ਐਵਰਸ਼ਾਈਨ ਪਬਲਿਕ ਸਕੂਲ ਨੇ ਪੰਜਵੀਂ ਜਮਾਤ ਦੇ ਨਤੀਜੇ ਐਲਾਨੇ
ਐਵਰਸ਼ਾਈਨ ਪਬਲਿਕ ਸਕੂਲ ਨੇ ਪੰਜਵੀਂ ਜਮਾਤ ਦੇ ਨਤੀਜੇ ਐਲਾਨੇ
Publish Date: Wed, 01 Apr 2026 07:16 PM (IST)
Updated Date: Thu, 02 Apr 2026 04:10 AM (IST)

ਫੋਟੋ ਨੰਬਰ-18 ਰਵੀ, ਪੰਜਾਬੀ ਜਾਗਰਣ ਲੁਧਿਆਣਾ : ਐਵਰਸ਼ਾਈਨ ਪਬਲਿਕ ਹਾਈ ਸਕੂਲ ਵਿਖੇ ਪੰਜਵੀਂ ਜਮਾਤ ਦੇ ਬੋਰਡ ਦੇ ਨਤੀਜੇ ਐਲਾਨੇ ਗਏ। ਹਰ ਸਾਲ ਦੀ ਤਰ੍ਹਾਂ ਸਕੂਲ ਨੇ 100 ਫ਼ੀਸਦੀ ਨਤੀਜਾ ਪ੍ਰਾਪਤ ਕੀਤਾ। ਨਤੀਜੇ ਸਕੂਲ ਦੇ ਪ੍ਰਧਾਨ ਡਾ. ਭਰਤ ਦੁਆ ਅਤੇ ਪ੍ਰਿੰਸੀਪਲ ਡਾ. ਮੀਨਾਕਸ਼ੀ ਆਹੂਜਾ ਦੀ ਮੌਜੂਦਗੀ ਵਿੱਚ ਐਲਾਨੇ ਗਏ। ਕੁੱਲ 97 ਵਿਦਿਆਰਥੀਆਂ ਵਿੱਚੋਂ 10 ਵਿਦਿਆਰਥੀਆਂ ਨੇ 100 ਫੀ਼ਸਦੀ ਅੰਕ ਪ੍ਰਾਪਤ ਕਰਕੇ ਸਕੂਲ ਦਾ ਮਾਣ ਵਧਾਇਆ। ਪੁਜ਼ੀਸ਼ਨਾਂ ਹਾਸਲ ਕਰਨ ਵਾਲੇ ਵਿਦਿਆਰਥੀ ’ਚ ਦਿਵਾਂਸ਼ ਮੌਰੀਆ, ਈਸ਼ਾਨ, ਰਣਵਿਜੇ, ਸੌਮਿਆ, ਏਂਜਲ ਯਾਦਵ, ਵਿਦਿਆ ਗੌਤਮ, ਨਯਰਾ, ਪਲਕ, ਪੱਲਵੀ ਤੇ ਪ੍ਰਿੰਸੀ ਸ਼ਾਮਲ ਹਨ। ਇਸ ਤੋਂ ਇਲਾਵਾ ਚਾਰ ਵਿਦਿਆਰਥੀਆਂ ਨੇ 99 ਫ਼ੀਸਦੀ ਤੇ ਚਾਰ ਨੇ 98 ਫ਼ੀਸਦੀ ਅੰਕ ਪ੍ਰਾਪਤ ਕੀਤੇ। ਸਕੂਲ ਪ੍ਰਿੰਸੀਪਲ ਡਾ. ਮੀਨਾਕਸ਼ੀ ਆਹੂਜਾ ਨੇ ਸਾਰੇ ਵਿਦਿਆਰਥੀਆਂ ਨੂੰ ਉਨ੍ਹਾਂ ਦੀ ਸਫਲਤਾ ਤੇ ਵਧਾਈ ਦਿੱਤੀ ਅਤੇ ਉਨ੍ਹਾਂ ਦੇ ਉੱਜਵਲ ਭਵਿੱਖ ਦੀ ਕਾਮਨਾ ਕੀਤੀ। ਪ੍ਰਿੰਸੀਪਲ ਨੇ ਅਧਿਆਪਕਾਂ ਨਿਧੀ, ਇਕਬਾਲ, ਰਜਨੀ ਸਚਦੇਵਾ ਅਤੇ ਮਾਪਿਆਂ ਦੀ ਉਨ੍ਹਾਂ ਦੇ ਸਮਰਥਨ ਲਈ ਪ੍ਰਸ਼ੰਸਾ ਵੀ ਕੀਤੀ। ਸਕੂਲ ਪ੍ਰਧਾਨ ਡਾ. ਭਰਤ ਦੁਆ ਨੇ ਵਿਦਿਆਰਥੀਆਂ ਦੀ ਪ੍ਰਾਪਤੀ ਤੇ ਖੁਸ਼ੀ ਪ੍ਰਗਟ ਕੀਤੀ ਅਤੇ ਕਿਹਾ ਕਿ ਇਹ ਨਤੀਜਾ ਸਕੂਲ ਦੀ ਨਿਰੰਤਰ ਮਿਹਨਤ ਅਤੇ ਸਮਰਪਣ ਦਾ ਪ੍ਰਮਾਣ ਹੈ। ਸਕੂਲ ਕੋ-ਆਰਡੀਨੇਟਰ ਜੋਤੀ ਨੇ ਸਾਰੇ ਸਫਲ ਵਿਦਿਆਰਥੀਆਂ ਅਤੇ ਉਨ੍ਹਾਂ ਦੇ ਮਾਪਿਆਂ ਨੂੰ ਵਧਾਈ ਦਿੱਤੀ। ਇਸ ਮੌਕੇ ਰਸ਼ਮੀ, ਰਜਨੀ, ਮਨਪ੍ਰੀਤ ਕੌਰ, ਪ੍ਰਿਯੰਕਾ, ਅਲਕਾ, ਹਰਪ੍ਰੀਤ ਨਰੂਲਾ, ਸਲੋਨੀ ਅਤੇ ਹੋਰ ਅਧਿਆਪਕ ਮੌਜੂਦ ਸਨ।