ਸਾਹਨੇਵਾਲ ਮੰਡੀ ਵਿੱਚ ਕੋਈ ਹੜਤਾਲ ਨਹੀਂ, ਕਿਸਾਨਾਂ ਦੀ ਸਹੂਲਤ ਲਈ ਕੰਮ ਜਾਰੀ ਰਹੇਗਾ: ਪ੍ਰਧਾਨ ਧਾਲੀਵਾਲ
ਸਾਹਨੇਵਾਲ ਮੰਡੀ ਵਿੱਚ ਕੋਈ ਹੜਤਾਲ ਨਹੀਂ, ਕਿਸਾਨਾਂ ਦੀ ਸਹੂਲਤ ਲਈ ਕੰਮ ਜਾਰੀ ਰਹੇਗਾ: ਪ੍ਰਧਾਨ ਧਾਲੀਵਾਲ
Publish Date: Sat, 04 Apr 2026 07:30 PM (IST)
Updated Date: Sat, 04 Apr 2026 07:34 PM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ ਸਾਹਨੇਵਾਲ ਆੜ੍ਹਤੀਆਂ ਐਸੋਸੀਏਸ਼ਨ ਜ਼ਿਲ੍ਹਾ ਪ੍ਰਧਾਨ ਅਜਮੇਰ ਸਿੰਘ ਧਾਲੀਵਾਲ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਸਾਹਨੇਵਾਲ ਮੰਡੀ ਵਿਚ ਕੋਈ ਵੀ ਹੜਤਾਲ ਨਹੀਂ ਕੀਤੀ ਜਾਵੇਗੀ। ਉਨ੍ਹਾਂ ਅੱਗੇ ਦੱਸਿਆ ਕਿ ਸਰਕਾਰ ਵੱਲੋਂ ਆੜ੍ਹਤੀਆਂ ਅਤੇ ਮਜ਼ਦੂਰਾਂ ਦੀਆਂ ਮੰਗਾਂ ਵੱਲ ਹਾਂ-ਪੱਖੀ ਧਿਆਨ ਦਿੱਤਾ ਜਾ ਰਿਹਾ ਹੈ, ਜਿਸ ਕਾਰਨ ਐਸੋਸੀਏਸ਼ਨ ਨੇ ਖਰੀਦ ਪ੍ਰਕਿਰਿਆ ਨੂੰ ਸੁਚਾਰੂ ਢੰਗ ਨਾਲ ਚਲਾਉਣ ਦਾ ਫੈਸਲਾ ਕੀਤਾ ਹੈ। ਪ੍ਰਧਾਨ ਧਾਲੀਵਾਲ ਨੇ ਸਪੱਸ਼ਟ ਕੀਤਾ ਕਿ ਸਾਹਨੇਵਾਲ ਦੇ ਆੜ੍ਹਤੀਏ ਹੜਤਾਲ ਤੇ ਨਹੀਂ ਹਨ। ਉਨ੍ਹਾਂ ਕਿਹਾ ਕਿ ਕਿਸਾਨਾਂ ਨੂੰ ਮੰਡੀਆਂ ਵਿਚ ਕੋਈ ਮੁਸ਼ਕਿਲ ਨਹੀਂ ਆਉਣ ਦਿੱਤੀ ਜਾਵੇਗੀ ਅਤੇ ਫਸਲ ਦੀ ਖਰੀਦ ਤੇ ਤੁਲਾਈ ਦਾ ਕੰਮ ਨਿਰੰਤਰ ਜਾਰੀ ਰਹੇਗਾ। ਉਨ੍ਹਾਂ ਸਰਕਾਰ ਨੂੰ ਪੁਰਜ਼ੋਰ ਅਪੀਲ ਕਰਦਿਆਂ ਕਿਹਾ ਕਿ ਜੋ ਕੇਂਦਰ ਵੱਲੋਂ ਆੜ੍ਹਤੀਆਂ ਦਾ ਕਮਿਸ਼ਨ ਜੋ ਘਟਾਇਆ ਹੈ ਉਸਨੂੰ 2.5 ਪਰਸੈਂਟ ਪੂਰਾ ਕੀਤਾ ਜਾਵੇ ਅਤੇ ਆੜ੍ਹਤੀਆਂ ਦੇ ਈਪੀਐੱਫ ਦੇ ਨਾਮ ਤੇ ਪੈਸੇ ਕੱਟੇ ਜਾਂਦੇ ਹਨ ਉਹ ਆੜ੍ਹਤੀਆਂ ਤੇ ਲਾਗੂ ਨਹੀਂ ਹੁੰਦੇ। ਉਨ੍ਹਾਂ ਅੱਗੇ ਦੱਸਿਆ ਕਿ ਐਸੋਸੀਏਸ਼ਨ ਵੱਲੋਂ ਪੂਰਾ ਭਰੋਸਾ ਦਿੱਤਾ ਗਿਆ ਹੈ ਕਿ ਮੰਡੀਆਂ ਵਿੱਚ ਮਾਲ ਦੀ ਚੁਕਾਈ ਅਤੇ ਸ਼ਿਫਟਾਂ ਦਾ ਪ੍ਰਬੰਧ ਉਹ ਖੁਦ ਸੰਭਾਲਣਗੇ ਤਾਂ ਜੋ ਚੁਕਾਈ ਵਿੱਚ ਕੋਈ ਦੇਰੀ ਨਾ ਹੋਵੇ ਅਤੇ ਮੰਡੀ ਵਿੱਚ ਭੀੜ ਨਾ ਵਧੇ। ਅਖੀਰ ਵਿੱਚ ਅਜਮੇਰ ਸਿੰਘ ਧਾਲੀਵਾਲ ਨੇ ਉਮੀਦ ਜਤਾਈ ਕਿ ਸਰਕਾਰ ਜਲਦ ਹੀ ਈਪੀਐੱਫ ਸਮੇਤ ਹੋਰ ਰਹਿੰਦੀਆਂ ਮੰਗਾਂ ਦਾ ਸਥਾਈ ਹੱਲ ਕੱਢੇਗੀ।