‘ਭਗਤਾ ਮੌਜਾਂ ਲੁੱਟੀ ਜਾ’ ਦਾ ਪੋਸਟਰ ਜਾਰੀ
‘ਭਗਤਾ ਮੌਜਾਂ ਲੁੱਟੀ ਜਾ’ ਦਾ ਪੋਸਟਰ ਜਾਰੀ
Publish Date: Wed, 18 Mar 2026 06:14 PM (IST)
Updated Date: Thu, 19 Mar 2026 04:07 AM (IST)
ਫੋਟੋ ਨੰਬਰ-19 ਪਲਵਿੰਦਰ ਸਿੰਘ ਢੁੱਡੀਕੇ, ਪੰਜਾਬੀ ਜਾਗਰਣ, ਲੁਧਿਆਣਾ : ਉਸਤਾਦ ਰਜਿੰਦਰ ਮਲਹਾਰ ਵੱਲੋਂ ਬੁੱਧਵਾਰ ਨੂੰ ਗਾਇਕ ਮਾਨਵ ਹੀਰਾ ਦੇ ਗਾਏ ਧਾਰਮਿਕ ਸਿੰਗਲ ਟਰੈਕ ‘ਭਗਤਾ ਮੌਜਾਂ ਲੁੱਟੀ ਜਾ’ ਦਾ ਪੋਸਟਰ ਜਾਰੀ ਕੀਤਾ ਗਿਆ। ਮਲਹਾਰ ਨੇ ਦੱਸਿਆ ਕਿ ਮਾਤਾ ਰਾਣੀ ਦੇ ਨਰਾਤਿਆਂ ਦੇ ਆਉਣ ਦੀ ਖੁਸ਼ੀ ਵਿੱਚ ਮਾਤਾ ਚਿੰਤਪੁਰਨੀ ਜੀ ਦੀ ਭੇਟ ਰਿਲੀਜ਼ ਕੀਤੀ ਗਈ ਹੈ। ਇਸ ਭੇਟ ਨੂੰ ਸਵਾਮੀ ਸੁੰਦਰ ਅਪ੍ਰਾਤਿਮ ਨੇ ਲਿਖਿਆ ਹੈ ਜਦ ਕਿ ਦਿਲ ਨੂੰ ਛੂਹ ਲੈਣ ਵਾਲਾ ਮਿਊਜ਼ਿਕ ਸਿੱਪ ਹੋਪਰ ਨੇ ਦਿੱਤਾ ਹੈ। ਵੀਡਿਓ ਫਿਲਮਾਂਕਣ ਬਿੱਟੂ ਲੋਪੋਕੇ ਨੇ ਕੀਤਾ ਹੈ। ਇਸ ਮੌਕੇ ਅਕੈਡਮੀ ਦੇ ਵਿਦਿਆਰਥੀ ਜਸ਼ਨਦੀਪ, ਸ਼ਿਵਮ, ਵਿੱਕੀ ਪਲਹਾਨ, ਰੁਪਿੰਦਰ, ਅੰਕਿਤ ਵਰਮਾ, ਰਾਜਨ ਵਿਸ਼ੂ ਧਾਲੀਵਾਲ, ਵਰਪੁਨਿਤ ਸਿੰਘ ਅਰਜੁਨ ਤੋਂ ਇਲਾਵਾ ਡਾਕਟਰ ਕਮਲ ਦੀਪ, ਮਾਨਵ ਦੇ ਪਿਤਾ ਪਿੰਕੀ ਅਤੇ ਮਿਊਜ਼ਿਕ ਡਾਇਰੈਕਟਰ ਸਿਪ ਹੋਪਰ ਤੋਂ ਇਲਾਵਾ ਨਵੀ ਵੀ ਹਾਜ਼ਰ ਸਨ।