ਵਾਰਡ ਨੰਬਰ 44 ’ਚ ਵਿਕਾਸ ਕਾਰਜਾਂ ਦੀ ਸ਼ੁਰੂਆਤ
ਵਾਰਡ ਨੰਬਰ 44 ਵਿੱਚ ਹੋਈ ਵਿਕਾਸ ਕਾਰਜਾਂ ਦੀ ਸ਼ੁਰੂਆਤ
Publish Date: Sat, 21 Mar 2026 09:35 PM (IST)
Updated Date: Sun, 22 Mar 2026 04:17 AM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ ਲੁਧਿਆਣਾ ਵਾਰਡ ਨੰਬਰ 44 ਦੀ ਮਿਲਟਰੀ ਕੈਂਪ ਵਾਲੀ ਗਲੀ ਵਿੱਚ ਸੀਵਰੇਜ ਅਤੇ ਸੜਕਾਂ ਬਣਾਉਣ ਲਈ ਸਵਾ ਕਰੋੜ ਦੇ ਕਰੀਬ ਕਾਰਜਾਂ ਦੀ ਸ਼ੁਰੂਆਤ ਕੀਤੀ ਗਈ। ਇਸ ਮੌਕੇ ਕੈਬਨਿਟ ਮੰਤਰੀ ਸੰਜੀਵ ਅਰੋੜਾ, ਮੇਅਰ ਇੰਦਰਜੀਤ ਕੌਰ, ਵਿਧਾਇਕ ਕੁਲਵੰਤ ਸਿੰਘ ਸਿੱਧੂ, ਕੌਂਸਲਰ ਸੋਹਣ ਸਿੰਘ ਗੋਗਾ ਅਤੇ ਹੋਰ ਅਹਿਮ ਸ਼ਖਸੀਅਤਾਂ ਹਾਜ਼ਰ ਸਨ। ਗੋਗਾ ਨੇ ਦੱਸਿਆ ਕਿ ਲੰਬੇ ਸਮੇਂ ਤੋਂ ਪਰੇਸ਼ਾਨ ਚੱਲ ਰਹੇ ਇਲਾਕੇ ਦੇ ਲੋਕਾਂ ਦੀ ਵੱਡੀ ਮੰਗ ਪੂਰੀ ਹੋਈ ਹੈ। ਮੇਅਰ ਇੰਦਰਜੀਤ ਕੌਰ ਅਤੇ ਕਮਿਸ਼ਨਰ ਨੇ ਕਿਹਾ ਵਾਰਡ ਵਿੱਚ ਕੋਈ ਕੰਮ ਨਹੀਂ ਰੁਕੇਗਾ ਹੋਰ ਵਿਕਾਸ ਕਾਰਜ ਵੀ ਜਲਦ ਸ਼ੁਰੂ ਹੋਣਗੇ। ਇਸ ਸਮਾਗਮ ’ਚ ਬੀਬੀ ਕੁਲਵਿੰਦਰ ਕੌਰ, ਬੀਬੀ ਜਸਪਾਲ ਕੌਰ, ਇਕਬਾਲ ਕੌਰ, ਕੁਲਦੀਪ ਸਿੰਘ, ਅਜਮੇਰ ਸਿੰਘ, ਗੁਰਪ੍ਰੀਤ ਸਿੰਘ ਰਾਜਾ, ਬਿਪਨ ਸੇਠੀ, ਹਰਪ੍ਰੀਤ ਸਿੰਘ ਸੈਣੀ, ਅਜੀਤ ਸਿੰਘ ਟੀਟੂ ,ਦਵਿੰਦਰ ਸਿੰਘ, ਰਣਜੀਤ ਸਿੰਘ ਜੀਤੀ, ਮਨਦੀਪ ਸਿੰਘ, ਦਿਆਲ ਸਿੰਘ, ਸੁਖਵਿੰਦਰ ਦਹੇਲੇ, ਅਕਾਸ਼ ਵਰਮਾ, ਭੁਪਿੰਦਰ ਸਿੰਘ ਰਾਜੜ, ਸਾਗਰ ਤੁਲੀ, ਰਾਜਵਿੰਦਰ ਸਿੰਘ, ਕਰਮਜੀਤ ਸਿੰਘ, ਦਰਸ਼ਨ ਸਿੰਘ ਜੱਸਲ, ਹਰਪ੍ਰੀਤ ਸਿੰਘ, ਬਲਵਿੰਦਰ ਸਿੰਘ ਕਾਲਾ, ਹਰਦੇਵ ਸਿੰਘ, ਸੁਰਜੀਤ ਸਿੰਘ ਕਲਸੀ, ਦਵਿੰਦਰ ਸ਼ਰਮਾ, ਹਰਜੀਤ ਕੌਰ, ਬਲਜੀਤ ਕੌਰ ਪ੍ਰੀਤੀ, ਹਰਦੀਪ ਸਿੰਘ ਹੈਰੀ ਆਦਿ ਹਾਜ਼ਰ ਸਨ।