32 ਅੰਗਹੀਣ ਵਿਅਕਤੀਆਂ ਨੂੰ ਬਣਾਉਟੀ ਅੰਗ ਪ੍ਰਦਾਨ
32 ਅੰਗਹੀਣ ਵਿਅਕਤੀਆਂ ਨੂੰ ਬਣਾਉਟੀ ਅੰਗ ਪ੍ਰਦਾਨ
Publish Date: Sun, 22 Mar 2026 07:31 PM (IST)
Updated Date: Mon, 23 Mar 2026 04:14 AM (IST)

ਸੁਖਦੇਵ ਸਲੇਮਪੁਰੀ, ਪੰਜਾਬੀ ਜਾਗਰਣ ਲੁਧਿਆਣਾ : ਭਾਰਤ ਵਿਕਾਸ ਪ੍ਰੀਸ਼ਦ ਸ਼ਹੀਦ ਸੁਖਦੇਵ ਚੈਰੀਟੇਬਲ ਟਰੱਸਟ ਵੱਲੋਂ ਅੰਗਹੀਣਾਂ ਦੀ ਸਹਾਇਤਾ ਲਈ 20 ਵਾਂ ਸਹਾਇਤਾ ਸਮਾਗਮ ਕਰਵਾਇਆ ਜਿਸ ਵਿੱਚ ਦੂਰ-ਦੁਰਾਡੇ ਦੇ ਇਲਾਕਿਆਂ ਦੇ 32 ਤੋਂ ਵੱਧ ਅੰਗਹੀਣ ਵਿਅਕਤੀਆਂ ਨੂੰ ਮੁਫ਼ਤ ਬਣਾਉਟੀ ਲੱਤਾਂ, ਬਾਹਾਂ, ਵ੍ਹੀਲਚੇਅਰਾਂ, ਟ੍ਰਾਈਸਾਈਕਲਾਂ ਅਤੇ ਸੁਣਨ ਦੇ ਸਾਧਨ ਪ੍ਰਦਾਨ ਕੀਤੇ ਗਏ, ਅਤੇ ਸਾਰਿਆਂ ਲਈ ਨਾਸ਼ਤਾ ਅਤੇ ਦੁਪਹਿਰ ਦਾ ਖਾਣਾ ਵੀ ਪ੍ਰਦਾਨ ਕੀਤਾ ਗਿਆ। ਇਸ ਮੌਕੇ ਸਮਾਗਮ ਦਾ ਉਦਘਾਟਨ ਦੀਵਾ ਜਗਾਉਣ ਅਤੇ ਵੰਦੇ ਮਾਤਰਮ ਦੇ ਗਾਇਨ ਨਾਲ ਕੀਤਾ ਗਿਆ। ਇਸ ਮੌਕੇ ਨਗਰ ਨਿਗਮ ਦੇ ਸੰਯੁਕਤ ਕਮਿਸ਼ਨਰ ਵਿਨੀਤ ਅਤੇ ਆਮਦਨ ਕਰ ਵਿਭਾਗ ਦੇ ਡਿਪਟੀ ਕਮਿਸ਼ਨਰ ਰਾਜੀਵ ਵਡੇਰਾ ਨੇ ਕਿਹਾ ਕਿ ਭਾਰਤ ਵਿਕਾਸ ਪ੍ਰੀਸ਼ਦ ਦੁਆਰਾ ਪ੍ਰਦਾਨ ਕੀਤੀ ਜਾ ਰਹੀ ਸੇਵਾ ਬੇਮਿਸਾਲ ਹੈ। ਇਸ ਮੌਕੇ ਟਰੱਸਟ ਦੇ ਪ੍ਰਧਾਨ ਬ੍ਰਿਜਭੂਸ਼ਣ ਬਾਂਸਲ ਨੇ ਕਿਹਾ ਕਿ ਟਰੱਸਟ ਸਮੇਂ-ਸਮੇਂ ’ਤੇ ਅਜਿਹੇ ਕੈਂਪ ਲਗਾਉਂਦਾ ਹੈ ਤਾਂ ਜੋ ਅੰਗਹੀਣ ਸਮਾਜ ਨਾਲ ਤਾਲਮੇਲ ਬਣਾ ਸਕਣ। ਸਮਾਗਮ ਦੌਰਾਨ ਨਗਰ ਕੌਂਸਲਰ ਦਵਿੰਦਰ ਜੱਗੀ, ਇੰਦਰਾ ਅਗਰਵਾਲ, ਨਿਧੀ ਗੁਪਤਾ, ਅਭਿਸ਼ੇਕ ਗੁਪਤਾ, ਅਮਰਜੀਤ, ਲਵਲੀ ਮਨੋਚਾ, ਐਡਵੋਕੇਟ ਪਰਉਪਕਾਰ ਸਿੰਘ ਘੁੰਮਣ, ਪ੍ਰਵੀਨ ਬਾਂਸਲ, ਲੀਨਾ ਟਪਾਰੀਆ, ਅਮਿਤ ਗੋਸਾਈ ਅਤੇ ਸਾਨੀਆ ਸ਼ਰਮਾ ਸਮੇਤ ਸ਼ਹਿਰ ਦੇ ਪ੍ਰਮੁੱਖ ਪਤਵੰਤਿਆਂ ਨੇ ਸ਼ਿਰਕਤ ਕੀਤੀ। ਇਸ ਮੌਕੇ ਪੱਛਮੀ ਪੰਜਾਬ ਜ਼ੋਨ ਦੇ ਉਪ ਪ੍ਰਧਾਨ ਸੁਧੀਰ ਚੰਦਰ ਜੈਨ ਨੇ ਕਿਹਾ ਕਿ ਭਾਰਤ ਵਿਕਾਸ ਪ੍ਰੀਸ਼ਦ ਹੁਣ ਤੱਕ ਲੱਗਭੱਗ 60,000 ਲੋਕਾਂ ਨੂੰ ਬਣਾਉਟੀ ਅੰਗ ਪ੍ਰਦਾਨ ਕਰ ਚੁੱਕਿਆ ਹੈ, ਜੋ ਭਵਿੱਖ ਵਿੱਚ ਵੀ ਜਾਰੀ ਰਹੇਗਾ। ਇਸ ਮੌਕੇ ਭਾਰਤ ਵਿਕਾਸ ਪ੍ਰੀਸ਼ਦ ਦੀ ਸ਼ਹੀਦ ਸੁਖਦੇਵ ਸ਼ਾਖਾ ਵੱਲੋਂ ਬ੍ਰਾਂਚ ਡਾਇਰੈਕਟਰੀ ਅਤੇ ਮੈਗਜ਼ੀਨ ਵੀ ਜਾਰੀ ਕੀਤਾ ਗਿਆ। ਇਸ ਮੌਕੇ ਅਸ਼ਵਨੀ ਗੋਇਲ, ਸੰਜੀਵ ਖੁਰਾਣਾ, ਤਰੁਣ ਅਗਰਵਾਲ, ਸੁਮੇਸ਼ ਸ਼ਰਮਾ, ਅਨਿਲ ਗੁਪਤਾ, ਅਸ਼ੋਕ ਗਰਗ, ਪੁਨੀਤ ਬਾਂਸਲ, ਸਿਧਾਰਥ ਜਿੰਦਲ, ਸੁਧੀਰ ਜੈਨ, ਸੁਮੇਸ਼ ਸ਼ਰਮਾ, ਜਨਕ ਰਾਜ ਗੋਇਲ, ਸੰਜੇ ਗੁਪਤਾ, ਵਿਨੀਤ ਗੋਇਲ, ਹੈਪੀ ਗੁਪਤਾ, ਸੁਰਿੰਦਰ ਰਾਮ ਸਿੰਗਲ,ਪ੍ਰਸਾਦ, ਸੁਰਿੰਦਰ ਕੁਮਾਰ ਗੁਪਤਾ, ਦੇਵੇਂਦਰ ਅਗਰਵਾਲ, ਰਾਜਨ ਗੋਇਲ, ਐਡਵੋਕੇਟ ਸੌਰਵ ਆਹੂਜਾ, ਮਹੇਸ਼ ਗੋਇਲ, ਰਾਕੇਸ਼ ਸਿੰਗਲਾ, ਅਜੇ ਗੁਪਤਾ, ਮਾਨਿਕ ਅਗਰਵਾਲ, ਰਾਕੇਸ਼ ਪਰਾਸ਼ਰ, ਸੁਬੋਧ ਸੂਦ, ਸੁਰੇਸ਼ ਗੋਇਲ, ਜਸਵਿੰਦਰ ਸਿੰਘ ਅਤੇ ਰਾਜ ਅਗਰਵਾਲ ਨੇ ਵਿਸ਼ੇਸ਼ ਤੌਰ ਤੇ ਸ਼ਿਰਕਤ ਕੀਤੀ।--