ਅੱਖਾਂ ਦਾ ਚੈੱਕਅਪ ਤੇ ਆਪ੍ਰੇਸ਼ਨ ਕੈਂਪ ਭਲਕੇ
ਅੱਖਾਂ ਦਾ ਚੈੱਕਅਪ ਅਤੇ ਅਪਰੇਸ਼ਨ ਕੈਂਪ ਭਲਕੇ
Publish Date: Wed, 25 Mar 2026 07:45 PM (IST)
Updated Date: Thu, 26 Mar 2026 04:08 AM (IST)
ਫੋਟੋ ਨੰਬਰ-19 ਅਵਤਾਰ ਸਿੰਘ ਮੀਤ, ਪੰਜਾਬੀ ਜਾਗਰਣ ਲੁਧਿਆਣਾ : ਅੱਖਾਂ ਦਾ ਆਪ੍ਰੇਸ਼ਨ ਤੇ ਚੈੱਕਅੱਪ ਕੈਂਪ 27 ਮਾਰਚ ਦਿਨ ਸ਼ੁੱਕਰਵਾਰ ਨੂੰ ਸਵੇਰੇ 9 ਤੋਂ 1 ਵਜੇ ਤੱਕ ਗੁਰਦੁਆਰਾ ਬਾਬਾ ਵਿਸ਼ਵਕਰਮਾ ਭਵਨ ਗਲੀ ਨੰਬਰ ਤਿੰਨ ਨਿੱਪੀ ਸਕੂਲ ਵਾਲੀ ਗਲੀ ਨੇੜੇ ਕੁਆਲਿਟੀ ਚੌਕ ਸ਼ਿਮਲਾਪੁਰੀ ਵਿਖੇ ਵਿਸ਼ਵਕਰਮਾ ਨਿਸ਼ਕਾਮ ਸੇਵਾ ਟਰੱਸਟ ਵੱਲੋਂ ਲਗਵਾਇਆ ਜਾ ਰਿਹਾ ਹੈ। ਇਸ ਕੈਂਪ ਦੀ ਜਾਣਕਾਰੀ ਦਿੰਦਿਆਂ ਪ੍ਰਧਾਨ ਬਲਬੀਰ ਸਿੰਘ ਕਲਸੀ ਤੇ ਰਜਿੰਦਰ ਸਿੰਘ ਬੇਦੀ ਨੇ ਦੱਸਿਆ ਕਿ ਇਸ ਕੈਂਪ ’ਚ ਸ਼ੰਕਰਾ ਆਈ ਹਸਪਤਾਲ ਦੇ ਮਾਹਿਰ ਡਾਕਟਰ ਅੱਖਾਂ ਦੇ ਚੈੱਕਅੱਪ ਕਰਨਗੇ ਤੇ ਮੋਤੀਆ ਦੇ ਮਰੀਜ਼ਾਂ ਦੇ ਫਰੀ ਅਪਰੇਸ਼ਨ ਕੀਤੇ ਜਾਣਗੇ ਉਹਨਾਂ ਕਿਹਾ ਕਿ ਆਉਣ ਵਾਲੇ ਮਰੀਜ਼ਾਂ ਨੂੰ ਟਰੱਸਟ ਵੱਲੋਂ ਲੰਗਰ ਤੇ ਅਪ੍ਰੇਸ਼ਨ ਵਾਲੇ ਮਰੀਜ਼ਾਂ ਨੂੰ ਆਉਣ ਤੇ ਜਾਣ ਦੀ ਸਹੂਲਤ ਦਿੱਤੀ ਜਾਵੇਗੀ। ਉਨ੍ਹਾਂ ਕਿਹਾ ਕਿ ਮਰੀਜ਼ ਆਪਣੇ ਨਾਲ ਆਧਾਰ ਕਾਰਡ, ਮੋਬਾਈਲ ਨੰਬਰ ਅਤੇ ਕੱਪੜੇ ਜਰੂਰ ਲੈ ਕੇ ਆਉਣ ਉਹਨਾਂ ਕਿਹਾ ਕਿ ਜੋ ਮਰੀਜ਼ ਸ਼ੂਗਰ, ਬਲੱਡ ਪ੍ਰੈਸ਼ਰ, ਦਿਲ ਦੀ ਬੀਮਾਰੀ ਤੋਂ ਕੋਈ ਦਵਾਈ ਖਾਂਦਾ ਹੈ ਤਾਂ ਉਹ ਆਪਣੇ ਨਾਲ ਡਾਕਟਰ ਦੀ ਲਿਖੀ ਦਵਾਈ ਵਾਲੀ ਪਰਚੀ ਵੀ ਲੈ ਕੇ ਆਉਣ।