਾ ਦੌਰਾਨ ਪਰਮਜੀਤ ਸਿੰਘ ਸੁਚਿੰਤਨ ਦੀ ਪੁਸਤਕ ਅਸ਼ਟਮ ਬਲਬੀਰਾ ਸੰਗਤਾਂ ਨੂੰ ਅਰਪਣ ਕੀਤੀ ਗਈ ਅਤੇ ਨਿਤਨੇਮ ਸੈਸ਼ਨਾਂ ਤੋਂ ਇਲਾਵਾ ਜਥੇਬੰਦਕ ਸੁਆਲ-ਜੁਆਬ ਸੈਸ਼ਨ ਅਤੇ ਕਵੀ ਦਰਬਾਰ ਵੀ ਕਰਵਾਇਆ ਗਿਆ। ਵਿਦਾਇਗੀ ਸੈਸ਼ਨ ਵਿੱਚ ਜਤਿੰਦਰਪਾਲ ਸਿੰਘ ਨੇ ਕਿਹਾ ਉਤਸ਼ਾਹ ਅਤੇ ਚਾਅ ਲੈ ਕੇ ਜਾਈਏ। ਇਸ ਉਤਸ਼ਾਹ ਅਤੇ ਗੁਰੂ ਦੀ ਬਖਸ਼ਿਸ਼ ਨਾਲ ਮਨੁੱਖ ਉਹ ਵੀ ਕਰ ਗੁਜਰਦਾ ਹੈ ਜੋ ਕਿ ਕਿਸੇ ਨੇ ਸੋਚਿਆ ਵੀ ਨਹੀਂ ਹੁੰਦਾ। ਗੁਰਬਾਣੀ ਦਾ ਰਸ ਲਿਆਂਦਿਆਂ ਹੀ ਚਾਅ ਅਤੇ ਉਤਸ਼ਾਹ ਪੈਦਾ ਹੁੰਦਾ ਹੈ। ਇਸ ਲਈ ਗੁਰਬਾਣੀ ਨੂੰ ਆਪਣੇ ਜੀਵਨ ਦਾ ਆਧਾਰ ਬਣਾਈਏ। ਅਸੀਂ ਆਨੰਦ ਵੀ ਲੈ ਕੇ ਜਾਈਏ। ਕਾਰਜ ਕਰਦਿਆਂ ਆਉਂਦੀਆਂ ਚੁਣੌਤੀਆਂ ਲਈ ਆਪਣੇ ਆਪ ਨੂੰ ਤਿਆਰ ਕਰੀਏ ਅਤੇ ਉਨ੍ਹਾਂ ਤੋਂ ਉੱਪਰ ਉੱਠ ਕੇ ਅੱਗੇ ਵੇਖੀਏ। ਗੁਰਲਾਲ ਸਿੰਘ ਕੈਨੇਡਾ ਨੇ ਪੰਜਾਬ ਅਤੇ ਵਿਦਸ਼ ਵਿਚ ਕੀਤੀਆਂ ਸੇਵਾਵਾਂ ਦਾ ਜ਼ਿਕਰ ਕਰਦਿਆਂ ਕਿਹਾ ਕਿ ਅੱਜ ਦੇ ਸਮੇਂ ਵਿੱਚ ਸਟੱਡੀ ਸਰਕਲ ਦਾ ਅਹਿਮ ਰੋਲ ਹੋਣ ਬਾਰੇ ਕਿਹਾ। ਉਨਾਂ ਕਿਹਾ ਕਿ ਸਾਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਫਲਸਫੇ ਨੂੰ ਜੋੜਣ ਲਈ ਉਪਰਾਲੇ ਕਰਦੇ ਰਹਿਣਾ ਚਾਹੀਦਾ ਹੈ। ਬਲਜੀਤ ਸਿੰਘ ਚੇਅਰਮੈਨ ਵਲੋਂ ਵਿਦਾਇਗੀ ਸੁਨੇਹੇ ਦਿੰਦਿਆਂ ਕਿਹਾ ਕਿ ਅਸੀਂ ਇਹਨਾਂ ਕਾਰਜਸ਼ਾਲਾਵਾਂ ਰਾਹੀਂ ਆਪਣੀ ਕਾਰਜਵਿਧੀ ਨੂੰ ਹੋਰ ਵਧੀਆ ਕਰਨ ਲਈ ਬੈਠਦੇ ਹਾਂ ਤਾਂ ਜੋ ਸੇਵਾ ਕਾਰਜਾਂ ਨੂੰ ਹੋਰ ਵਧੀਆ ਤਰੀਕੇ ਨਾਲ ਕੀਤਾ ਜਾ ਸਕਦਾ ਹੈ। ਉਹਨਾਂ ਕਿਹਾ ਕਿ ਗੁਰਬਾਣੀ ਅਤੇ ਇਤਿਹਾਸ ਸਾਡੇ ਜੀਵਨ ਦਾ ਆਧਾਰ ਹੈ। ਇਸ ਲਈ ਆਪਣੇ ਜੀਵਨ ਨੂੰ ਹੋਰ ਉੱਚਾ ਸੁੱਚਾ ਬਣਾਈਏ। ਦੂਜਿਆਂ ਨਾਲੋਂ ਆਪਣੇ ਅੰਦਰ ਝਾਤ ਮਾਰੀਏ। ਵੱਖ-ਵੱਖ ਸੈਸ਼ਨ ਦੌਰਾਨ ਗੁਰਚਰਨ ਸਿੰਘ ਫਰੀਦਕੋਟ, ਜਸਪਾਲ ਸਿੰਘ ਪਿੰਕੀ ਅਤੇ ਭਾਈ ਸਮੁੰਦ ਸਿੰਘ ਗੁਰਮਤਿ ਸੰਗੀਤ ਅਕੈਡਮੀ ਦੇ ਸ਼ਬਦੀ ਜੱਥੇ ਨੇ ਕੀਰਤਨ ਰਾਹੀਂ ਸੰਗਤਾਂ ਨੂੰ ਨਿਹਾਲ ਕੀਤਾ। ਇਸ ਸਮੇਂ ਹਾਜ਼ਰ ਕਾਰਜਕਰਤਾਵਾਂ ਵਿੱਚ ਗੁਰਦੇਵ ਸਿੰਘ ਅੰਮ੍ਰਿਤਸਰ, ਕੁਲਵਿੰਦਰ ਸਿੰਘ ਫਿਰੋਜ਼ਪੁਰ, ਨਵਪ੍ਰੀਤ ਸਿੰਘ ਹੁਸ਼ਿਆਰਪੁਰ, ਹਰਦੀਪ ਸਿੰਘ, ਕੁਲਵੰਤ ਸਿੰਘ ਸੰਗਰੂਰ, ਪਰਮਜੀਤ ਸਿੰਘ ਅੰਮ੍ਰਿਤਸਰ, ਪਰਮਜੀਤ ਸਿੰਘ ਬੇਦੀ ਯੂਐਸਏ., ਡਾ. ਐਚਐਸ. ਸਬਰਵਾਲ ਤੇਰਾ ਹੀ ਤੇਰਾ ਮਿਸ਼ਨ ਹਸਪਤਾਲ ਚੰਡੀਗੜ੍ਹ, ਹਰਮੋਹਿੰਦਰ ਸਿੰਘ ਅਤੇ ਜਸਕੀਰਤ ਸਿੰਘ ਨੰਗਲ, ਗੁਰਮੇਲ ਸਿੰਘ ਸੰਗਰੂਰ, ਕੰਵਲਜੀਤ ਸਿੰਘ ਗੰਗੂਵਾਲ, ਜਸਪਾਲ ਸਿੰਘ ਕੋਚ, ਸਤਨਾਮ ਸਿੰਘ, ਦਿਲਬਾਗ ਸਿੰਘ, ਪ੍ਰੀਤਮ ਸਿੰਘ ਜੀਰਾ, ਸੁਰਜੀਤ ਸਿੰਘ ਲੋਹੀਆ,ਅਮਰਪ੍ਰੀਤ ਸਿੰਘ, ਨਰਿੰਦਰਪਾਲ ਸਿੰਘ, ਮਨਮੋਹਨ ਸਿੰਘ ਅਰਨੀਵਾਲਾ, ਜਸਵਿੰਦਰ ਸਿੰਘ ਗੁਰਦਾਸਪੁਰ ਅਤੇ ਨਾਰਥ ਰੀਜ਼ਨ ਦੇ ਰਾਜਾਂ ਤੇ ਜ਼ੋਨਾਂ ਤੋਂ 150 ਦੇ ਕਰੀਬ ਕਾਰਜਕਰਤਾ ਸ਼ਾਮਲ ਹੋਏ।