ਦੂਜਿਆਂ ਦਾ ਦਿਲ ਦੁਖਾ ਕੇ ਖੁਦਾ ਦੀ ਨਾਰਾਜ਼ਗੀ ਮੁੱਲ ਨਾ ਲੈਣ ਰੋਜੇਦਾਰ : ਸ਼ਾਹੀ ਇਮਾਮ ਪੰਜਾਬ
ਦੂਜਿਆਂ ਦਾ ਦਿਲ ਦੁਖਾ ਕੇ ਖੁਦਾ ਦੀ ਨਰਾਜਗੀ ਮੁੱਲ ਨਾ ਲੈਣ ਰੋਜੇਦਾਰ-ਸ਼ਾਹੀ ਇਮਾਮ ਪੰਜਾਬ
Publish Date: Fri, 20 Mar 2026 07:57 PM (IST)
Updated Date: Fri, 20 Mar 2026 07:58 PM (IST)

- ਜੁੰਮੇ ਦੀ ਨਮਾਜ ਤੋਂ ਪਹਿਲਾਂ ਪੰਜਾਬ ਦੇ ਸ਼ਾਹੀ ਇਮਾਮ ਮੌਲਾਨਾ ਮੁਹੰਮਦ ਉਸਮਾਨ ਰਹਿਮਾਨੀ ਲੁਧਿਆਣਵੀ ਨੇ ਕੀਤਾ ਸੰਬੋਧਨ ਪਲਵਿੰਦਰ ਸਿੰਘ ਢੁੱਡੀਕੇ, ਪੰਜਾਬੀ ਜਾਗਰਣ ਲੁਧਿਆਣਾ : ਫੀਲਡ ਗੰਜ ਚੌਕ ਵਿਖੇ ਮੌਜੂਦ ਇਤਿਹਾਸਕ ਜਾਮਾ ਮਸਜਿਦ ’ਚ ਰਮਜਾਨ-ਉਲ-ਮੁਬਾਰਕ ਦੇ ਮੌਕੇ ਜੁੰਮੇ ਦੀ ਨਮਾਜ ਤੋਂ ਪਹਿਲਾਂ ਮੁਸਲਮਾਨਾਂ ਨੂੰ ਸੰਬੋਧਿਤ ਕਰਦੇ ਹੋਏ ਪੰਜਾਬ ਦੇ ਸ਼ਾਹੀ ਇਮਾਮ ਮੌਲਾਨਾ ਮੁਹੰਮਦ ਉਸਮਾਨ ਰਹਿਮਾਨੀ ਲੁਧਿਆਣਵੀ ਨੇ ਕਿਹਾ ਕਿ ਰਮਜਾਨ ਦਾ ਮੁਬਾਰਕ ਮਹੀਨਾ ਦੁਨੀਆ ਭਰ ਦੇ ਮਨੁੱਖਾਂ ਲਈ ਰਹਿਮਤ ਵਾਲਾ ਹੈ। ਇਸ ਪਵਿੱਤਰ ਮਹੀਨੇ ’ਚ ਰੋਜੇਦਾਰਾਂ ਦੇ ਨਾਲ-ਨਾਲ ਸਾਰੇ ਮਨੁੱਖਾਂ ਨੂੰ ਅਲ੍ਹਾਹ ਤਾਆਲਾ ਦਾ ਵਿਸ਼ੇਸ਼ ਕਰਮ ਹੁੰਦਾ ਹੈ। ਸ਼ਾਹੀ ਇਮਾਮ ਨੇ ਕਿਹਾ ਕਿ ਇਸ ਮੁਬਾਰਕ ਮਹੀਨੇ ਵਿੱਚ ਇਕ ਨੇਕੀ ਕਰਨ ਦੇ ਬਦਲੇ ’ਚ 70 ਨੇਕੀਆਂ ਦੇ ਬਰਾਬਰ ਫਲ ਮਿਲਦਾ ਹੈ। ਅਲ੍ਹਾਹ ਤੋਂ ਅਪਣੇ ਗੁਨਾਹਾਂ ਦੀ ਮਾਫੀ ਮੰਗਣ ਵਾਲਿਆਂ ਦੀ ਤੌਬਾ ਕਬੂਲ ਕੀਤੀ ਜਾਂਦੀ ਹੈ। ਉਨ੍ਹਾਂ ਕਿਹਾ ਕਿ ਰੋਜੇਦਾਰਾਂ ਨੂੰ ਚਾਹੀਦਾ ਹੈ ਕਿ ਉਹ ਚੁਗਲੀ ਵਰਗੇ ਗੁਨਾਹਾਂ ਤੋ ਬਚਣ। ਦੂਜਿਆਂ ਦਾ ਦਿਲ ਦੁਖਾ ਕੇ ਖੁਦਾ ਦੀ ਨਾਰਾਜ਼ਗੀ ਮੁੱਲ ਨਾ ਲੈਣ, ਬਲਕਿ ਰੋਜ਼ਾ ਰੱਖਣ ਤੋਂ ਬਾਅਦ ਆਪਣੇ ਗੁਨਾਹਾਂ ਦੀ ਮਾਫੀ ਮੰਗਦੇ ਰਹਿਣ। ਸ਼ਾਹੀ ਇਮਾਮ ਨੇ ਕਿਹਾ ਕਿ ਅੱਲਾਹ ਤਾਆਲਾ ਬੜਾ ਰਹੀਮ ਹੈ ਅਤੇ ਮਾਫ ਕਰਨ ਵਾਲਿਆਂ ਨੂੰ ਪਸੰਦ ਕਰਦਾ ਹੈ। ਅਕੜ ਕੇ ਚੱਲਣ ਵਾਲੇ, ਘਮੰਡ ਕਰਨ ਵਾਲੇ ਲੋਕ ਖੁਦਾ ਨੂੰ ਬਿਲਕੁਲ ਵੀ ਪਸੰਦ ਨਹੀਂ ਹਨ। ਇਸ ਮੌਕੇ ਸ਼ਾਹੀ ਇਮਾਮ ਪੰਜਾਬ ਮੌਲਾਨਾ ਮੁਹੰਮਦ ਉਸਮਾਨ ਰਹਿਮਾਨੀ ਲੁਧਿਆਣਵੀ ਨੇ ਦੱਸਿਆ ਕਿ ਜਾਮਾ ਮਸਜਿਦ ਲੁਧਿਆਣਾ ਵਿਖੇ ਈਦ-ਉਲ-ਫਿਤਰ ਦੀ ਨਮਾਜ਼ 21 ਮਾਰਚ ਨੂੰ ਸਵੇਰੇ 9 ਵਜੇ ਅਦਾ ਕੀਤੀ ਜਾਵੇਗੀ।