ਰਾਮ ਨੌਮੀ ਦੇ ਸਬੰਧ ਵਿਚ ਕੱਢੀ ਵਿਸ਼ਾਲ ਸੋਭਾ
ਰਾਮ ਨੌਮੀ ਦੇ ਸਬੰਧ ਵਿਚ ਕੱਢੀ ਗਈ ਵਿਸ਼ਾਲ ਸੋਭਾ
Publish Date: Mon, 23 Mar 2026 06:45 PM (IST)
Updated Date: Tue, 24 Mar 2026 04:08 AM (IST)

ਗੁਰਮੀਤ ਸਿੰਘ ਨਿੱਝਰ, ਪੰਜਾਬੀ ਜਾਗਰਣ, ਲੁਧਿਆਣਾ : ਸ੍ਰੀ ਰਾਮ ਉਤਸਵ ਕਮੇਟੀ ਮਿਲਰਗੰਜ ਵੱਲੋਂ ਸ੍ਰੀ ਰਾਮ ਨੌਮੀ ਦੇ ਸ਼ੁੱਭ ਮੌਕੇ ’ਤੇ ਇੱਕ ਵਿਸ਼ਾਲ ਸ਼ੋਭਾ ਯਾਤਰਾ ਸ੍ਰੀ ਸ਼ਿਵ ਮੰਦਰ ਚੈਰੀਟੇਬਲ ਟਰੱਸਟ ਮੰਜੂ ਸਿਨੇਮਾ ਤੋਂ ਸਜਾਈ ਗਈ ਜੋ ਸ਼ਿਵ ਮੰਦਰ ਤੋਂ ਸ਼ੁਰੂ ਹੋ ਕੇ ਬੱਲਾ ਚੌਕ, ਮੈਟਰੋ ਰੋਡ, ਓਵਰ ਲਾਕ ਰੋਡ, ਸਾਈਕਲ ਮਾਰਕੀਟ, ਗਿੱਲ ਚੌਕ, ਸਕੂਟਰ ਮਾਰਕੀਟ, ਦੁਰਗਾ ਮਾਤਾ ਮੰਦਰ ਲੇਬਰ ਕਾਲੋਨੀ, ਸੰਗੀਤ ਸਿਨੇਮਾ, ਬਸੰਤ ਪਾਰਕ, ਭਗਵਾਨ ਚੌਕ, ਸ਼੍ਰੀ ਦੁਰਗਾ ਮਾਤਾ ਮੰਦਰ ਪ੍ਰਤਾਪ ਨਗਰ, ਰਾਮ ਨਗਰ ਮਾਰਕੀਟ, ਸ਼੍ਰੀ ਗੜ੍ਹਵਾਲ ਭਵਨ, ਸ਼੍ਰੀ ਹਿਮਾਚਲ ਭਵਨ ਮੰਦਰ, ਭਗਵਾਨ ਨਗਰ ਮਾਰਕੀਟ, ਭਗਵਾਨ ਪਰਸ਼ੂਰਾਮ ਪਾਰਕ ਤੋਂ ਹੁੰਦੀ ਹੋਈ ਸ੍ਰੀ ਸ਼ਿਵ ਮੰਦਰ ਚੈਰੀਟੇਬਲ ਟ੍ਰੱਸਟ ਮੰਜੂ ਸਿਨੇਮਾ ਵਿਖੇ ਪਹੁੰਚ ਸਮਾਪਤ ਹੋਈ। ਸ਼ੋਭਾ ਯਾਤਰਾ ਦੀ ਸਮਾਪਤੀ ਸਮੇਂ ਜੈ ਮਹਾਕਾਲ ਮਹਾਂ ਆਰਤੀ ਸੇਵਾ ਪਰਿਵਾਰ ਵੱਲੋਂ 251 ਦੀਵਿਆਂ ਨਾਲ ਮਹਾਂ ਆਰਤੀ ਦਾ ਪ੍ਰਬੰਧ ਕੀਤਾ ਗਿਆ। ਇਸ ਮੌਕੇ ਪੁੱਜੇ ਸਾਬਕਾ ਕੈਬਨਿਟ ਮੰਤਰੀ ਹੀਰਾ ਸਿੰਘ ਗਾਬੜੀਆ, ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਰਜਨੀਸ਼ ਧੀਮਾਨ, ਭਾਜਪਾ ਪੰਜਾਬ ਵਿਉਪਾਰ ਸੈੱਲ ਦੇ ਪ੍ਰਧਾਨ ਦਿਨੇਸ਼ ਸਰਪਾਲ, ਭਾਜਪਾ ਆਗੂ ਜੀਵਨ ਗੁਪਤਾ, ਭਾਜਪਾ ਦੇ ਜਿਲ੍ਹਾ ਜਨਰਲ ਸਕੱਤਰ ਨਰਿੰਦਰ ਸਿੰਘ ਮੱਲ੍ਹੀ, ਗੁਰਦੁਆਰਾ ਸ਼ਹੀਦਾਂ ਫੇਰੂਮਾਨ ਦੇ ਪ੍ਰਧਾਨ ਐਡਵੋਕੇਟ ਬਲਵਿੰਦਰ ਸਿੰਘ ਲਾਇਲਪੁਰੀ, ਕੌਂਸਲਰ ਇਕਬਾਲ ਸਿੰਘ ਡੀਕੋ ਤੇ ਸਾਬਕਾ ਕੌਂਸਲਰ ਸਰਬਜੀਤ ਸਿੰਘ ਕਾਕਾ ਵੱਲੋਂ ਸਾਂਝੇ ਤੌਰ ’ਤੇ ਕਿਹਾ ਗਿਆ ਕਿ ਰਾਮ ਨੋਮੀ ਸਿਰਫ ਧਾਰਮਿਕ ਤਿਉਹਾਰ ਹੀ ਨਹੀਂ, ਸਗੋਂ ਸੱਚਾਈ, ਧਰਮ ਅਤੇ ਨਿਆਂ ਦੀ ਜਿੱਤ ਦਾ ਪ੍ਰਤੀਕ ਹੈ। ਇਸ ਮੌਕੇ ਟ੍ਰੱਸਟ ਦੇ ਚੇਅਰਮੈਨ ਦੀਪਕ ਸ਼ਰਮਾ, ਉੱਪ ਚੇਅਰਮੈਨ ਡਾ. ਨਿਰਮਲ ਨਈਅਰ, ਪ੍ਰਧਾਨ ਰਵੀ ਸਿੰਗਲਾ, ਜਨਰਲ ਸਕੱਤਰ ਮਨੋਜ ਤਿਵਾੜੀ, ਉੱਪ ਚੇਅਰਮੈਨ ਬਲਵਿੰਦਰ ਸਿੰਘ ਬੀਟੀਐਲ ਨੇ ਦੱਸਿਆ ਕਿ ਸੋਭਾ ਯਾਤਰਾ ਵਿੱਚ ਰਾਧਾ ਕ੍ਰਿਸ਼ਨ ਕੀਰਤਨ ਮੰਡਲੀ, ਅੰਜੂ ਅਰੋੜਾ ਐਂਡ ਪਾਰਟੀ ਘੁਮਰ ਮੰਡੀ, ਮਹਿਲਾ ਕੀਰਤਨ ਮੰਡਲੀ ਸ਼ਿਵ ਸ਼ਕਤੀ ਮੰਦਰ ਜਨਤਾ ਨਗਰ, ਲਲਿਤਾ ਸ਼ਰਮਾ, ਨੀਨਾ ਪੁੰਜ, ਵੀਨਾ ਐਂਡ ਪਾਰਟੀ ਸੋਭਾ ਯਾਤਰਾ ਵਿੱਚ ਸ਼ਾਮਲ ਹੋਏ ਹਨ ਅਤੇ ਝਾਕੀਆਂ ਦੇਖਣ ਯੋਗ ਹਨ। ਇਸ ਮੌਕੇ ਸੁਰਿੰਦਰ ਕੌਸਲ, ਪਰਮਜੀਤ ਪੰਮਾ, ਅਜੈਬ ਸਿੰਘ ਭੁੱਟਾ, ਸਨੀ ਤੰਗੜ, ਵਿਪਨ ਸ਼ਰਮਾ, ਮੁਕੇਸ਼ ਅਗਨੀਹੋਤਰੀ, ਲਲਿਤ ਸ਼ਰਮਾ, ਗੁਰਦੇਵ ਗੌਸਾਈ, ਬਲਵਿੰਦਰ ਮਿੰਟੂ, ਪਵਨ ਸ਼ੁਕਲਾ, ਗਗਨਦੀਪ ਪਲਟਾ, ਵਿਜੇ ਕੁਮਾਰ, ਰਘੁਬੀਰ ਸੈਣੀ ਵੀ ਹਾਜਰ ਸਨ।