ਮੁੱਖ ਮੰਤਰੀ ਅਤੇ ਉੱਚ-ਅਧਿਕਾਰੀਆਂ ਨਾਲ ਹੋਣ ਵਾਲੀ ਮੀਟਿੰਗ ਦਾ ਬਾਈਕਾਟ
ਸਾਂਝਾ ਫਰੰਟ ਵਲੋਂ ਮੁੱਖ ਮੰਤਰੀ ਅਤੇ ਉੱਚ-ਅਧਿਕਾਰੀਆਂ ਨਾਲ ਹੋਣ ਵਾਲੀ ਮੀਟਿੰਗ ਦਾ ਬਾਈਕਾਟ
Publish Date: Sun, 22 Mar 2026 07:37 PM (IST)
Updated Date: Mon, 23 Mar 2026 04:14 AM (IST)

ਸੁਖਦੇਵ ਸਲੇਮਪੁਰੀ, ਪੰਜਾਬੀ ਜਾਗਰਣ ਲੁਧਿਆਣਾ : ਪੰਜਾਬ ਮੁਲਾਜ਼ਮ ਤੇ ਪੈਨਸ਼ਨਰ ਸਾਂਝਾ ਫਰੰਟ ਵੱਲੋਂ ਈਸੜੂ ਭਵਨ ਲੁਧਿਆਣਾ ਵਿਖੇ ਗਗਨਦੀਪ ਸਿੰਘ ਭੁੱਲਰ ਦੀ ਅਗਵਾਈ ਵਿੱਚ ਸੂਬਾ ਪੱਧਰੀ ਮੀਟਿੰਗ ਕੀਤੀ ਗਈ, ਜਿਸ ਵਿੱਚ ਸੂਬਾ ਕਨਵੀਨਰ ਸਤੀਸ਼ ਰਾਣਾ ,ਰਣਜੀਤ ਸਿੰਘ ਰਾਣਵਾਂ ਕਰਮ ਸਿੰਘ ਧਨੋਆ, ਬਾਜ ਸਿੰਘ ਖਹਿਰਾ, ਭਜਨ ਸਿੰਘ ਗਿੱਲ, ਕੁਲਵਿੰਦਰ ਸਿੰਘ ਢਿੱਲੋਂ ਕੋ-ਕਨਵੀਨਰ ਜਗਦੀਸ਼ ਸਿੰਘ ਚਹਿਲ, ਵਿਕਰਮ ਸਿੰਘ ਕੱਦੋਂ ਅਤੇ ਬੋਬਿੰਦਰ ਸਿੰਘ ਸ਼ਾਮਿਲ ਹੋਏ। ਅੱਜ ਦੀ ਮੀਟਿੰਗ ਵਿੱਚ ਅਮ੍ਰਿੰਤਸਰ ਦੇ ਵੇਅਰ ਹਾਊਸ ਦੇ ਜ਼ਿਲ੍ਹਾ ਪ੍ਰਬੰਧਕ ਗਗਨਦੀਪ ਸਿੰਘ ਰੰਧਾਵਾ ਵੱਲੋਂ ਮੰਤਰੀ ਲਾਲਜੀਤ ਭੁੱਲਰ ਵੱਲੋਂ ਕਥਿਤ ਤੌਰ |ਤੇ ਲਗਾਤਾਰ ਟੈਂਡਰ ਆਪਣੇ ਪਿਤਾ ਦੇ ਨਾਂ ਕਰਨ ਲਈ ਕੀਤੀ ਕੁੱਟਮਾਰ ਤੇ ਲਗਾਤਾਰ ਪ੍ਰੇਸ਼ਾਨ ਕਰਨ ਕਾਰਣ ਕੀਤੀ ਗਈ ਆਤਮਹੱਤਿਆ ਲਈ ਪੀੜਤ ਪਰਿਵਾਰ ਨਾਲ ਹਮਦਰਦੀ ਪ੍ਰਗਟ ਕਰਦਿਆਂ ਸਾਂਝੇ ਫਰੰਟ ਵੱਲੋਂ ਮੰਤਰੀ ਲਾਲਜੀਤ ਭੁੱਲਰ ਨੂੰ ਗ੍ਰਿਫਤਾਰ ਕਰਨ ਅਤੇ ਸਖ਼ਤ ਸਜ਼ਾ ਦੇਣ ਦੀ ਮੰਗ ਕੀਤੀ ਗਈ । ਅੱਜ ਦੀ ਮੀਟਿੰਗ ਵਿੱਚ 8-11 ਮਾਰਚ ਤੱਕ ਸਾਂਝੇ ਫਰੰਟ ਵੱਲੋਂ ਪੰਜਾਬ ਸਰਕਾਰ ਦੇ ਬਜਟ ਸ਼ੈਸਨ ਦੇ ਸਮਾਨ-ਅੰਤਰ ਮੁਲਾਜ਼ਮ ਪੈਨਸ਼ਨਰ ਮੰਗਾਂ ਤੇ ਰੋਸ ਧਰਨੇ ਤੇ ਚੰਡੀਗੜ੍ਹ ਵੱਲ ਮਾਰਚ ਸੰਬੰਧੀ ਰੀਵੀਓ ਮੀਟਿੰਗ ਵਿਚ ਕੀਤੀ ਗਈ ਤੇ ਮੁਲਾਜ਼ਮ-ਪੈਨਸ਼ਨਰਜ਼ ਵੱਲੋਂ ਆਪਣੀ ਮੰਗਾਂ ਤੇ ਕੀਤੇ ਗਏ ਸਫ਼ਲ ਧਰਨਿਆਂ ਦੀ ਲੜੀਵਾਰਤਾ ’ਤੇ ਸੰਤੁਸ਼ਟੀ ਪ੍ਰਗਟ ਕੀਤੀ ਗਈ । ਇਸ ਮੌਕੇ ਬੁਲਾਰਿਆਂ ਨੇ ਸੰਬੋਧਨ ਕਰਦਿਆਂ ਕਿਹਾ ਕਿ 8 ਮਾਰਚ ਨੂੰ ਮੁਹਾਲੀ ਪ੍ਰਸ਼ਾਸਨ ਵੱਲੋਂ ਸਾਂਝੇ ਫ਼ਰੰਟ ਨਾਲ ਮੁੱਖ ਮੰਤਰੀ ਪੰਜਾਬ ਨਾਲ ਮੀਟਿੰਗ ਦਾ ਭਰੋਸਾ ਦਿੱਤਾ ਸੀ, ਪਰ 25 ਮਾਰਚ ਨੂੰ ਸੰਯੁ੍ਕਤ ਪ੍ਰਮੁੱਖ ਸਕੱਤਰ ਨਾਲ ਮੀਟਿੰਗ ਦਾ ਪੱਤਰ ਜਾਰੀ ਕੀਤਾ।ਇਸ ਵਾਅਦਾ ਖਿਲਾਫੀ ਦੇ ਕਾਰਨ ਸਾਂਝੇ ਫ਼ਰੰਟ ਨੇ ਫ਼ੈਸਲਾ ਕੀਤਾ ਕਿ ਮੁੱਖ ਮੰਤਰੀ ਪੰਜਾਬ ਅਤੇ ਉੱਚ ਅਧਿਕਾਰੀਆਂ ਨਾਲ ਤੈਅ ਹੋਈ ਮੀਟਿੰਗ ਦਾ ਬਾਈਕਾਟ ਕੀਤਾ ਜਾਵੇਗਾ। ਸਾਂਝੇ ਫਰੰਟ ਦੀ ਮਜਬੂਰੀ ਲਈ 1 ਅਪ੍ਰੈਲ ਤੋਂ 20 ਅਪ੍ਰੈਲ ਤੱਕ ਜ਼ਿਲ੍ਹਾ ਪੱਧਰੀ ਮੀਟਿੰਗਾਂ ਹੋਣਗੀਆਂ। ਇਹ ਮੀਟਿੰਗ ਕਰਵਾਉਣ ਦੀ ਜ਼ਿੰਮੇਵਾਰੀ ਵੱਖ-ਵੱਖ ਸੂਬਾ ਕਨਵੀਨਰਾਂ ਦੀ ਲਗਾਈ ਗਈ ਹੈ। ਜਿਸ ਵਿਚ ਰਣਜੀਤ ਸਿੰਘ ਰਾਣਵਾਂ ਜ਼ਿਲ੍ਹਾ ਸੰਗਰੂਰ, ਬਰਨਾਲਾ, ਭਜਨ ਸਿੰਘ ਗਿੱਲ ਲੁਧਿਆਣਾ, ਮੋਗਾ ਤੇ ਫਿਰੋਜ਼ਪੁਰ, ਗਗਨਦੀਪ ਸਿੰਘ ਭੁੱਲਰ ਜ਼ਿਲ੍ਹਾ ਬਠਿੰਡਾ, ਮੁਕਤਸਰ, ਮਾਨਸਾ ਤੇ ਫਾਜਲਿਕਾ, ਸਤੀਸ਼ ਰਾਣਾ ਜ਼ਿਲ੍ਹਾ ਨਵਾਂ ਸ਼ਹਿਰ, ਜਲੰਧਰ, ਹੁਸ਼ਿਆਰਪੁਰ, ਕਰਮ ਸਿੰਘ ਧਨੋਆ ਅਤੇ ਰਤਨ ਸਿੰਘ ਮਜਾਰੀ ਫ਼ਤਹਿਗੜ੍ਹ ਸਾਹਿਬ ਤੇ ਰੋਪੜ,ਬਾਜ ਸਿੰਘ ਖਹਿਰਾ ਤੇ ਗੁਰਪ੍ਰੀਤ ਸਿੰਘ ਗੰਡੀਵਿੰਡ ਅੰਮ੍ਰਿਤਸਰ ਸਾਹਿਬ, ਗੁਰਦਾਸਪੁਰ ਤੇ ਤਰਨਤਾਰਨ, ਜਰਮਨਜੀਤ ਸਿੰਘ ਜ਼ਿਲ੍ਹਾ ਪਠਾਨਕੋਟ , ਅੰਮ੍ਰਿਤਸਰ ਸਾਹਿਬ ਤੇ ਕਪੂਰਥਲਾ ਜਦਕਿ ਧੰਨਵੰਤ ਸਿੰਘ ਭੱਠਲ ਤੇ ਸੁਖਦੇਵ ਸਿੰਘ ਸੈਣੀ ਜ਼ਿਲ੍ਹਾ ਮੁਹਾਲੀ ਅਤੇ ਪਟਿਆਲਾ ਦੀਆਂ ਮੀਟਿੰਗਾਂ ਕਰਵਾਉਣਗੇ । ਮਈ ਦੇ ਪਹਿਲੇ ਹਫਤੇ ਜਲੰਧਰ ਵਿਖੇ ਸੂਬਾ ਪੱਧਰੀ ਕਨਵੈਨਸ਼ਨ ਕਰਕੇ ਅਗਲੇ ਪ੍ਰੋਗਰਾਮਾਂ ਦਾ ਐਲਾਨ ਕੀਤਾ ਜਾਵੇਗਾ। ਇਸ ਮੌਕੇ ਐਨ ਡੀ ਤਿਵਾੜੀ,ਕੁਲਵਰਨ ਸਿੰਘ,ਦੇਵਰਾਜ ,ਬਿੰਦਰ ਸਿੰਘ ਮੋਗਾ ,ਸਰਬਜੀਤ ਸਿੰਘ ਮੋਗਾ,ਨਿਰਮਲ ਸਿੰਘ ਸਹਿਜੋਵਾਲ,ਰਘਵੀਰ ਸਿੰਘ ਰਾਮਗੜ੍ਹ,ਕੇਵਲ ਸਿੰਘ ਬਨਵੈਤ,ਸੁਖਰਾਜ ਸਿੰਘ ਆਦਿ ਸ਼ਾਮਲ ਸਨ।