ਕਾਸਾਬਾਦ ਚਰਚ ’ਚ ਮਨਾਇਆ ਈਸਟਰ ਦਾ ਤਿਉਹਾਰ
ਕਾਸਾਬਾਦ ਚਰਚ ’ਚ ਮਨਾਇਆ ਈਸਟਰ ਦਾ ਤਿਉਹਾਰ
Publish Date: Sun, 05 Apr 2026 07:00 PM (IST)
Updated Date: Sun, 05 Apr 2026 07:01 PM (IST)
ਰਾਣਾ ਮੱਲ ਤੇਜ਼ੀ, ਪੰਜਾਬੀ ਜਾਗਰਣ ਲੁਧਿਆਣਾ ਏਸ਼ੀਅਨ ਕਲਵਰੀ ਚਰਚ ਵੱਲੋਂ ਪਾਸਟਰ ਪ੍ਰਕਾਸ ਪੀਟਰ ਦੀ ਅਗਵਾਈ ਹੇਠ ਈਸਟਰ ਦਾ ਤਿਉਹਾਰ ਬੜੀ ਸ਼ਰਧਾ ਭਾਵਨਾ ਨਾਲ ਪਿੰਡ ਕਾਸਾਬਾਦ ਵਿਖੇ ਮਨਾਇਆ ਗਿਆ। ਈਸਟਰ ਸਮਾਗਮ ਦੌਰਾਨ ਵੱਖ-ਵੱਖ ਮਸੀਹੀ ਭਜਨ ਮੰਡਲੀਆ ਨੇ ਯਿਸੂ ਮਸੀਹ ਦੇ ਜੀ ਉੱਠਣ ਦੀ ਖੂਸੀ ਚ ਆਤਮਕ ਗੀਤ ਭਜਨ ਗਾ ਕੇ ਸੰਗਤਾਂ ਨੂੰ ਨਿਹਾਲ ਕੀਤਾ। ਇਸ ਦੌਰਾਨ ਸੰਗਤਾ ਵੱਲੋ ਆਪਣੇ ਆਨੰਦ ਭਰਪੂਰ ਜੀਵਨ ਦੀਆਂ ਗਵਾਹੀਆਂ ਵੀ ਦਿੱਤੀਆਂ। ਚਰਚ ਪਾਦਰੀ ਪ੍ਰਕਾਸ਼ ਪੀਟਰ ਨੇ ਪਰਮੇਸ਼ੁਰ ਦੇ ਇਕਲੌਤੇ ਪੁੱਤਰ ਪ੍ਰਭੂ ਯਿਸੂ ਮਸੀਹ ਦੇ ਮੁਰਦਿਆਂ ਵਿੱਚੋਂ ਤੀਸਰੇ ਦਿਨ ਜੀ ਉੱਠਣ ਤੇ ਪਵਿੱਤਰ ਬਾਈਬਲ ਚੋਂ ਕਲੀਸੀਆਵਾਂ ਨੂੰ ਪ੍ਰੇਮ ਪਿਆਰ ਦਾ ਸੰਦੇਸ਼ ਦਿੱਤਾ। ਉਨ੍ਹਾਂ ਕਿਹਾ ਕਿ ਜਿਸ ਕਰ ਕੇ ਅੱਜ ਦੇ ਦਿਨ ਪੂਰੇ ਸੰਸਾਰ ਭਰ ਵਿੱਚ ਇਸ ਨੂੰ ਈਸਟਰ ਦੇ ਤਿਉਹਾਰ ਦੇ ਰੂਪ ਚ ਮਨਾਉਂਦੇ ਹਨ। ਸਮਾਗਮ ਸਮੇ ਸੰਗਤਾਂ ਲਈ ਅਤੁੱਟ ਲੰਗਰ ਵੀ ਵਰਤਾਇਆ ਗਿਆ। ਇਸ ਮੌਕੇ ਵੱਡੀ ਗਿਣਤੀ ਵਿਚ ਇਲਾਕੇ ਦੀਆਂ ਸੰਗਤਾਂ ਹਾਜਰ ਸਨ।