ਪੀਏਯੂ ਇੰਪਲਾਈਜ਼ ਯੂਨੀਅਨ ਚੋਣਾਂ ; ਅੰਬ ਅਤੇ ਟੇਬਲ ਗਰੁੱਪ ਆਹਮੋ-ਸਾਹਮਣੇ
ਪੀਏਯੂ ਇੰਪਲਾਈਜ਼ ਯੂਨੀਅਨ ਚੋਣਾਂ ; ਅੰਬ ਅਤੇ ਟੇਬਲ ਗਰੁੱਪ ਆਹਮੋ-ਸਾਹਮਣੇ
Publish Date: Thu, 26 Feb 2026 06:20 PM (IST)
Updated Date: Thu, 26 Feb 2026 06:22 PM (IST)

ਪਲਵਿੰਦਰ ਸਿੰਘ ਢੁੱਡੀਕੇ, ਪੰਜਾਬੀ ਜਾਗਰਣ ਲੁਧਿਆਣਾ ਦੋ ਸਾਲ ਬਾਅਦ ਹੋ ਰਹੀਆਂ ਪੀਏਯੂ ਇੰਪਲਾਈਜ਼ ਯੂਨੀਅਨ ਦੀਆਂ ਚੋਣਾਂ ਨੂੰ ਲੈ ਕੇ ਕੈਂਪਸ ਪੂਰੇ ਚੋਣ ਰੰਗ ਵਿਚ ਰੰਗਿਆ ਗਿਆ ਹੈ। ਇਸ ਵਾਰ ਪੀਏਯੂ ਇੰਪਲਾਈਜ਼ ਫੋਰਮ (ਪੀਏਯੂ. ਇੰਪਲਾਈਜ਼ ਫੋਰਮ ਦੀ ਟੀਮ ਨੇ ਆਪਣੇ ਸਾਥੀ ਗਰੁੱਪਾਂ ਪੀਏਯੂ. ਇੰਪਲਾਈਜ਼ ਫੈਡਰੇਸ਼ਨ, ਪੀਏਯੂ. ਪ੍ਰੋਗਰੈਸਿਵ ਇੰਪਲਾਈਜ਼ ਫਰੰਟ, ਪੀਏਯੂ. ਇੰਪਲਾਈਜ਼ ਪ੍ਰੋਗਰੈਸਿਵ ਫਰੰਟ, ਪੀਏਯੂ. ਇੰਪਲਾਈਜ਼ ਡੈਮੋਕਰੇਟਿਕ ਫਰੰਟ, ਪੀਏਯੂ. ਇਪਲਾਈਜ਼ ਸੇਵਾ ਦਲ, ਪੀਏਯੂ. ਇੰਪਲਾਈਜ਼ ਫੈਡਰੇਸ਼ਨ ‘ਜੋਗਿੰਦਰ ਰਾਮ’) (ਅੰਬ ਗਰੁੱਪ) ਜਿਸ ਕੋਲ ਪਿਛਲੇ 10 ਸਾਲ ਤੋਂ ਯੂਨੀਅਨ ਦੀ ਕਮਾਨ ਹੈ ਅਤੇ ਪਹਿਲੀ ਵਾਰ ਚੋਣ ਲੜ ਰਹੇ ਇੰਟਲੈਕਚੁਅਲ ਅਲਾਈਡ (ਟੇਬਲ ਗਰੁੱਪ) ਆਹਮੋ ਸਾਹਮਣੇ ਹਨ। ਪੀਏਯੂ ਇੰਪਲਾਈਜ਼ ਫੋਰਮ ਆਪਣੇ ਕਾਰਜਕਾਲ ਦੌਰਾਨ ਕੀਤੇ ਕੰਮਾਂ ਦੇ ਆਧਾਰ ’ਤੇ ਅਤੇ ਆਉਣ ਵਾਲੇ ਸਮੇਂ ਦੇ ਟੀਚਿਆਂ ਦੀ ਗੱਲ ਕਰਕੇ ਮੁਲਾਜਮਾਂ ਨੂੰ ਆਪਣੇ ਹੱਕ ਵਿਚ ਕਰ ਰਹੇ ਹਨ ਜਦ ਕਿ ਇੰਟਰੈਚੂਅਲ ਅਲਾਈਡ ਨੂੰ ਨਵੀਂ ਦਿਸ਼ਾ ਦੇਣ ਦੀ ਗੱਲ ਕਰ ਰਿਹਾ ਹੈ। 