108 ਐਂਬੂਲੈਂਸ ਨੇ 38,715 ਮਾਮਲਿਆਂ ’ਚ ਦਿੱਤੀਆਂ ਸੇਵਾਵਾਂ
108 ਐਂਬੂਲੈਂਸ ਵੱਲੋਂ ਬੀਤੇ ਵਰੇ ਦੌਰਾਨ 38,715 ਮਾਮਲਿਆਂ ਵਿੱਚ ਆਪਣੀਆਂ ਸੇਵਾਵਾਂ ਕੀਤੀਆਂ ਪ੍ਰਦਾਨ
Publish Date: Mon, 02 Mar 2026 07:56 PM (IST)
Updated Date: Mon, 02 Mar 2026 07:58 PM (IST)

ਬਸੰਤ ਸਿੰਘ ਰੋੜੀਆਂ, ਪੰਜਾਬੀ ਜਾਗਰਣ ਲੁਧਿਆਣਾ ਜ਼ੈੱਨਪਲੱਸ ਪ੍ਰਾਈਵੇਟ ਲਿਮਟਿਡ ਵੱਲੋਂ ਆਰੰਭ ਕੀਤੀ ਗਈ 108 ਐਂਬੂਲੈਂਸ ਸੇਵਾ ਨੇ ਜਨਵਰੀ 2025 ਤੋਂ ਦਸੰਬਰ 2025 ਦੌਰਾਨ 38,715 ਮਰੀਜ਼ਾ ਨੂੰ ਐਮਰਜੈਂਸੀ ਸੇਵਾਵਾਂ ਦੇ ਕੇ ਪੰਜਾਬ ਦੇ ਪੀੜਤ ਮਰੀਜ਼ਾਂ ਨੂੰ ਰਾਹਤ ਪ੍ਰਦਾਨ ਕੀਤੀ ਹੈ। ਜਾਣਕਾਰੀ ਦਿੰਦੇ ਹੋਏ ਐਂਬੂਲੈਂਸ 108 ਦੇ ਪ੍ਰੋਜੈਕਟ ਮੁਖੀ ਮਨੀਸ਼ ਬੱਤਰਾ ਨੇ ਦੱਸਿਆ ਕਿ ਬੀਤੇ ਵਰ੍ਹੇ ਦੌਰਾਨ, 12,762 ਗਰਭਵਤੀ ਔਰਤਾਂ ਨੂੰ ਐਮਰਜੈਂਸੀ ਨੂੰ ਐਮਰਜੈਂਸੀ ਸੇਵਾਵਾਂ ਮੁਹੱਈਆ ਕਰਵਾਈਆ। ਇਸ ਤੋਂ ਇਲਾਵਾ 11,798 ਮੈਡੀਕਲ ਐਮਰਜੈਂਸੀ, 4,637 ਸੜਕ ਦੁਰਘਟਨਾਵਾਂ ਦੇ ਮਾਮਲਿਆਂ ਅਤੇ 4,601 ਦਿਲ ਦੀਆਂ ਬਿਮਾਰੀਆਂ ਤੋਂ ਪੀੜਤ ਮਰੀਜ਼ਾਂ ਨੂੰ ਐਮਰਜੈਂਸੀਆਂ ਸੇਵਾਵਾਂ ਮੁਹੱਈਆ ਕਰਵਾਈਆਂ ਹਨ। ਅਗਸਤ 2025 ’ਚ ਰਾਤ ਦੇ ਸਮੇਂ ਦੌਰਾਨ ਸਭ ਤੋਂ ਵੱਧ 3,908 ਮਰੀਜ਼ਾਂ ਨੂੰ ਐਮਰਜੈਂਸੀ ਸੇਵਾਵਾਂ ਮੁਹੱਈਆ ਕਰਵਾਈਆਂ ਹਨ। ਬੱਤਰਾ ਨੇ ਕਿਹਾ ਕਿ 108 ਐਂਬੂਲੈਂਸ ਸੇਵਾ ਪੰਜਾਬ ਭਰ ਵਿੱਚ ਨਿਰਵਿਘਨ ਐਮਰਜੈਂਸੀ ਸਿਹਤ ਸੰਭਾਲ ਸੇਵਾਵਾਂ ਪ੍ਰਦਾਨ ਕਰਨ ਲਈ ਪੂਰੀ ਤਰ੍ਹਾਂ ਵਚਨਬੱਧ ਹੈ, ਖਾਸ ਕਰਕੇ ਰਾਤ ਦੇ ਸਮੇਂ ਜਾਨਾਂ ਬਚਾਉਣ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਉਂਦੀ ਹੈ। ਉਨ੍ਹਾਂ ਅੱਗੇ ਦੱਸਿਆ ਕਿ ਸਾਲ 2025 ਲਈ ਰਾਤ ਸਮੇਂ ਐਮਰਜੈਂਸੀ ਸੇਵਾਵਾਂ ਪੁਸ਼ਟੀ ਕਰਦੀਆਂ ਹਨ ਕਿ ਐਂਬੂਲੈਂਸ 108 ਨੇ ਪੰਜਾਬ ਦੇ ਹਰ ਲੋੜਵੰਦ ਪੀੜਤ ਨਾਗਰਿਕ ਨੂੰ ਦਿਨ ਜਾਂ ਰਾਤ ਦੇ ਸਮੇਂ ਦੌਰਾਨ ਡਾਕਟਰੀ ਸਹਾਇਤਾ ਤੱਕ ਪਹੁੰਚ ਕੀਤੀ ਹੈ।