ਲੋਕ ਸੰਪਰਕ ਮੁਹਿੰਮ ਤਹਿਤ ਵਾਰਡ ਨੰਬਰ 44 ’ਚ ਕਰਵਾਇਆ ਸਮਾਗਮ
ਲੋਕ ਸੰਪਰਕ ਮੁਹਿੰਮ ਤਹਿਤ ਵਾਰਡ ਨੰਬਰ 44 ’ਚ ਕਰਵਾਇਆ ਸਮਾਗਮ
Publish Date: Fri, 03 Apr 2026 06:55 PM (IST)
Updated Date: Fri, 03 Apr 2026 06:58 PM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ ਲੁਧਿਆਣਾ ਪੰਜਾਬ ਸਰਕਾਰ ਦੇ ਚਾਰ ਸਾਲ ਪੂਰੇ ਹੋਣ ’ਤੇ ਲੋਕ ਸੰਪਰਕ ਮੁਹਿੰਮ ਸੰਵਾਦ ਤਹਿਤ ਵਾਰਡ ਨੰਬਰ 44 ’ਚ ਵਿਸ਼ੇਸ਼ ਸਮਾਗਮ ਕਰਵਾਇਆ ਗਿਆ। ਵਿਧਾਇਕ ਕੁਲਵੰਤ ਸਿੰਘ ਸਿੱਧੂ ਨੇ ਵਾਰਡ ਵਾਸੀਆਂ ਨਾਲ ਗੱਲਬਾਤ ਕੀਤੀ ਅਤੇ ਚਾਰ ਸਾਲਾਂ ਵਿਚ ਕੀਤੇ ਸਰਕਾਰ ਦੇ ਕੰਮਾਂ ਅਤੇ ਲੋਕ ਭਲਾਈ ਸਕੀਮਾਂ ਬਾਰੇ ਲੋਕਾਂ ਨੂੰ ਜਾਣੂ ਕਰਵਾਇਆ। ਇਸ ਮੌਕੇ ਵਾਰਡ ਕੌਂਸਲਰ ਸੋਹਣ ਸਿੰਘ ਗੋਗਾ ਨੇ ਦੱਸਿਆ ਕਿ ਸਰਕਾਰ ਨੇ ਵੱਡੇ ਪ੍ਰਾਜੈਕਟ ਸ਼ੁਰੂ ਕੀਤੇ ਹਨ। ਇਲਾਕੇ ਵਿਚ ਟਿਊਬਵੈੱਲ ਅਤੇ 2 ਆਮ ਆਦਮੀ ਕਲੀਨਿਕ ਤਿਆਰ ਹਨ। ਇਸ ਮੌਕੇ ਵਿਧਾਇਕ ਸਿੱਧੂ ਨੇ ਕਿਹਾ ਕਿ ਜਿਸ ਉਤਸ਼ਾਹ ਅਤੇ ਉਮੀਦਾਂ ਦੇ ਨਾਲ ਪੰਜਾਬ ਦੇ ਲੋਕਾਂ ਨੇ ਆਮ ਆਦਮੀ ਪਾਰਟੀ ਦੇ ਉਮੀਦਵਾਰਾਂ ਨੂੰ ਜਿਤਾ ਕੇ ਸਰਕਾਰ ਬਣਾਈ ਸੀ, ਸਰਕਾਰ ਲੋਕਾਂ ਦੀਆਂ ਉਮੀਦਾਂ ’ਤੇ ਪੂਰੀ ਤਰ੍ਹਾਂ ਖਰੀ ਉੱਤਰੀ ਹੈ। ਇੱਕ-ਇੱਕ ਕਰ ਕੇ ਸਭ ਵਾਅਦਿਆਂ ਨੂੰ 4 ਸਾਲਾਂ ਵਿੱਚ ਪੂਰਾ ਕਰ ਲਿਆ ਗਿਆ ਹੈ ਅਤੇ ਉਸ ਤੋਂ ਵੀ ਅਗਾਹ ਜਾਂਦੇ ਹੋਏ ਪੰਜਾਬ ਦੇ ਸਰਪੱਖੀ ਵਿਕਾਸ ਦੀ ਰਫ਼ਤਾਰ ਹੋਰ ਤੇਜ਼ ਕਰ ਦਿੱਤੀ ਗਈ ਹੈ। ਇਸ ਮੌਕੇ ਕੌਂਸਲਰ ਜਗਮੀਤ ਸਿੰਘ ਨੋਨੀ, ਰਜਿੰਦਰ ਸਿੰਘ ਸਰਹਾਲੀ, ਵਿਪਨ ਸੇਠੀ, ਮਨਪ੍ਰੀਤ ਸਿੰਘ, ਇਕਬਾਲ ਕੌਰ, ਸੁਖਵਿੰਦਰ ਕੌਰ ਸੁੱਖੀ, ਕੁਲਵੀਰ ਸਿੰਘ, ਦਿਆਲ ਢਿੱਲੋਂ, ਡਾ ਕੁਲਦੀਪ ਸਿੰਘ, ਅਵਤਾਰ ਸਿੰਘ, ਹਰਜੀਤ ਸਿੰਘ ਜੰਡੂ, ਮੋਹਣ ਸਿੰਘ ਲੋਟੇ, ਅਰਸ਼ ਬਿੱਲਾ, ਹਰਪ੍ਰੀਤ ਸਿੰਘ, ਮਨਦੀਪ ਸਿੰਘ,ਨਰਿੰਦਰ ਸਿੰਘ ਮਠਾੜੂ, ਸੁਖਵਿੰਦਰ ਸਿੰਘ, ਗੈਰੀ ਸੱਗੂ , ਮਨੀ ਬੈਂਸ, ਇੰਦਰਜੀਤ ਬੋਬੀ, ਸੁਰਜੀਤ ਸਿੰਘ, ਬਲਵਿੰਦਰ ਸਿੰਘ, ਹਰਦੇਵ ਸਿੰਘ ਸੰਗੋਵਾਲ, ਦਵਿੰਦਰ ਸ਼ਰਮਾ, ਰਾਹੁਲ ਕੁਮਾਰ, ਆਕਾਸ਼ ਵਰਮਾ, ਸਾਗਰ ਤੁਲੀ, ਸਤਵੰਤ ਸਿੰਘ ਮਠਾੜੂ, ਅਵਤਾਰ ਸਿੰਘ ਕੋਲਾ, ਮਨਜੀਤ ਕੌਰ, ਸਵਿਤਾ ਰਾਣੀ, ਜਸਬੀਰ ਕੌਰ, ਇੰਦਰਜੀਤ ਕੌਰ, ਹਰਪ੍ਰੀਤ ਸਿੰਘ ਸੈਣੀ, ਮਨਜੀਤ ਕੌਰ, ਮਨਦੀਪ ਸਿੰਘ, ਗੁਰਪ੍ਰੀਤ ਸਿੰਘ, ਹਰਪ੍ਰੀਤ ਸਿੰਘ, ਦਰਸ਼ਨ ਸਿੰਘ ਜੱਸਲ ਅਤੇ ਦਰਸ਼ਨ ਸਿੰਘ ਕੋਮਲ ਆਦਿ ਹਾਜ਼ਰ ਸਨ।