ਐਸ਼ਨੀ ਸੇਠੀ ਬਣੀ ਫਿੱਕੀ ਫ਼ਲੋ ਦੇ ਲੁਧਿਆਣਾ ਚੈਪਟਰ ਦੀ ਨਵੀਂ ਚੇਅਰਪਰਸਨ
ਐਸ਼ਨੀ ਸੇਠੀ ਬਣੀ ਫਿੱਕੀ ਫ਼ਲੋ ਦੇ ਲੁਧਿਆਣਾ ਚੈਪਟਰ ਦੀ ਨਵੀਂ ਚੇਅਰਪਰਸਨ
Publish Date: Fri, 03 Apr 2026 06:29 PM (IST)
Updated Date: Fri, 03 Apr 2026 06:31 PM (IST)

ਕੋਰ ਕਮੇਟੀ ਦਾ ਵੀ ਕੀਤਾ ਗਿਆ ਐਲਾਨ, ਅਪ੍ਰੈਲ ’ਚ ਕਰਵਾਏ ਜਾਣ ਵਾਲੇ ਸਮਾਗਮਾਂ ਸਬੰਧੀ ਦਿੱਤੀ ਜਾਣਕਾਰੀ ਪਲਵਿੰਦਰ ਸਿੰਘ ਢੁੱਡੀਕੇ, ਪੰਜਾਬੀ ਜਾਗਰਣ ਲੁਧਿਆਣਾ ਸ਼ੁੱਕਰਵਾਰ ਨੂੰ ਫਿੱਕੀ ਫਲੋ ਲੇਡੀਜ਼ ਆਰਗੇਨਾਈਜੇਸ਼ਨ ਲੁਧਿਆਣਾ ਚੈਪਟਰ ਦੀ ਸ਼ੈਸ਼ਨ 2026-27 ਲਈ ਚੋਣ ਕੀਤੀ ਗਈ। ਇਸ ਮੌਕੇ ਕਰਵਾਏ ਗਏ ਸਮਾਗਮ ਦੌਰਾਨ ਜਿੱਥੇ ਸਰਬਸੰਮਤੀ ਨਾਲ ਐਸ਼ਨੀ ਸੇਠੀ ਨੂੰ ਫਿੱਕੀ ਫ਼ਲੋ ਦੇ ਲੁਧਿਆਣਾ ਚੈਪਟਰ ਦੀ ਨਵੀਂ ਚੇਅਰਪਰਸਨ ਨਿਯੁਕਤ ਕੀਤਾ ਗਿਆ ਉੱਥੇ ਕੋਰ ਕਮੇਟੀ ਦਾ ਐਲਾਨ ਵੀ ਕੀਤਾ ਗਿਆ ਜਿਸ ਦੇ ਤਹਿਤ ਸੀਨੀਅਰ ਵਾਈਸ ਚੇਅਰਪਰਸਨ ਦੀ ਜ਼ਿੰਮੇਵਾਰੀ ਸਨਮ ਮੈਹਰਾ ਨੂੰ ਦਿੱਤੀ ਗਈ ਜਦ ਕਿ ਮੁਕਤਾ ਸ਼ਰਮਾ ਨੂੰ ਵਾਈਸ ਚੇਅਰਪਰਸਨ ਬਣਾਇਆ ਗਿਆ। ਟਰੈਜ਼ਰ ਦਾ ਕਾਰਜਭਾਰ ਅਮਨ ਸੰਧੂ ਨੇ ਸੰਭਾਲਿਆ। ਜੁਆਇੰਟ ਟਰੈਜ਼ਰ ਵਜੋਂ ਦਿਵਿਆ ਢਾਂਡਾ ਦੀ ਨਿਯੁਕਤੀ ਕੀਤੀ ਗਈ। ਮੋਨਿਕਾ ਆਰਿਆ ਅਸਿਸਟੈਂਟ ਜੁਆਇੰਟ ਟਰੈਜ਼ਰ ਬਣੇ। ਇਸੇ ਲੜੀ ਵਿਚ ਸਕੱਤਰ ਵਜੋਂ ਆਸ਼ੂ ਖੁਰਾਣਾ ਅਤੇ ਜੁਆਇੰਟ ਸਕੱਤਰ ਵਜੋਂ ਚੇਤਨਾ ਗੁਪਤਾ ਦੀ ਨਿਯੁਕਤੀ ਕੀਤੀ ਗਈ। ਇਸ ਮੌਕੇ ਜਾਣਕਾਰੀ ਦਿੰਦੇ ਹੋਏ ਫਿੱਕੀ ਫ਼ਲੋ ਦੇ ਲੁਧਿਆਣਾ ਚੈਪਟਰ ਦੀ ਨਵੀਂ ਚੇਅਰਪਰਸਨ ਐਸ਼ਨੀ ਸੇਠੀ ਨੇ ਦੱਸਿਆ ਕਿ ਅੱਜ ਦੇ ਪਹਿਲੇ ਸਮਾਗਮ ਤੋਂ ਬਾਅਦ 10 ਅਪਰੈਲ ਨੂੰ ਇੱਕ ਵਿਸ਼ੇਸ਼ ਸਮਾਗਮ ਕਰਵਾਇਆ ਜਾ ਰਿਹਾ ਹੈ। ਉਨ੍ਹਾਂ 15 ਅਪਰੈਲ ਨੂੰ ਰੁੱਖ ਲਾਉਣ ਸਬੰਧੀ ਮੁਹਿੰਮ ਦੀ ਜਾਣਕਾਰੀ ਵੀ ਦਿੱਤੀ। ਨਵ-ਨਿਯੁਕਤ ਚੇਅਰਪਰਸਨ ਸੇਠੀ ਨੇ ਇਹ ਵੀ ਦੱਸਿਆ ਕਿ ਕਿਸਾਨਾਂ ਨੂੰ ਪਰਾਲੀ ਨਾ ਸਾੜਨ ਸਬੰਧੀ ਜਾਗਰੂਕ ਕਰਨ ਲਈ ਪ੍ਰੋਗਰਾਮ ਉਲੀਕਿਆ ਜਾ ਰਿਹਾ ਹੈ। ਇਸ ਮੌਕੇ ਪਦਮਸ੍ਰੀ ਰਜਨੀ ਬੈਕਟਰ ਅਤੇ ਫਿੱਕੀ ਫ਼ਲੋ ਦੇ ਲੁਧਿਆਣਾ ਚੈਪਟਰ ਦੀ ਸਾਬਕਾ ਚੇਅਰਪਰਸਨ ਅਨਾਮਿਕਾ ਘਈ ਨੇ ਵੀ ਸੰਬੋਧਨ ਕੀਤਾ। ਸੰਬੋਧਨ ਕਰਦੇ ਹੋਏ ਨਿਸ਼ਠਾ ਮਾਥੁਰ ਪੁਰੀ ਨੇ ਅਹਿਮ ਵਿਚਾਰ ਸਾਂਝੇ ਕੀਤੇ। ਸੰਬੋਧਨ ਕਰਨ ਵਾਲਿਆਂ ਵਿਚ ਅੰਜਲੀ ਦਾਦਾ ਵੀ ਸ਼ਾਮਲ ਸਨ। ਇਸ ਮੌਕੇ ਸ਼ਵੇਤਾ ਜਿੰਦਲ ਦੀ ਅਗਵਾਈ ਹੇਠ ਸ਼ੈਸ਼ਨ 2025-26 ਵਿੱਚ ਕੀਤੇ ਗਏ ਕਾਰਜਾਂ ਦੀ ਸ਼ਲਾਘਾ ਕੀਤੀ ਗਈ।