ਬਸਪਾ ਵੱਲੋਂ ਪੰਜਾਬ ਸੰਭਾਲੋ ਮੁਹਿੰਮ ਤਹਿਤ ਮੀਟਿੰਗ ਅੱਜ : ਜੀਤ ਰਾਮ ਬਸਰਾ
ਬਸਪਾ ਵੱਲੋਂ ਪੰਜਾਬ ਸੰਭਾਲੋ ਮੁਹਿੰਮ ਤਹਿਤ ਮੀਟਿੰਗ ਅੱਜ - ਜੀਤ ਰਾਮ ਬਸਰਾ
Publish Date: Sat, 04 Apr 2026 07:43 PM (IST)
Updated Date: Sat, 04 Apr 2026 07:46 PM (IST)

ਰਾਣਾ ਮੱਲ ਤੇਜ਼ੀ, ਪੰਜਾਬੀ ਜਾਗਰਣ ਲੁਧਿਆਣਾ ਬਹੁਜਨ ਸਮਾਜ ਪਾਰਟੀ ਜ਼ਿਲ੍ਹਾ ਇਕਾਈ ਵੱਲੋਂ ਪੰਜਾਬ ਸੂਬੇ ਵਿਚ 2027 ਦੀਆਂ ਵਿਧਾਨ ਸਭਾ ਚੋਣਾਂ ਨੂੰ ਮੁੱਖ ਰੱਖਦਿਆਂ ਪੰਜਾਬ ਸੰਭਾਲੋ ਮੁਹਿੰਮ ਦੇ ਤਹਿਤ ਮੀਟਿੰਗ ਅੱਜ ਸ੍ਰੀ ਗੁਰੂ ਰਵਿਦਾਸ ਮੰਦਰ ਗਲ਼ੀ ਨੰਬਰ 1 ਇੰਦਰਾ ਕਾਲੋਨੀ ਰਾਹੋਂ ਰੋਡ ਵਿਖੇ ਕੀਤੀ ਜਾ ਰਹੀ ਹੈ। ਮੀਟਿੰਗ ਸਬੰਧੀ ਜਾਣਕਾਰੀ ਦਿੰਦਿਆਂ ਬਸਪਾ ਲੋਕ ਸਭਾ ਲੁਧਿਆਣਾ ਦੇ ਇੰਚਾਰਜ ਜੀਤ ਰਾਮ ਬਸਰਾ ਨੇ ਦੱਸਿਆ ਕਿ ਮੀਟਿੰਗ ਦਾ ਸਮਾਂ ਦੁਪਹਿਰ 2 ਵਜੋਂ ਦਾ ਰੱਖਿਆ ਹੈ। ਉਨ੍ਹਾਂ ਕਿਹਾ ਕਿ ਇਸ ਮੀਟਿੰਗ ਵਿਚ ਮੁੱਖ ਮਹਿਮਾਨ ਦੇ ਤੌਰ ’ਤੇ ਤੀਰਥ ਰਾਜਪੁਰਾ ਮੁੱਖ ਜੋਨ ਇੰਚਾਰਜ ਸਟੇਟ ਕੋਆਰਡੀਨੇਟਰ ਪੰਜਾਬ ਵਿਸ਼ੇਸ਼ ਮਹਿਮਾਨ ਕੁਲਵੰਤ ਸਿੰਘ ਮਹਿਤੋ ਜ਼ੋਨ ਇੰਚਾਰਜ ਅਤੇ ਬਲਵਿੰਦਰ ਬਿੱਟਾ ਜ਼ੋਨ ਇੰਚਾਰਜ ਪਹੁੰਚ ਰਹੇ ਹਨ। ਇਸ ਦੌਰਾਨ ਜੀਤ ਰਾਮ ਬਸਰਾ ਨੇ ਲੋਕ ਸਭਾ ਲੁਧਿਆਣਾ ਦੀ ਜ਼ਿਲ੍ਹਾ ਇਕਾਈ ਕਮੇਟੀ, ਵਿਧਾਨ ਸਭਾ ਕਮੇਟੀਆਂ, ਸੈਕਟਰ ਕਮੇਟੀਆਂ ਅਤੇ ਬਹੁਜਨ ਸਮਾਜ ਪਾਰਟੀ ਦੇ ਸਾਰੇ ਹੀ ਜਾਝਾਰੂ ਸਾਥੀਆਂ ਨੂੰ ਮੀਟਿੰਗ ਵਿਚ ਸਮੇਂ ਸਿਰ ਪਹੁੰਚਣ ਦੀ ਅਪੀਲ ਵੀ ਕੀਤੀ। ਇਸ ਮੌਕੇ ਪ੍ਰਧਾਨ ਰਜਿੰਦਰ ਨਿੱਕਾ, ਨਰੇਸ਼ ਕੁਮਾਰ ਬਸਰਾ, ਪ੍ਰਵੀਨ ਕੁਮਾਰ ਬਾਂਸਲ ਅਤੇ ਪ੍ਰਗਣ ਬਿਲਗਾ, ਬਹਾਦਰ ਸਿੰਘ, ਬੀਰ ਸਿੰਘ ਸੰਗੋਵਾਲ ਬਿਕਰ ਸਿੰਘ ਰਿਟਾ ਐਕਸੀਅਨ, ਚਰਨਜੀਤ ਸਿੰਘ ਜਸਪਾਲ ਬਾਂਗਰ ਮੰਗਤ ਸਿੰਘ ਲੰਬੜਦਾਰ, ਬਲਵਿੰਦਰ ਸਿੰਘ, ਕੁਲਦੀਪ ਸਿੰਘ, ਕੁਲਵੰਤ ਸਿੰਘ, ਲਵਪ੍ਰੀਤ ਸਿੰਘ, ਗੁਰਪ੍ਰੀਤ ਸਿੰਘ, ਹਰਪ੍ਰੀਤ ਸਿੰਘ, ਅਵਤਾਰ ਸਿੰਘ, ਲਾਲ ਸਿੰਘ ਸੰਗੋਵਾਲ, ਲਖਵੀਰ, ਬਿੱਲੂ ਅਤੇ ਮੇਜਰ ਸਿੰਘ ਤੋਂ ਇਲਾਵਾ ਹੋਰ ਸਾਥੀ ਵੀ ਹਾਜ਼ਰ ਸਨ।