ਏਐੱਨਐੱਮ ਐਸੋਸੀਏਸ਼ਨ ਦੇ ਨੁਮਾਇੰਦਿਆਂ ਦੀ ਸਿਹਤ ਮੰਤਰੀ ਨਾਲ ਹੋਈ ਅਹਿਮ ਮੀਟਿੰਗ
ਏਐਨਐਮ ਐਸੋਸੀਏਸ਼ਨ ਦੇ ਨੁਮਾਇੰਦਿਆਂ ਦੀ ਸਿਹਤ ਮੰਤਰੀ ਨਾਲ ਹੋਈ ਅਹਿਮ ਮੀਟਿੰਗ
Publish Date: Thu, 19 Mar 2026 06:43 PM (IST)
Updated Date: Fri, 20 Mar 2026 04:13 AM (IST)

- ਜਾਇਜ਼ ਮੰਗਾਂ ਦੀ ਪੂਰਤੀ ਲਈ ਦਿੱਤਾ ਮੰਗ ਪੱਤਰ ਫੋਟੋ ਨੰਬਰ-21 ਬਸੰਤ ਸਿੰਘ ਰੋੜੀਆਂ, ਪੰਜਾਬੀ ਜਾਗਰਣ, ਲੁਧਿਆਣਾ : ਏਐੱਨਐੱਮਜ਼ ਐਸੋਸੀਏਸ਼ਨ ਦੇ ਨੁਮਾਇੰਦਿਆਂ ਨੇ ਸਿਹਤ ਮੰਤਰੀ ਡਾਕਟਰ ਬਲਵੀਰ ਸਿੰਘ ਨਾਲ ਆਪਣੀਆਂ ਮੰਗਾਂ ਨੂੰ ਲੈ ਕੇ ਅਹਿਮ ਮੀਟਿੰਗ ਕੀਤੀ। ਮੀਟਿੰਗ ’ਚ ਪਿਛਲੇ ਸਮੇਂ ਦੌਰਾਨ ਰੈਗੂਲਰ ਕੀਤੀਆਂ ਗਈਆਂ 986 ਮਲਟੀਪਰਪਜ਼ ਹੈਲਥ ਵਰਕਰ ਫੀਮੇਲ ਯੂਨੀਅਨ ਦੇ ਨੁਮਾਇੰਦਿਆਂ ਤੋਂ ਇਲਾਵਾ ਸਿਹਤ ਮੰਤਰੀ ਡਾਕਟਰ ਬਲਬੀਰ ਸਿੰਘ, ਹੈਲਥ ਸੈਕਟਰੀ ਕੁਮਾਰ ਰਾਹੁਲ, ਸਿਹਤ ਤੇ ਪਰਿਵਾਰ ਭਲਾਈ ਵਿਭਾਗ ਦੇ ਡਾਇਰੈਕਟਰ ਅਦਿਤੀ ਸਲਾਰੀਆ ਸ਼ਾਮਲ ਹੋਏ। ਜਾਣਕਾਰੀ ਦਿੰਦੇ ਹੋਏ ਯੂਨੀਅਨ ਆਗੂਆਂ ਨੇ ਦੱਸਿਆ ਕਿ ਸਿਹਤ ਮੰਤਰੀ ਨਾਲ ਪਰਖ ਕਾਲ ਖਤਮ ਕਰ ਕੇ ਤਨਖਾਹਾਂ ਲਾਗੂ ਕਰ ਦੇਣ, ਵਰਦੀ ਭੱਤਾ ਤੇ ਟੂਰ ਭੱਤਾ ਦੇਣ ਲਈ ਗੱਲਬਾਤ ਹੋਈ। ਸੂਬਾ ਪ੍ਰਧਾਨ ਮੁਨਵਰ ਜਹਾਂ ਨੇ ਦੱਸਿਆ ਕਿ, ਸਿਹਤ ਵਿਭਾਗ ਵਿੱਚ ਬਹੁਤ ਸਾਰੀਆਂ ਏਐਂਨਐਮ 19200/ ਦੀ ਤਨਖਾਹ ਉੱਪਰ ਕੰਮ ਕਰਦੀਆਂ ਜਿਨਾਂ ਨੂੰ 5-5 ਪਿੰਡਾਂ ਦੇ ਟੂਰ, ਬਿਨਾ ਸਫ਼ਰੀ ਭੱਤੇ ਲਏ ਬਿਨਾਂ ਕਰਨ ਲਈ ਮਜਬੂਰ ਹੋਣਾ ਪੈਂਦਾ ਹੈ, ਜਿਸ ਕਾਰਨ ਘਰਾਂ ਦਾ ਗੁਜ਼ਾਰਾ ਚੱਲਣਾ ਮੁਸ਼ਕਲ ਹੈ। ਉਹਨਾਂ ਕਿਹਾ ਕਿ ਸਾਨੂੰ ਵਰਦੀ ਭੱਤਾ ਜਲਦੀ ਤੋ ਜਲਦੀ ਦਿੱਤਾ ਜਾਵੇ। ਉਹਨਾਂ ਕਿਹਾ ਕਿ ਜਨਮ ਤੇ ਮੌਤ ਦਾ ਰਿਕਾਰਡ ਰੱਖਣ ਲਈ ਸਾਨੂੰ ਮਾਨ ਭੱਤਾ ਦਿੱਤਾ ਜਾਵੇ। ਮੀਟਿੰਗ ’ਚ ਸੀਨੀਅਰ ਮੀਤ ਪ੍ਰਧਾਨ ਸਰਬਜੀਤ ਕੌਰ ਸੰਗਰੂਰ, ਜਸਪਾਲ ਕੌਰ ਲੁਧਿਆਣਾ,ਅਤੇ ਸਨਦੀਪ ਕੌਰ ਮੋਹਾਲੀ ਮੌਜ਼ੂਦ ਸੀ।