ਪਸ਼ੂ ਪਾਲਣ ਕਿੱਤਿਆਂ ’ਚ ਅਗਾਂਹਵਧੂ ਕਿਸਾਨਾਂ ਨੂੰ ਮੁੱਖ ਮੰਤਰੀ ਪੁਰਸਕਾਰ ਪ੍ਰਦਾਨ
ਨੋਟ-ਪੰਜਾਬ ਪੰਨੇ ਲਈ (ਪਸ਼ੂ ਪਾਲਣ ਮੇਲਾ ਗੁਰੂ ਅੰਗਦ ਦੇਵ ਵੈਟਰਨਰੀ ਅਤੇ ਐਨੀਮਲ ਸਾਇੰਸਜ਼ ਯੂਨੀਵਰਸਿਟੀ, ਲੁਧਿਆਣਾ)
Publish Date: Fri, 20 Mar 2026 08:00 PM (IST)
Updated Date: Sat, 21 Mar 2026 04:13 AM (IST)

ਫੋਟੋ ਨੰਬਰ-16 ਪਲਵਿੰਦਰ ਸਿੰਘ ਢੁੱਡੀਕੇ, ਪੰਜਾਬੀ ਜਾਗਰਣ ਲੁਧਿਆਣਾ : ਗੁਰੂ ਅੰਗਦ ਦੇਵ ਵੈਟਰਨਰੀ ਤੇ ਐਨੀਮਲ ਸਾਇੰਸਜ਼ ਯੂਨੀਵਰਸਿਟੀ, ਲੁਧਿਆਣਾ ਵੱਲੋਂ ਪਸ਼ੂ ਪਾਲਣ ਕਿੱਤਿਆਂ ’ਚ ਨਿਵੇਕਲੀ ਕਾਰਗੁਜ਼ਾਰੀ ਵਿਖਾਉਣ ਵਾਲੇ ਅਗਾਂਹਵਧੂ ਕਿਸਾਨਾਂ ਨੂੰ ਮੁੱਖ ਮੰਤਰੀ ਪੁਰਸਕਾਰ ਪ੍ਰਦਾਨ ਕੀਤੇ ਗਏ। ਭਗਵੰਤ ਸਿੰਘ ਮਾਨ, ਮੁੱਖ ਮੰਤਰੀ ਪੰਜਾਬ ਨੇ ਇੰਨਾਂ ਅਗਾਂਹਵਧੂ ਪਸ਼ੂ ਪਾਲਕਾਂ ਨੂੰ ਮੁੱਖ ਮੰਤਰੀ ਪੁਰਸਕਾਰ ਦੇ ਕੇ ਸਨਮਾਨਿਤ ਕੀਤਾ। ਇਸ ਮੌਕੇ ਗੁਰਮੀਤ ਸਿੰਘ ਖੁੱਡੀਆਂ, ਹਰਦੀਪ ਸਿੰਘ ਮੁੰਡੀਆਂ ਕੈਬਨਿਟ ਮੰਤਰੀ, ਐੱਮਐੱਲਏ ਤੇ ਪਤਵੰਤੇ ਅਧਿਕਾਰੀ ਮੌਜੂਦ ਸਨ। ਡਾ. ਸਤਿਬੀਰ ਸਿੰਘ ਗੋਸਲ ਵੀਸੀ, ਪੰਜਾਬ ਖੇਤੀਬਾੜੀ ਯੂਨੀਵਰਸਿਟੀ ਤੇ ਡਾ. ਜਤਿੰਦਰ ਪਾਲ ਸਿੰਘ ਗਿੱਲ ਵੀਸੀ, ਗੁਰੂ ਅੰਗਦ ਦੇਵ ਵੈਟਨਰੀ ਅਤੇ ਐਨੀਮਲ ਸਾਇੰਸਜ਼ ਯੂਨੀਵਰਸਿਟੀ ਦੀ ਮੌਜੂਦਗੀ ਵਿੱਚ ਇਹ ਸਨਮਾਨ ਰਸਮ ਨਿਭਾਈ ਗਈ। ਡਾ. ਰਵਿੰਦਰ ਸਿੰਘ ਗਰੇਵਾਲ, ਨਿਰਦੇਸ਼ਕ ਪਸਾਰ ਸਿੱਖਿਆ ਨੇ ਪੁਰਸਕਾਰਾਂ ਬਾਰੇ ਜਾਣਕਾਰੀ ਦਿੱਤੀ। ਫਤਹਿ ਸਿੰਘ ਪੁੱਤਰ ਕਰਤਾਰ ਸਿੰਘ ਵਾਸੀ ਜ਼ਿਲ੍ਹਾ ਸਾਹਿਬਜ਼ਾਦਾ ਅਜੀਤ ਸਿੰਘ ਨਗਰ ਨੂੰ ਸਨਮਾਨਿਤ ਕੀਤਾ ਗਿਆ। ਇਸ ਵੇਲੇ ਉਨ੍ਹਾਂ ਕੋਲ 300 ਜਾਨਵਰ ਹਨ, ਜਿਨ੍ਹਾਂ ਵਿਚੋਂ 85 ਦੁੱਧ ਦੇਣ ਵਾਲੀਆਂ ਮੱਝਾਂ ਰੋਜ਼ਾਨਾ 5 ਕੁਇੰਟਲ ਦੁੱਧ ਪੈਦਾ ਕਰ ਰਹੀਆਂ ਹਨ। ਉਹ ਖਪਤਕਾਰਾਂ ਨੂੰ ਸਿੱਧਾ ਦੁੱਧ ਵੀ ਵੇਚਦੇ ਹਨ ਅਤੇ ਇਸ ਦੇ ਨਾਲ ਹੀ ਉਹ ਪਨੀਰ, ਖੋਆ, ਘਿਓ ਤੇ ਹੋਰ ਗੁਣਵੱਤਾ ਭਰਪੂਰ ਉਤਪਾਦ ਵੀ ਤਿਆਰ ਕਰਦੇ ਹਨ। ਮੱਛੀ ਪਾਲਣ ਸ਼੍ਰੇਣੀ ’ਚ ਨਵਜੋਤ ਪਾਲ ਸਿੰਘ, ਪੁੱਤਰ ਪਰਮਜੀਤ ਸਿੰਘ, ਜ਼ਿਲ੍ਹਾ ਫਿਰੋਜ਼ਪੁਰ ਨੇ ਪੁਰਸਕਾਰ ਜਿੱਤਿਆ। ਉਹ ਪਿਛਲੇ ਛੇ ਸਾਲਾਂ ਤੋਂ ਵਿਗਿਆਨਕ ਤੌਰ ’ਤੇ ਮੱਛੀ ਪਾਲਣ ਕਰ ਰਹੇ ਹਨ ਅਤੇ ਉਨ੍ਹਾਂ ਦੇ ਮੱਛੀ ਫਾਰਮ ਦੀ ਉਤਪਾਦਨ ਸਮਰੱਥਾ ਪ੍ਰਤੀ ਸਾਲ 15 ਟਨ ਹੈ। ਉਹ ਮੱਝਾਂ, ਗਊਆਂ, ਮੁਰਗੀਆਂ ਅਤੇ ਬੱਕਰੀਆਂ ਨੂੰ ਵੀ ਵਿਗਿਆਨਕ ਢੰਗ ਨਾਲ ਪਾਲ ਰਹੇ ਹਨ ਅਤੇ ਪਿਛਲੇ ਕਈ ਸਾਲਾਂ ਤੋਂ ਪਰਾਲੀ ਨਾ ਸਾੜ ਕੇ ਵਾਤਾਵਰਣ ਦੀ ਸੁਰੱਖਿਆ ਵਿੱਚ ਯੋਗਦਾਨ ਪਾ ਰਹੇ ਹਨ। ਸੂਰ ਪਾਲਣ ਦੀ ਸ਼੍ਰੇਣੀ ’ਚ ਇਹ ਸਨਮਾਨ ਗੁਰਚਰਨ ਸਿੰਘ, ਪੁੱਤਰ ਕੁੰਡਾ ਸਿੰਘ, ਜ਼ਿਲ੍ਹਾ ਮਾਨਸਾ ਨੂੰ ਦਿੱਤਾ ਗਿਆ। ਉਨ੍ਹਾਂ ਇਹ ਕਿੱਤਾ 2018 ਵਿੱਚ ਸ਼ੁਰੂ ਕੀਤਾ ਸੀ। ਵਰਤਮਾਨ ’ਚ ਉਨ੍ਹਾਂ ਕੋਲ 400 ਜਾਨਵਰ ਹਨ। ਹਰ ਸਾਲ ਉਨ੍ਹਾਂ ਦੇ ਫਾਰਮ ਤੋਂ 300-350 ਸੂਰ ਵੇਚੇ ਜਾ ਰਹੇ ਹਨ। ਉਨ੍ਹਾਂ ਦੇ ਫਾਰਮ ’ਤੇ ਇਕ ਸੂਰੀ ਨੇ 18 ਬੱਚਿਆਂ ਨੂੰ ਜਨਮ ਦੇ ਕੇ ਇਕ ਰਿਕਾਰਡ ਬਣਾਇਆ ਹੈ। ਉਹ ਸੂਰਾਂ ਦੀ ਸਿਹਤ ਸੰਭਾਲ ਲਈ ਵਿਗਿਆਨਕ ਤਰੀਕਿਆਂ ਤੇ ਜੈਵਿਕ ਸੁਰੱਖਿਆ ਨਿਯਮਾਂ ਦੀ ਪੂਰੀ ਤਰ੍ਹਾਂ ਪਾਲਣਾ ਕਰਦੇ ਹਨ। ਬੱਕਰੀ ਪਾਲਣ ਦੀ ਸ਼਼੍ਰੇਣੀ ’ਚ ਕੁਲਦੀਪ ਸਿੰਘ ਪੁੱਤਰ ਸੁਖਦਿਆਲ ਸਿੰਘ ਵਾਸੀ ਜ਼ਿਲ੍ਹਾ ਬਰਨਾਲਾ ਨੂੰ ਪੁਰਸਕਾਰ ਦਿੱਤਾ ਗਿਆ। ਕੁਲਦੀਪ ਸਿੰਘ ਨੇ 2023 ਵਿੱਚ ਬੱਕਰੀ ਫਾਰਮ ਸ਼ੁਰੂ ਕੀਤਾ ਸੀ। ਵਰਤਮਾਨ ’ਚ ਉਨ੍ਹਾਂ ਕੋਲ ਲਗਪਗ 50 ਜਾਨਵਰ ਹਨ। ਉਨ੍ਹਾਂ ਬੱਕਰੀਆਂ ਦੇ ਪ੍ਰਜਨਨ ਪ੍ਰਬੰਧਨ ’ਚ ਵਿਗਿਆਨਕ ਤਰੀਕੇ ਅਪਣਾਏ ਹਨ, ਜਿਸ ਨਾਲ ਨਸਲ ’ਚ ਸੁਧਾਰ ਹੋ ਰਿਹਾ ਹੈ ਅਤੇ ਉਤਪਾਦਨ ਵਧ ਰਿਹਾ ਹੈ।