ਪ੍ਰੀ-ਪ੍ਰਾਇਮਰੀ ਦੇ ਅਧਿਆਪਕਾਂ ਦੀ ਲਗਾਈ ਵਰਕਸ਼ਾਪ
ਪ੍ਰੀ ਪ੍ਰਾਇਮਰੀ ਜਮਤਾਂ ਨੂੰ ਪੜ੍ਹਾ ਰਹੇ ਅਧਿਆਪਕਾਂ ਦੀ ਲਗਾਈ ਗਈ ਵਰਕਸ਼ਾਪ
Publish Date: Wed, 25 Feb 2026 08:09 PM (IST)
Updated Date: Wed, 25 Feb 2026 08:13 PM (IST)

ਰਵੀ, ਪੰਜਾਬੀ ਜਾਗਰਣ ਲੁਧਿਆਣਾ ਜ਼ਿਲ੍ਹਾ ਸਿੱਖਿਆ ਅਫ਼ਸਰ ਡਿੰਪਲ ਮਦਾਨ ਤੇ ਉਪ ਜ਼ਿਲ੍ਹਾ ਅਫਸਰ ਮਨੋਜ ਕੁਮਾਰ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਤੇ ਇੰਦੂ ਸੂਦ ਬਲਾਕ ਪ੍ਰਾਇਮਰੀ ਸਿੱਖਿਆ ਅਫ਼ਸਰ ਬਲਾਕ ਮਾਂਗਟ-2 ਦੀ ਦੇਖ-ਰੇਖ ਹੇਠ ਸਰਕਾਰੀ ਪ੍ਰਇਮਰੀ ਸਕੂਲ ਸੇਖੇਵਾਲ ਵਿਖੇ ਹੈਂਡਮੇਡ ਟੀਚਿੰਗ ਲਰਨਿੰਗ ਮਟੀਰੀਅਲ (ਟੀਐੱਲਐੱਮ) ਦੀ ਵਰਕਸ਼ਾਪ ਲਗਾਈ ਗਈ। ਇਸ ਮੌਕੇ ਇੰਦੂ ਸੂਦ ਤੇ ਨਰੇਸ਼ ਕੁਮਾਰ ਪ੍ਰਿੰਸੀਪਲ ਸਕੂਲ ਆਫ ਐਮੀਨੈਂਸ ਸੇਖੇਵਾਲ ਨੇ ਦੱਸਿਆ ਕਿ ਵਰਕਸ਼ਾਪ ਪ੍ਰੀ-ਪ੍ਰਾਇਮਰੀ ਜਮਾਤਾਂ ਨੂੰ ਪੜ੍ਹਾ ਰਹੇ ਅਧਿਆਪਕਾਂ ਲਈ ਬਹੁਤ ਹੀ ਫਾਇਦੇਮੰਦ ਸਾਬਿਤ ਹੋਵੇਗੀ। ਇਸ ਵਰਕਸ਼ਾਪ ’ਚ ਪ੍ਰਥਮ ਜ਼ਿਲ੍ਹਾ ਕੋਆਰਡੀਨੇਟਰ ਗੁਰਦੀਪ ਕੌਰ ਤੇ ਪ੍ਰਥਮ ਕੋਆਰਡੀਨੇਟਰ ਨਵਦੀਪ ਕੌਰ ’ਤੇ ਜਸਵਿੰਦਰ ਕੌਰ ਵੱਲੋਂ ਰਿਸੋਰਸਪਰਸਨ ਦੀ ਭੂਮਿਕਾ ਨਿਭਾਈ ਗਈ। ਇਸ ਮੌਕੇ ਤੇਜਪਾਲ ਕਲੇਰ ਤੇ ਗੁਰਦੀਪ ਸਿੰਘ ਸੈਣੀ (ਦੋਵੇਂ ਬਲਾਕ ਰਿਸੋਰਸ ਕੋਆਰਡੀਨੇਟਰ) ਤੇ ਨਿਸ਼ਾ ਰਾਣੀ ਹੈੱਡ ਟੀਚਰ ਪ੍ਰਾਇਮਰੀ ਸਕੂਲ ਸੇਖੇਵਾਲ ਨੇ ਸੰਬੋਧਨ ਕਰਦਿਆਂ ਕਿਹਾ ਕਿ ਟੀਐੱਲਐੱਮ ਵਰਕਸ਼ਾਪ ਅਧਿਆਪਕਾਂ ਲਈ ਕੀਤੀ ਜਾਣ ਵਾਲੀ ਇਕ ਸਿਖਲਾਈ ਪ੍ਰਕਿਰਿਆ ਹੈ, ਜਿਸ ’ਚ ਘੱਟ ਲਾਗਤ ਸਮੱਗਰੀ ਦੀ ਵਰਤੋਂ ਕਰ ਕੇ ਪ੍ਰਭਾਵਸ਼ਾਲੀ ਸਿੱਖਣ ਸਿਖਾਉਣ ਵਾਲੀ ਸਮੱਗਰੀ ਸਿਖਾਈ ਦਿੱਤੀ ਗਈ। ਇਸਦਾ ਮੁੱਖ ਮਕਸਦ ਸਿੱਖਣ ਸਿਖਾਉਣ ਪ੍ਰਕਿਰਿਆ ਨੂੰ ਦਿਲਚਸਪ ਤੇ ਸਰਗਰਮ ਬਣਾਉਣਾ ਹੈ। ਇਸ ਵਰਕਸ਼ਾਪ ’ਚ ਬਲਾਕ ਮਾਂਗਟ-2 ਦੇ ਪ੍ਰੀ-ਪ੍ਰਾਇਮਰੀ ਜਮਾਤਾਂ ਨੂੰ ਪੜ੍ਹਾ ਰਹੇ 50 ਅਧਿਆਪਕਾਂ ਨੇ ਹਿੱਸਾ ਲਿਆ।