ਡਾ. ਤਾਂਬੜ ਵੱਲੋਂ ਲਿਖੀ ਸਵੈਜੀਵਨੀ ਲੋਕ ਅਰਪਣ
ਡਾ.ਰਣਜੀਤ ਸਿੰਘ ਤਾਂਬੜ ਵੱਲੋਂ ਲਿਖੀ ਸਵੈਜੀਵਨੀ ‘ਕੋਈ ਨਾਉਂ ਨਾ ਜਾਣੈ ਮੇਰਾ’ ਲੋਕ ਅਰਪਣ
Publish Date: Fri, 13 Mar 2026 07:21 PM (IST)
Updated Date: Fri, 13 Mar 2026 07:24 PM (IST)
ਪਲਵਿੰਦਰ ਸਿੰਘ ਢੁੱਡੀਕੇ, ਪੰਜਾਬੀ ਜਾਗਰਣ
ਲੁਧਿਆਣਾ : ਪੀਏਯੂ ਦੇ ਸਾਬਕਾ ਪਸਾਰ ਮਾਹਿਰ ਡਾ. ਰਣਜੀਤ ਸਿੰਘ ਤਾਂਬੜ ਵੱਲੋਂ ਲਿਖੀ ਸਵੈਜੀਵਨੀ ‘ਕੋਈ ਨਾਉਂ ਨਾ ਜਾਣੈ ਮੇਰਾ’ ਲੋਕ ਅਰਪਣ ਕੀਤੀ ਗਈ। ਇਸ ਨੂੰ ਜਾਰੀ ਕਰਨ ਦੀ ਰਸਮ ਪੀਏਯੂ ਦੇ ਵਾਈਸ ਚਾਂਸਲਰ ਡਾ. ਸਤਿਬੀਰ ਸਿੰਘ ਗੋਸਲ ਅਤੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਡਾ. ਕਰਮਜੀਤ ਸਿੰਘ ਨੇ ਨਿਭਾਈ। ਇਸ ਮੌਕੇ ਯੂਨੀਵਰਸਿਟੀ ਦੇ ਨਿਰਦੇਸ਼ਕ ਵਿਦਿਆਰਥੀ ਭਲਾਈ ਡਾ. ਨਿਰਮਲ ਜੌੜਾ, ਡੀਨ ਪੋਸਟ ਗ੍ਰੈਜੂਏਟ ਸਟੱਡੀਜ਼ ਡਾ. ਮਾਨਵਇੰਦਰਾ ਸਿੰਘ ਗਿੱਲ ਅਤੇ ਹੋਰ ਉੱਚ ਅਧਿਕਾਰੀ ਵੀ ਮੌਜੂਦ ਸਨ। ਡਾ. ਗੋਸਲ ਨੇ ਇਸ ਕਿਤਾਬ ਦੇ ਪ੍ਰਕਾਸ਼ਨ ਲਈ ਡਾ. ਤਾਂਬੜ ਨੂੰ ਮੁਬਾਰਕਵਾਦ ਦਿੱਤੀ। ਉਨ੍ਹਾਂ ਕਿਹਾ ਕਿ ਡਾ. ਤਾਂਬੜ ਨੇ ਪਸਾਰ ਕਰਮੀ ਹੋਣ ਦੀਆਂ ਜ਼ਿੰਮੇਵਾਰੀਆਂ ਲਗਾਤਾਰ ਨਿਭਾਈਆਂ ਹਨ। ਉਹ ਅਖ਼ਬਾਰਾਂ ਵਿੱਚ ਫਸਲਾਂ ਦੇ ਮੌਜੂਦਾ ਹਾਲਾਤ ਬਾਰੇ ਲਿਖ ਕੇ ਕਿਸਾਨਾਂ ਨੂੰ ਜਾਗਰੂਕ ਕਰਦੇ ਰਹਿੰਦੇ ਹਨ, ਨਾਲ ਹੀ ਉਨ੍ਹਾਂ ਅਨੇਕਾਂ ਸਮਾਜਿਕ ਮਸਲਿਆਂ ਬਾਰੇ ਅਖ਼ਬਾਰਾਂ ਵਿੱਚ ਲਿਖਣ ਦਾ ਲਗਾਤਾਰ ਕਾਰਜ ਕੀਤਾ ਹੈ। ਉਨ੍ਹਾਂ ਆਸ ਪ੍ਰਗਟਾਈ ਕਿ ਇਹ ਕਿਤਾਬ ਪਾਠਕਾਂ ਦੇ ਗਿਆਨ ਵਿੱਚ ਲਾਜ਼ਮੀ ਵਾਧਾ ਕਰੇਗੀ। ਨਿਰਦੇਸ਼ਕ ਵਿਦਿਆਰਥੀ ਭਲਾਈ ਡਾ. ਨਿਰਮਲ ਜੌੜਾ ਨੇ ਇਸ ਮੌਕੇ ਡਾ. ਤਾਂਬੜ ਨੂੰ ਮੁਬਾਰਕਵਾਦ ਦਿੰਦਿਆਂ ਇਸ ਕਿਤਾਬ ਨੂੰ ਜ਼ਰੂਰੀ ਤੌਰ ’ਤੇ ਪੜਨਯੋਗ ਅਤੇ ਪ੍ਰੇਰਨਾਦਾਇਕ ਕਿਤਾਬ ਆਖਿਆ।