‘ਮਿਸ ਫੇਅਰਵੈੱਲ’ ਦਾ ਖ਼ਿਤਾਬ ਹਰਸ਼ੀ ਜੈਨ ਨੂੰ ਮਿਲਿਆ
ਸਰਕਾਰੀ ਕਾਲਜ ਲੜਕੀਆਂ ਵਿਖੇ ਵਿਦਾਇਗੀ ਪਾਰਟੀ “ਸਲਾਮ-ਏ-ਰੁਖ਼ਸਤ” ਕਰਵਾਈ
Publish Date: Thu, 02 Apr 2026 06:28 PM (IST)
Updated Date: Thu, 02 Apr 2026 06:31 PM (IST)

ਸਰਕਾਰੀ ਕਾਲਜ ਲੜਕੀਆਂ ਵਿਖੇ ਵਿਦਾਇਗੀ ਪਾਰਟੀ “ਸਲਾਮ-ਏ-ਰੁਖ਼ਸਤ” ਕਰਵਾਈ ਸਟਾਫ ਪ੍ਰਤੀਨਿੱਧ, ਪੰਜਾਬੀ ਜਾਗਰਣ ਲੁਧਿਆਣਾ ਸਰਕਾਰੀ ਕਾਲਜ ਲੜਕੀਆਂ ਲੁਧਿਆਣਾ ਵਿਖੇ ਬੀਏ ਭਾਗ ਤੀਜਾ ਦੀਆਂ ਵਿਦਿਆਰਥਣਾਂ ਨੂੰ ਬੀਏ ਭਾਗ ਦੂਜਾ ਦੀਆਂ ਵਿਦਿਆਰਥਣਾਂ ਵੱਲੋਂ ਇਕ ਭਾਵੁਕ ਅਤੇ ਯਾਦਗਾਰ ਵਿਦਾਇਗੀ ਪਾਰਟੀ “ਸਲਾਮ-ਏ-ਰੁਖ਼ਸਤ” ਦਿੱਤੀ ਗਈ। ਇਹ ਪਾਰਟੀ ਬੀਏ ਭਾਗ ਦੂਜਾ ਦੀਆਂ ਵਿਦਿਆਰਥਣਾਂ ਵੱਲੋਂ ਆਪਣੇ ਸੀਨੀਅਰਾਂ ਦੇ ਸਨਮਾਨ ਵਿੱਚ ਕਰਵਾਇਆ ਗਿਆ। ਇਸ ਮੌਕੇ ਕਾਲਜ ਦੇ ਪ੍ਰਿੰਸੀਪਲ ਸੁਮਨ ਲਤਾ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਪਾਰਟੀ ਦੀ ਸ਼ੁਰੂਆਤ ਕ੍ਰਿਸ਼ਨ ਵੰਦਨਾ ਨਾਲ ਹੋਈ, ਜਿਸ ਨਾਲ ਮਾਹੌਲ ਅਧਿਆਤਮਕ ਤੇ ਸ਼ਾਂਤਮਈ ਬਣ ਗਿਆ। ਇਸ ਤੋਂ ਬਾਅਦ ਦੂਜੇ ਸਾਲ ਦੀਆਂ ਵਿਦਿਆਰਥਣਾਂ ਵੱਲੋਂ ਸੱਭਿਆਚਾਰਕ ਪ੍ਰੋਗਰਾਮ ਪੇਸ਼ ਕੀਤਾ ਗਿਆ, ਜਿਸ ਨੇ ਵਿਦਿਆਰਥਣਾਂ ਦਾ ਮਨ ਮੋਹ ਲਿਆ। ਤੀਜੇ ਸਾਲ ਦੀਆਂ ਵਿਦਿਆਰਥਣਾਂ ਲਈ “ਮਿਸ ਫੇਅਰਵੈੱਲ” ਮੁਕਾਬਲਾ ਵੀ ਕਰਵਾਇਆ ਗਿਆ। ਇਸ ਮੁਕਾਬਲੇ ਵਿੱਚ ਜੱਜ ਦੀ ਭੂਮਿਕਾ ਕਿਰਨ ਗੁਪਤਾ, ਮਿਸ ਅਕਸ਼ਦੀਪ ਕੌਰ ਅਤੇ ਮਿਸ ਅਮਰਦੀਪ ਕੌਰ ਨੇ ਨਿਭਾਈ। ਹਰਸ਼ੀ ਜੈਨ ਨੂੰ “ਮਿਸ ਫੇਅਰਵੈੱਲ” ਦਾ ਖਿਤਾਬ ਮਿਲਿਆ, ਜਦੋਂਕਿ ਗੋਰੀ ਸਚਦੇਵਾ ਤੇ ਸ਼੍ਰੇਆ ਸਹਾਰਨ ਨੂੰ ਕ੍ਰਮਵਾਰ ਪਹਿਲੀ ਅਤੇ ਦੂਜੀ ਰਨਰ-ਅੱਪ ਘੋਸ਼ਿਤ ਕੀਤਾ ਗਿਆ। ਮਿਸ ਚਾਰਮਿੰਗ ਸਮਾਇਲ ਦਾ ਖਿਤਾਬ ਖੁਸ਼ੀ ਵਸ਼ਿਸ਼ਟ ਨੂੰ ਮਿਲਿਆ। ਮਿਸ ਫੈਸ਼ਨ ਆਇਕਨ ਦਾ ਖ਼ਿਤਾਬ ਹਰਨੂਰ ਕੌਰ ਨੂੰ ਦਿੱਤਾ ਗਿਆ।ਮਿਸ ਡੈਜ਼ਲਿੰਗ ਪੋਇਜ਼ ਅਨਮੋਲ ਚੱਢਾ ਬਣੀ। ਮਿਸ ਲਸ਼ਸ ਲਾਕਸ ਦੀਆ ਧਵਨ ਨੂੰ ਬਣਾਇਆ ਗਿਆ। ਮਿਸ ਕਾਨਫੀਡੈਂਟ ਡੀਵਾ ਮਾਨਸਵੀ ਸਿੰਘ ਬਣੀ। ਪ੍ਰਿੰਸੀਪਲ ਸੁਮਨ ਲਤਾ ਨੇ ਪਾਰਟੀ ਦੇ ਸਫ਼ਲ ਆਯੋਜਨ ਲਈ ਸਟਾਫ਼ ਨੂੰ ਵਧਾਈ ਦਿੱਤੀ। ਆਪਣੇ ਸੰਬੋਧਨ ਵਿਚ ਉਨ੍ਹਾਂ ਨੇ ਕਿਹਾ ਕਿ ਕਾਲਜ ਦੇ ਤਿੰਨ ਸਾਲਾਂ ਦੌਰਾਨ ਵਿਦਿਆਰਥਣਾਂ ਨੇ ਵੱਖ-ਵੱਖ ਗਤੀਵਿਧੀਆਂ ਵਿਚ ਭਾਗ ਲੈ ਕੇ ਆਪਣੇ ਵਿਅਕਤਿਤਵ ਨੂੰ ਨਿਖਾਰਿਆ ਹੈ। ਕਾਲਜ ਵਿੱਚ ਮਿਲੀ ਸਿੱਖਿਆ ਅਤੇ ਅਨੁਸ਼ਾਸਨ ਉਨ੍ਹਾਂ ਨੂੰ ਜੀਵਨ ਦੇ ਅਗਲੇ ਪੜਾਅ ਵਿਚ ਸਹੀ ਦਿਸ਼ਾ ਦੇਵੇਗਾ। ਉਨ੍ਹਾਂ ਨੇ ਵਿਦਿਆਰਥਣਾਂ ਨੂੰ ਸਮਾਜ ਲਈ ਯੋਗਦਾਨ ਪਾਉਣ ਅਤੇ ਦੇਸ਼ ਦੀ ਸੇਵਾ ਕਰਨ ਲਈ ਪ੍ਰੇਰਿਤ ਕੀਤਾ। ਸਮਾਗਮ ਦਾ ਸਮਾਪਨ ਸਾਰੀਆਂ ਵਿਦਿਆਰਥਣਾਂ ਨੂੰ ਉਨ੍ਹਾਂ ਦੇ ਉਜਵਲ ਭਵਿੱਖ ਲਈ ਦਿਲੋਂ ਸ਼ੁਭਕਾਮਨਾਵਾਂ ਨਾਲ ਹੋਇਆ।