ਐਸੋਸੀਏਸ਼ਨ ਜਨਰਲ ਸਕੱਤਰ ਕਾਮਰੇਡ ਦਲੀਪ ਸ਼ਾਹਾ ਨੂੰ ਕੀਤਾ ਸਨਮਾਨਿਤ
ਐਸੋਸੀਏਸ਼ਨ ਜਨਰਲ ਸਕੱਤਰ ਕਾਮਰੇਡ ਦਲੀਪ ਸ਼ਾਹਾ ਨੂੰ ਕੀਤਾ ਸਨਮਾਨਿਤ
Publish Date: Sun, 05 Apr 2026 07:02 PM (IST)
Updated Date: Sun, 05 Apr 2026 07:04 PM (IST)
ਪੱਤਰ , ਪੰਜਾਬੀ ਜਾਗਰਣ ਲੁਧਿਆਣਾ ਡਾਕਟਰ ਅੰਬੇਡਕਰ ਭਵਨ ਜਲੰਧਰ ਬਾਈਪਾਸ ਲੁਧਿਆਣਾ ਵਿਖੇ ਆਲ ਇੰਡੀਆ ਪੰਜਾਬ ਨੈਸ਼ਨਲ ਬੈਂਕ ਆਫੀਸਰ ਐਸੋਸੀਏਸ਼ਨ ਦੀ ਆਹਿਮ ਮੀਟਿੰਗ ਹੋਈ। ਇਸ ਮੌਕੇ ਐਸੋਸੀਏਸ਼ਨ ਦੇ ਆਲ ਇੰਡੀਆ ਜਨਰਲ ਸਕੱਤਰ ਕਾਮਰੇਡ ਦਲੀਪ ਸਾਹਾ ਨੇ ਮੁੱਖ ਮਹਿਮਾਨ ਵਜੋਂ ਸਿਰਕਤ ਕੀਤੀ। ਇਸ ਦੌਰਾਨ ਡਾਕਟਰ ਅੰਬੇਡਕਰ ਭਵਨ ਸੰਘਰਸ਼ ਕਮੇਟੀ ਦੇ ਚੇਅਰਮੈਨ ਰਮਨਜੀਤ ਲਾਲੀ ਨੇ ਦਲੀਪ ਸ਼ਾਹਾ ਨੂੰ ਭਵਨ ਕਮੇਟੀ ਵੱਲੋਂ ਫੁੱਲਾਂ ਦਾ ਗੁਲਦਸਤਾ ਦੇ ਕੇ ਅਤੇ ਸਿਰੋਪਾ ਭੇਟ ਕਰ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਉਨ੍ਹਾਂ ਨਾਲ ਰਮੇਸ਼ ਰਾਏ, ਰੋਹਿਤ ਕੱਕੜ, ਪੁਰਸ਼ੋਤਮ ਕੁਮਾਰ, ਵਨੀਤ ਢਿੰਗਰਾ ਅਤੇ ਕੁਸ਼ਾਲ ਗੁਪਤਾ ਆਦਿ ਇਸ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਪੰਜਾਬ ਨੈਸਨਲ ਐਸੋਸੀਏਸ਼ਨ ਦੇ ਆਗੂ ਵੀ ਹਾਜ਼ਰ ਸਨ।