ਸੁਸ਼ੀਲ ਕੁਮਾਰ ਨੇ ਬਤੌਰ ਚੇਅਰਮੈਨ ਪੈਨਸ਼ਨਰਜ਼ ਮੈਨੇਜਮੈਂਟ ਕਮੇਟੀ ਅਹੁਦਾ ਸੰਭਾਲਿਆ
ਸੁਸ਼ੀਲ ਕੁਮਾਰ ਨੇ ਬਤੌਰ ਚੇਅਰਮੈਨ ਪੈਨਸ਼ਨਰਜ਼ ਮੈਨੇਜਮੈਂਟ ਕਮੇਟੀ ਅਹੁਦਾ ਸੰਭਾਲਿਆ
Publish Date: Thu, 05 Mar 2026 07:21 PM (IST)
Updated Date: Fri, 06 Mar 2026 04:09 AM (IST)

- ਗੁਰਚਰਨ ਸਿੰਘ ਦੁੱਗਾ ਬਣੇ ਜਨਰਲ ਸਕੱਤਰ ਤੇ ਪਵਿੱਤਰ ਸਿੰਘ ਵਿੱਤ ਸਕੱਤਰ ਫੋਟੋ ਨੰਬਰ-25 ਸੁਖਦੇਵ ਸਲੇਮਪੁਰੀ,ਪੰਜਾਬੀ ਜਾਗਰਣ, ਲੁਧਿਆਣਾ : ਕੇਂਦਰ ਤੇ ਪੰਜਾਬ ਦੇ ਸਮੂਹ ਸਰਕਾਰੀ ਤੇ ਅਰਧ-ਸਰਕਾਰੀ ਅਦਾਰਿਆਂ ਵਿੱਚੋਂ ਸੇਵਾਮੁਕਤ ਹੋਏ ਮੁਲਾਜ਼ਮਾਂ/ਪੈਨਸ਼ਨਰਜ਼ ਦੀ ਬਹੁ-ਵੱਕਾਰੀ ਸਾਂਝੀ ਕਮੇਟੀ, ਜਿਸ ਨੂੰ ਪੈਨਸ਼ਨਰਜ਼ ਇਨਫਾਰਮੇਸ਼ਨ ਸੈਂਟਰ ਮੈਨੇਜਮੈਂਟ ਕਮੇਟੀ ਦੇ ਤੌਰ ਤੇ ਜਾਣਿਆ ਜਾਂਦਾ ਹੈ, ਦੇ ਨਵ-ਨਿਯੁਕਤ ਚੇਅਰਮੈਨ ਸੁਸ਼ੀਲ ਕੁਮਾਰ ਨੇ ਅੱਜ ਆਪਣਾ ਅਹੁਦਾ ਸੰਭਾਲਿਆ, ਜੋ ਇਕ ਸਾਲ ਤੱਕ ਇਸ ਅਹੁਦੇ ਤੇ ਕੰਮ ਕਰਨਗੇ। ਇਸ ਮੌਕੇ ਮੇਜਰ ਸਿੰਘ ਨੱਤ ਚੋਣ ਅਫ਼ਸਰ ਵਲੋਂ ਸੁਸ਼ੀਲ ਕੁਮਾਰ ਨੂੰ ਪੈਨਸ਼ਨ ਭਵਨ ਲੁਧਿਆਣਾ ਵਿਖੇ ਇਕ ਛੋਟੇ ਜਿਹੇ ਪਰ ਪ੍ਰਭਾਵਸ਼ਾਲੀ ਸਮਾਗਮ ਬਤੌਰ ਚੇਅਰਮੈਨ ਦੀ ਸਹੁੰ ਚੁਕਾਈ ਗਈ । ਇਸ ਮੌਕੇ ਸੁਸ਼ੀਲ ਕੁਮਾਰ ਨੇ ਆਪਣਾ ਅਹੁਦਾ ਸੰਭਾਲਣ ਸਮੇਂ ਕਮੇਟੀ ਮੈਂਬਰਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਆਪਣੀ ਟੀਮ ਦੇ ਮੈਂਬਰਾਂ ਨੂੰ ਨਾਲ ਲੈ ਕੇ ਪੈਨਸ਼ਨਰਾਂ ਦੇ ਹੱਕਾਂ ਅਤੇ ਹਿੱਤਾਂ ਲਈ ਪੂਰੀ ਇਮਾਨਦਾਰੀ ਅਤੇ ਲਗਨ ਨਾਲ ਸੇਵਾਵਾਂ ਨਿਭਾਉਣਗੇ। ਇਸ ਮੌਕੇ ਉਨ੍ਹਾਂ ਸਮੂਹ ਕਮੇਟੀ ਮੈਂਬਰਾਂ ਨੂੰ ਅਪੀਲ ਕੀਤੀ ਕਿ ਉਹ ਪੈਨਸ਼ਨਰਾਂ ਦੀਆਂ ਮੰਗਾਂ ਪੂਰੀਆਂ ਕਰਵਾਉਣ ਲਈ ਆਪਣਾ ਸਹਿਯੋਗ ਦੇਣ। ਇਸ ਮੌਕੇ ਸੁਸ਼ੀਲ ਕੁਮਾਰ ਚੇਅਰਮੈਨ ਵਲੋਂ ਆਪਣੇ ਅਧਿਕਾਰਾਂ ਦੀ ਵਰਤੋਂ ਕਰਦਿਆਂ ਪੈਨਸ਼ਨਰ ਆਗੂ ਗੁਰਚਰਨ ਸਿੰਘ ਦੁੱਗਾ ਨੂੰ ਕਮੇਟੀ ਦਾ ਜਨਰਲ ਸਕੱਤਰ ਜਦ ਕਿ ਪਵਿੱਤਰ ਸਿੰਘ ਨੂੰ ਵਿੱਤ ਸਕੱਤਰ ਨਿਯੁਕਤ ਕੀਤਾ ਗਿਆ। ਇਸ ਮੌਕੇ ਅਹੁਦਾ ਛੱਡ ਰਹੇ ਸਾਬਕਾ ਚੇਅਰਮੈਨ ਦਲੀਪ ਸਿੰਘ ਨੇ ਸੁਸ਼ੀਲ ਕੁਮਾਰ ਨੂੰ ਭਰੋਸਾ ਦਿਵਾਇਆ ਕਿ ਉਹ ਹਮੇਸ਼ਾ ਉਹਨਾਂ ਨੂੰ ਸਹਿਯੋਗ ਦੇਣਗੇ। ਇਸ ਮੌਕੇ ਪੈਨਸ਼ਨਰ ਮਹਾਂਸੰਘ ਪੰਜਾਬ ਦੇ ਸੂਬਾ ਪ੍ਰਧਾਨ ਐਨ.ਕੇ.ਕਲਸੀ ਅਤੇ ਜਰਨੈਲ ਸਿੰਘ ਸਿੱਧੂ ਨੇ ਸੰਬੋਧਨ ਕਰਦਿਆਂ ਕਿਹਾ ਕਿ ਸੂਬੇ ਦੇ ਸਮੂਹ ਪੈਨਸ਼ਨਰਾਂ ਨੂੰ ਚੇਅਰਮੈਨ ਸੁਸ਼ੀਲ ਕੁਮਾਰ ਉਪਰ ਬਹੁਤ ਆਸਾਂ ਹਨ ਕਿ ਉਹ ਪੈਨਸ਼ਨਰਾਂ ਦੀਆਂ ਅਧੂਰੀਆਂ ਮੰਗਾਂ ਪੂਰੀਆਂ ਕਰਵਾਉਣ ਅਤੇ ਮੁਸ਼ਕਲਾਂ ਦੇ ਹੱਲ ਲਈ ਹਰ ਸੰਭਵ ਕੋਸ਼ਿਸ਼ ਕਰਨਗੇ। ਇਸ ਮੌਕੇ ਪੈਨਸ਼ਨਰਜ਼ ਮਹਾਸੰਘ ਪੰਜਾਬ ਦੇ ਚੇਅਰਮੈਨ ਗੁਰਬਖਸ਼ ਸਿੰਘ, ਸੂਬਾ ਪ੍ਰੈਸ ਸਕੱਤਰ ਬਲਬੀਰ ਸਿੰਘ ਸੇਖੋਂ ਸੀਨੀਅਰ ਉਪ ਪ੍ਰਧਾਨ ਜਗਦੀਸ਼ ਕੁਮਾਰ ਸ਼ਰਮਾ ਸੰਗਰੂਰ ਤੋਂ ਇਲਾਵਾ ਪੈਨਸ਼ਨਰਜ ਜਥੇਬੰਦੀ ਦੇ ਸੂਬਾਈ ਆਗੂ ਸੁਖਵਿੰਦਰ ਸਿੰਘ, ਗੁਰਮੇਲ ਸਿੰਘ ਮੈਡਲੇ, ਵਿਜੈ ਮਰਜਾਰਾ, ਵੀਸੀ.ਪੁਰੀ, ਜਸਵੀਰ ਸਿੰਘ ਵਾਲੀਆ, ਤਰਲੋਕ ਚੰਦ, ਅਵਤਾਰ ਸਿੰਘ ਐਤੀਆਣਾ, ਇੰਦਰਪਾਲ ਸੈਣੀ, ਬਲਬੀਰ ਸਿੰਘ, ਅਵਤਾਰ ਸਿੰਘ, ਗੁਲਜ਼ਾਰ ਸਿੰਘ, ਵਿਕਰਮ ਜੀਤ ਬਾਂਸਲ, ਬਲਦੇਵ ਸਿੰਘ, ਜਗਤਾਰ ਸਿੰਘ, ਪ੍ਰਤਾਪ ਸਿੰਘ, ਰਕੇਸ਼ ਆਦੀਆ , ਸ਼ਾਮ ਸੁੰਦਰ,ਸ਼ਿੰਗਾਰਾ ਸਿੰਘ, ਨਰਿੰਦਰਪਾਲ ਸ਼ਰਮਾ, ਨਿਰਮਲ ਸਿੰਘ ਲਲਤੋਂ, ਰਜਿੰਦਰ ਕੁਮਾਰ, ਮਦਨਲਾਲ ਸ਼ਰਮਾ ਅਤੇ ਨਰਿੰਦਰ ਸ਼ਰਮਾ ਸਮੇਤ ਵੱਡੀ ਗਿਣਤੀ ਵਿੱਚ ਵੱਖ ਵੱਖ ਪੈਨਸ਼ਨਰ ਜਥੇਬੰਦੀਆਂ ਦੇ ਆਗੂ ਮੌਜੂਦ ਸਨ।