15 ’ਚੋਂ ਨਿਰਵਿਰੋਧ ਜਿੱਤੇ ਅੰਬ ਗਰੁੱਪ ਦੇ 7 ਉਮੀਦਵਾਰ ਅੰਬ ਗਰੁੱਪ ਦੀ ਟੀਮ ਦੇ 15 ਵਿਚੋਂ 7 ਉਮੀਦਵਾਰ ਉਸ ਵਕਤ ਨਿਰਵਿਰੋਧ ਚੁਣੇ ਗਏ ਜਦ ਕਿਸੇ ਹੋਰ ਨੇ ਉਨ੍ਹਾਂ ਵਿਰੁੱਧ ਕਾਗਜ਼ ਹੀ ਦਾਖਲ ਨਹੀਂ ਕੀਤੇ। ਇਹ ਪੁਸ਼ਟੀ ਚੋਣ ਅਧਿਕਾਰੀ ਜਗਜੀਤ ਸਿੰਘ ਨੇ ਪੰਜਾਬੀ ਜਾਗਰਣ ਨਾਲ ਵਿਸ਼ੇਸ਼ ਤੌਰ ’ਤੇ ਗੱਲ ਕਰਦੇ ਹੋਏ ਕੀਤੀ। ਉਨ੍ਹਾਂ ਦੱਸਿਆ ਕਿ ਬਾਕੀ ਉਮੀਦਵਾਰਾਂ ਦੀ ਕਿਸਮਤ ਦਾ ਫੈਸਲਾ ਅੱਜ ਹੋਵੇਗਾ। ਚੋਣ ਅਧਿਕਾਰੀ ਜਗਜੀਤ ਸਿੰਘ ਨੇ ਇਹ ਵੀ ਦੱਸਿਆ ਕਿ ਜਿਮਨੇਜ਼ੀਆਮ ਹਾਲ ਵਿਖੇ ਅੱਜ ਸਵੇਰੇ 9 ਵਜੇ ਤੋਂ ਸ਼ਾਮ 4.30 ਵਜੇ ਤੱਕ ਵੋਟਿੰਗ ਹੋਵੇਗੀ ਜਿਸ ਵਿੱਚ 887 ਦੇ ਕਰੀਬ ਮੁਲਾਜਮ ਆਪਣੇ ਹੱਕ ਦਾ ਇਸਤੇਮਾਲ ਕਰਨਗੇ। ਛੁੱਟੀ ’ਤੇ ਰਹਿਣ ਵਾਲੇ ਮੁਲਾਜਮ ਵੀ ਪੋਸਟਲ ਵੋਟ ਪਾ ਸਕਣਗੇ। ਉਨ੍ਹਾਂ ਦੱਸਿਆ ਕਿ ਵੋਟਾਂ ਦੀ ਗਿਣਤੀ 28 ਫਰਵਰੀ ਦਿਨ ਸ਼ਨਿੱਚਰਵਾਰ ਨੂੰ ਜਿਮਨੇਜ਼ੀਆਮ ਹਾਲ ਵਿਖੇ ਸਵੇਰੇ 10 ਵਜੇ ਸ਼ੁਰੂ ਹੋਵੇਗੀ ਅਤੇ ਇਸੇ ਦਿਨ ਨਤੀਜਾ ਐਲਾਨ ਦਿੱਤਾ ਜਾਵੇਗਾ। -ਅੰਬ ਗਰੁੱਪ ਵੱਲੋਂ ਬਲਦੇਵ ਸਿੰਘ ਵਾਲੀਆ ਛੇਵੀਂ ਵਾਰ ਪ੍ਰਧਾਨਗੀ ਦੇ ਉਮੀਦਵਾਰ ਅੰਬ ਗਰੁੱਪ ਵੱਲੋਂ ਪ੍ਰਧਾਨਗੀ ਲਈ ਬਲਦੇਵ ਸਿੰਘ ਵਾਲੀਆ ਜਦ ਕਿ ਸੀਨੀਅਰ ਮੀਤ ਪ੍ਰਧਾਨ (ਓਪਨ ) ਵਜੋਂ ਨਵਨੀਤ ਸ਼ਰਮਾ, ਸੀਨੀਅਰ ਮੀਤ ਪ੍ਰਧਾਨ (ਰਿਜ਼ਰਵ) ਵਜੋਂ ਨਰਿੰਦਰ ਸਿੰਘ ਸੇਖੋ, ਮੀਤ ਪ੍ਰਧਾਨ (ਓਪਨ) ਲਈ ਰਣਜੀਤ ਸਿੰਘ, ਮੀਤ ਪ੍ਰਧਾਨ (ਰਿਜ਼ਵਰ) ਲਈ ਧਰਮਿੰਦਰ ਸਿੰਘ ਸਿੱਧੂ, ਜਨਰਲ ਸਕੱਤਰ ਵਜੋਂ ਮਨਮੋਹਨ ਸਿੰਘ, ਖਜ਼ਾਨਚੀ ਲਈ ਭੁਪਿੰਦਰ ਸਿੰਘ, ਸਕੱਤਰ-1 ਵਜੋਂ ਗੁਰਇਕਬਾਲ ਸਿੰਘ ਸੋਹੀ, ਸਕੱਤਰ-2 ਵਜੋਂ ਸਤਵਿੰਦਰ ਸਿੰਘ, ਜੁਆਇੰਟ ਖਜ਼ਾਨਚੀ-1 ਲਈ ਹਰਮਿੰਦਰ ਸਿੰਘ, ਜੁਆਇੰਟ ਖਜ਼ਾਨਚੀ-2 ਲਈ ਸੁਰਿੰਦਰ ਸਿੰਘ, ਜੱਥੇਬੰਦਰ ਸਕੱਤਰ (ਓਪਨ) ਵਜੋਂ ਬਰਿੰਦਰ ਸਿੰਘ, ਜੱਥੇਬੰਦਰ ਸਕੱਤਰ (ਰਿਜ਼ਵਰ) ਵਜੋਂ ਸੁਰਜੀਤ ਸਿੰਘ, ਪ੍ਰਚਾਰ ਸਕੱਤਰ (ਓਪਨ) ਲਈ ਕਰਨੈਲ ਸਿੰਘ ਅਤੇ ਪ੍ਰਚਾਰ ਸਕੱਤਰ (ਰਿਜਰਵ) ਵਜੋਂ ਜਗਦੀਪ ਸਿੰਘ ਚੋਣ ਮੈਦਾਨ ਵਿੱਚ ਹਨ। ਵੀਰਵਾਰ ਨੂੰ ਆਖਰੀ ਦਿਨ ਪੀਏਯੂ.ਇੰਪਲਾਈਜ਼ ਯੂਨੀਅਨ ਦੀਆਂ ਚੋਣਾਂ ਸਬੰਧੀ ਉਮੀਦਵਾਰਾਂ ਨੇ ਨਿੱਜੀ ਤੌਰ ਤੇ ਬਿਲਡਿੰਗਾਂ ਵਿੱਚ ਜਾ ਕੇ ਚੋਣ ਪ੍ਰਚਾਰ ਕੀਤਾ। ਅੰਬ ਗਰੁੱਪ ਦੀ ਟੀਮ ਦੇ ਪ੍ਰਚਾਰ ਨੂੰ ਉਸ ਸਮੇ ਵੱਡਾ ਹੁੰਗਾਰਾ ਮਿਲਿਆਂ ਜਦੋ ਸਮੂਹ ਪ੍ਰੋਗਰਮਰ, ਨੈਟ ਵਰਕਿੰਗ-ਕਮ-ਪ੍ਰੋਗਰਾਮਿਗ ਸਹਾਇਕ, ਕੰਪਿਊਟਰ ਅਪਰੇਟਰ, ਮੁਲਾਜ਼ਮਾ ਵੱਲੋ ਇਸ ਟੀਮ ਦਾ ਪੂਰਨ ਸਮਰਥਨ ਕੀਤਾ ਗਿਆ। -ਪ੍ਰਧਾਨਗੀ ਲਈ ਪਹਿਲੀ ਵਾਰ ਕਿਸਮਤ ਅਜਮਾ ਰਹੇ ਇੰਟਲੈਕਚੁਅਲ ਅਲਾਈਡ ਦੇ ਉਮੀਦਵਾਰ ਮਨੋਜ ਕੁਮਾਰ ਪੀਏਯੂ ਇੰਪਲਾਈਜ਼ ਯੂਨੀਅਨ ਦੀਆਂ ਚੋਣਾਂ ਵਿੱਚ ਇੰਟਲੈਕਚੁਅਲ ਅਲਾਈਡ ਦੇ ਮਨੋਜ ਕੁਮਾਰ ਪਹਿਲੀ ਵਾਰ ਕਿਸਮਤ ਅਜਮਾ ਰਹੇ ਹਨ ਜਦ ਕਿ ਉਨ੍ਹਾਂ ਦੇ ਗਰੁੱਪ ਵੱਲੋਂ ਸੀਨੀਅਰ ਮੀਤ ਪ੍ਰਧਾਨ ਓਪਨ ਲਈ ਪੂਜਾ ਸ਼ਰਮਾ, ਸੀਨੀਅਰ ਮੀਤ ਪ੍ਰਧਾਨ ਰਿਜਰਵ ਲਈ ਮਨਦੀਪ ਸਿੰਘ, ਜਨਰਲ ਸਕੱਤਰ ਦੇ ਅਹੁਦੇ ਲਈ ਜਤਿੰਦਰ ਕੁਮਾਰ, ਖਜਾਨਚੀ ਲਈ ਮੀਨ ਬਹਾਦਰ, ਜੁਆਇੰਟ ਖਜ਼ਾਨਚੀ-2 ਲਈ ਖੇਮ ਰਾਜ, ਜੱਥੇਬੰਦਰ ਸਕੱਤਰ (ਰਿਜ਼ਵਰ) ਵਜੋਂ ਸ਼ੇਰ ਸ਼ਿਵ ਨਾਗ ਸਿੰਘ ਅਤੇ ਪ੍ਰਚਾਰ ਸਕੱਤਰ (ਓਪਨ) ਲਈ ਦਵਿੰਦਰ ਸਿੰਘ ਮੈਦਾਨ ਵਿੱਚ ਹਨ।