ਸ਼੍ਰੋਮਣੀ ਗਾਇਕ ਪਾਲੀ ਦੇਤਵਾਲੀਆ ਡੀਡੀ ਪੰਜਾਬੀ ’ਤੇ ਅੱਜ
ਸ੍ਰੋਮਣੀ ਗਾਇਕ ਪਾਲੀ ਦੇਤਵਾਲੀਆ ਡੀਡੀ ਪੰਜਾਬੀ ’ਤੇ ਅੱਜ
Publish Date: Wed, 25 Mar 2026 06:38 PM (IST)
Updated Date: Thu, 26 Mar 2026 04:05 AM (IST)
ਫੋਟੋ ਨੰਬਰ-16 ਪਲਵਿੰਦਰ ਸਿੰਘ ਢੁੱਡੀਕੇ, ਪੰਜਾਬੀ ਜਾਗਰਣ, ਲੁਧਿਆਣਾ : ਸ਼੍ਰੋਮਣੀ ਗਾਇਕ ਪਾਲੀ ਦੇਤਵਾਲੀਆ ਅੱਜ ਰਾਤ 8 ਵਜੇ ਡੀਡੀ ਪੰਜਾਬੀ ਦੇ ਮਸ਼ਹੂਰ ਪ੍ਰੋਗਰਾਮ ਛਣਕਾਰ ’ਚ ਇਕ ਭੇਟ ਮਿਹਰਾਂ ਵਾਲੀਏ ਲੈ ਕੇ ਦਰਸ਼ਕਾਂ ਦੇ ਰੂਬਰੂ ਹੋਣਗੇ। ਜਾਣਕਾਰੀ ਦਿੰਦਿਆਂ ਡਾਇਰੈਕਟਰ ਅਵਤਾਰ ਵਰਮਾ ਨੇ ਦੱਸਿਆ ਕਿ ਇਸ ਭੇਟ ਦੇ ਰਚੇਤਾ ਪੇਸ਼ਕਾਰ ਰਜਿੰਦਰ ਸਿੰਘ (ਜ਼ਿੰਦਰ ਪਿਪਲੀ ਵਾਲਾ) ਹਨ। ਡਾਇਰੈਕਟਰ ਵਰਮਾ ਨੇ ਇਹ ਵੀ ਦੱਸਿਆ ਕਿ ਇਸ ਭੇਟ ਦਾ ਮੁੜ ਪ੍ਰਸਾਰਨ ਵੀ ਕੀਤਾ ਜਾਵੇਗਾ। ਉਨ੍ਹਾਂ ਉਮੀਦ ਪ੍ਰਗਟਾਈ ਕਿ ਆਉਣ ਪੇਕਿਆਂ ਤੋਂ ਠੰਡੀਆਂ ਹਵਾਵਾਂ ਵੀਰ ਮੇਰੇ ਰਹਿਣ ਵੱਸਦੇ, 40 ਪਿੰਡਾਂ ਦੀ ਜ਼ਮੀਨ ਲੁਧਿਆਣਾ ਖਾ ਗਿਆ ਸਮੇਤ ਪਾਲੀ ਦੇ ਗਾਏ ਅਨੇਕਾਂ ਗੀਤਾਂ ਵਾਂਗ ਇਸ ਭੇਟ ਨੂੰ ਭਰਵਾਂ ਹੁੰਗਾਰਾ ਮਿਲੇਗਾ। ਜ਼ਿਕਰਯੋਗ ਹੈ ਕਿ ਪਾਲੀ ਦੇ ਲਿਖੇ ਗੀਤ ਅਨੇਕਾਂ ਨਾਮੀ ਗਾਇਕਾਂ ਨੇ ਗਾਏ ਹਨ ਜਿੰਨ੍ਹਾਂ ਨੂੰ ਵਿਸ਼ਵ ਪੱਧਰ ’ਤੇ ਮਾਣ ਮਿਲਿਆ। ਇਨ੍ਹਾਂ ਗੀਤਾਂ ’ਚ ਕਲੀਆਂ ਦੇ ਬਾਦਸ਼ਾਹ ਕੁਲਦੀਪ ਮਾਣਕ ਵੱਲੋਂ ਗਾਏ ਇੱਕ ਵੀਰ ਦਈ ਵੇ ਰੱਬਾ ਸਹੁੰ ਖਾਣ ਨੂੰ ਬੜਾ ਹੀ ਚਿੱਤ ਕਰਦਾ ਤੇ ਹੋਇਆ ਕੀ ਜੇ ਧੀ ਜੰਮ ਪਈ ਕੁੱਖ ਤਾਂ ਸੁਲੱਖਣੀ ਹੋਈ ਪ੍ਰਮੁੱਖ ਤੌਰ ’ਤੇ ਸ਼ਾਮਲ ਹਨ।