ਜੰਗੀ ਤਣਾਅ ਦੇ ਸਾਏ ਹੇਠ ਪੈਟਰੋਲ-ਡੀਜ਼ਲ ਲਈ ਹੜਬੜਾਹਟ, ਪੰਪਾਂ ‘ਤੇ ਲੱਗੀਆਂ ਲੰਬੀਆਂ ਕਤਾਰਾਂ
ਜੰਗੀ ਤਣਾਅ ਦੇ ਸਾਏ ਹੇਠ ਪੈਟਰੋਲ-ਡੀਜ਼ਲ ਲਈ ਹੜਬੜਾਹਟ, ਪੰਪਾਂ ‘ਤੇ ਲੱਗੀਆਂ ਲੰਬੀਆਂ ਕਤਾਰਾਂ
Publish Date: Thu, 26 Mar 2026 11:23 PM (IST)
Updated Date: Fri, 27 Mar 2026 04:12 AM (IST)

ਜੰਗੀ ਤਣਾਅ ਦੇ ਸਾਏ ਹੇਠ ਪੈਟਰੋਲ-ਡੀਜ਼ਲ ਲਈ ਹੜਬੜਾਹਟ, ਪੰਪਾਂ ‘ਤੇ ਲੱਗੀਆਂ ਲੰਬੀਆਂ ਕਤਾਰਾਂ ਅਫਵਾਹਾਂ ਕਾਰਨ ਵਧੀ ਘਬਰਾਹਟ ਫੋਟੋ ਨੰਬਰ-27,28 ਪ੍ਰਿੰਸ ਸ਼ਰਮਾ, ਪੰਜਾਬੀ ਜਾਗਰਣ ਲੁਧਿਆਣਾ ਅਮਰੀਕਾ ਇਜਰਾਇਲ ਅਤੇ ਈਰਾਨ ਦਰਮਿਆਨ ਬਣੇ ਤਣਾਅ ਭਰੇ ਹਾਲਾਤਾਂ ਦੀਆਂ ਖਬਰਾਂ ਦੇ ਮੱਦੇਨਜ਼ਰ ਲੁਧਿਆਣਾ ਵਿੱਚ ਪੈਟਰੋਲ ਅਤੇ ਡੀਜ਼ਲ ਦੀ ਕਮੀ ਨੂੰ ਲੈ ਕੇ ਲੋਕਾਂ ਵਿੱਚ ਡਰ ਦਾ ਮਾਹੌਲ ਬਣ ਗਿਆ। ਇਸ ਕਾਰਨ ਵੀਰਵਾਰ ਸ਼ਾਮ ਕਰੀਬ 6 ਵਜੇ ਤੋਂ ਲੈ ਕੇ ਦੇਰ ਰਾਤ ਤੱਕ ਸ਼ਹਿਰ ਦੇ ਵੱਖ-ਵੱਖ ਪੈਟਰੋਲ ਪੰਪਾਂ ‘ਤੇ ਵਾਹਨ ਚਾਲਕਾਂ ਦੀਆਂ ਲੰਬੀਆਂ ਕਤਾਰਾਂ ਦੇਖਣ ਨੂੰ ਮਿਲੀਆਂ। ਸ਼ਹਿਰ ਦੇ ਮੁੱਖ ਇਲਾਕਿਆਂ ਫਿਰੋਜ਼ਪੁਰ ਰੋਡ, ਪੱਖੋਵਾਲ ਰੋਡ, ਗਿੱਲ ਰੋਡ ਅਤੇ ਚੰਡੀਗੜ੍ਹ ਰੋਡ ‘ਤੇ ਸਥਿਤ ਪੰਪਾਂ ‘ਤੇ ਕਾਰਾਂ, ਮੋਟਰਸਾਈਕਲਾਂ ਅਤੇ ਹੋਰ ਵਾਹਨਾਂ ਦੀ ਭਾਰੀ ਭੀੜ ਰਹੀ। ਕਈ ਥਾਵਾਂ ‘ਤੇ ਟ੍ਰੈਫਿਕ ਜਾਮ ਵਰਗੇ ਹਾਲਾਤ ਵੀ ਬਣ ਗਏ, ਜਿਸ ਨਾਲ ਆਮ ਆਵਾਜਾਈ ਪ੍ਰਭਾਵਿਤ ਹੋਈ। ਵਾਹਨ ਚਾਲਕਾਂ ਦਾ ਕਹਿਣਾ ਸੀ ਕਿ ਜੰਗੀ ਸਥਿਤੀ ਕਾਰਨ ਭਵਿੱਖ ਵਿੱਚ ਪੈਟਰੋਲ-ਡੀਜ਼ਲ ਦੀ ਸਪਲਾਈ ਪ੍ਰਭਾਵਿਤ ਹੋ ਸਕਦੀ ਹੈ, ਜਿਸ ਨੂੰ ਦੇਖਦੇ ਹੋਏ ਉਹ ਪਹਿਲਾਂ ਹੀ ਟੈਂਕ ਫੁੱਲ ਕਰਵਾਉਣ ਲਈ ਪੰਪਾਂ ‘ਤੇ ਪਹੁੰਚੇ ਹਨ। ਕੁਝ ਲੋਕਾਂ ਨੇ ਕਿਹਾ ਕਿ ਸੋਸ਼ਲ ਮੀਡੀਆ ‘ਤੇ ਫੈਲ ਰਹੀਆਂ ਅਫਵਾਹਾਂ ਨੇ ਇਸ ਘਬਰਾਹਟ ਨੂੰ ਹੋਰ ਵਧਾ ਦਿੱਤਾ। ਦੂਜੇ ਪਾਸੇ, ਪੈਟਰੋਲ ਪੰਪ ਮਾਲਕਾਂ ਨੇ ਦੱਸਿਆ ਕਿ ਸਪਲਾਈ ਸਧਾਰਣ ਹੈ ਅਤੇ ਕਿਸੇ ਤਰ੍ਹਾਂ ਦੀ ਘਾਟ ਨਹੀਂ ਹੈ। ਉਨ੍ਹਾਂ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਬੇਵਜ੍ਹਾ ਘਬਰਾਹਟ ਨਾ ਫੈਲਾਈ ਜਾਵੇ ਅਤੇ ਜਰੂਰਤ ਅਨੁਸਾਰ ਹੀ ਤੇਲ ਭਰਵਾਇਆ ਜਾਵੇ। ਹਾਲਾਂਕਿ ਪ੍ਰਸ਼ਾਸਨਿਕ ਅਧਿਕਾਰੀਆਂ ਦਾ ਕਹਿਣਾ ਹੈ ਕਿ ਜ਼ਿਲ੍ਹੇ ਵਿੱਚ ਪੈਟਰੋਲ ਅਤੇ ਡੀਜ਼ਲ ਦੀ ਪੂਰੀ ਉਪਲਬਧਤਾ ਹੈ ਅਤੇ ਸਪਲਾਈ ਚੇਨ ‘ਚ ਕੋਈ ਵਿਘਨ ਨਹੀਂ ਆਇਆ। ਉਨ੍ਹਾਂ ਨੇ ਸਾਫ ਕੀਤਾ ਕਿ ਅਫਵਾਹਾਂ ‘ਤੇ ਧਿਆਨ ਨਾ ਦਿੱਤਾ ਜਾਵੇ ਅਤੇ ਸ਼ਾਂਤੀ ਬਣਾਈ ਰੱਖੀ ਜਾਵੇ।