ਪੈਦਲ ਜਾ ਰਹੇ ਨੌਜਵਾਨ ਦੀ ਸੜਕ ਹਾਦਸੇ ਵਿੱਚ ਹੋਈ ਮੌਤ
ਪੈਦਲ ਜਾ ਰਹੇ ਨੌਜਵਾਨ ਦੀ ਸੜਕ ਹਾਦਸੇ ਵਿੱਚ ਹੋਈ ਮੌਤ
Publish Date: Mon, 09 Feb 2026 07:02 PM (IST)
Updated Date: Mon, 09 Feb 2026 07:05 PM (IST)

ਐਸਪੀ ਜੋਸ਼ੀ, ਪੰਜਾਬੀ ਜਾਗਰਣ ਲੁਧਿਆਣਾ ਸਥਾਨਕ ਚੰਡੀਗੜ੍ਹ ਰੋਡ ਝਾਬੇਵਾਲ ਕੱਟ ਤੋਂ ਥੋੜਾ ਅੱਗੇ ਪੈਦਲ ਹੀ ਜਾ ਰਹੇ ਨੌਜਵਾਨ ਦੀ ਸੜਕ ਹਾਦਸੇ ਵਿੱਚ ਦਰਦਨਾਕ ਮੌਤ ਹੋ ਗਈ। ਇਸ ਦੁਰਘਟਨਾ ਦੀ ਜਾਣਕਾਰੀ ਮਿਲਣ ਮਗਰੋਂ ਥਾਣਾ ਫੋਕਲ ਪੁਆਇੰਟ ਪੁਲਿਸ ਨੇ ਮ੍ਰਿਤਕ ਨੌਜਵਾਨ ਸੁਰਜੀਤ ਕੁਮਾਰ ਦੇ ਜੀਜਾ ਭਾਨੂੰ ਪ੍ਰਤਾਪ ਵਾਸੀ ਸ਼ੇਰਪੁਰ ਦੇ ਬਿਆਨ ਉੱਪਰ ਅਣਪਛਾਤੇ ਵਾਹਨ ਚਾਲਕ ਖਿਲਾਫ ਸੰਗੀਨ ਦੋਸ਼ਾਂ ਅਧੀਨ ਪਰਚਾ ਦਰਜ ਕਰਕੇ ਮੁਲਜਲ ਦੀ ਭਾਲ ਸ਼ੁਰੂ ਕਰ ਦਿੱਤੀ ਹੈ। ਭਾਨੂ ਪ੍ਰਤਾਪ ਨੇ ਪੁਲਿਸ ਕੋਲ ਬਿਆਨ ਦਰਜ ਕਰਵਾਉਂਦੇ ਹੋਏ ਦੱਸਿਆ ਕਿ ਦੁਰਘਟਨਾ ਵਾਲੇ ਦਿਨ ਉਹ ਆਪਣੇ ਸਾਲੇ ਸੁਰਜੀਤ ਕੁਮਾਰ ਉਮਰ ਕਰੀਬ 22 ਸਾਲ ਨਾਲ ਰਾਤ ਨੂੰ ਆਪਣੇ ਦੋਸਤ ਦੇ ਭਾਣਜੇ ਦੀ ਜਨਮਦਿਨ ਪਾਰਟੀ ਤੋਂ ਬਾਅਦ ਘਰ ਵੱਲ ਪੈਦਲ ਵਾਪਸ ਵਾਪਸ ਆ ਰਹੇ ਸਨ। ਜਦੋਂ ਦੋਨੋਂ ਝਾਬੇਵਾਲ ਕੱਟ ਤੋਂ ਥੋੜਾ ਅੱਗੇ ਦੀਸ਼ੇ ਦੇ ਢਾਬੇ ਕੋਲ ਪੁੱਜੇ ਤਾਂ ਕਿਸੇ ਤੇਜ਼ ਰਫਤਾਰ ਵਾਹਨ ਦੇ ਚਾਲਕ ਨੇ ਉਸ ਦੇ ਸਾਲੇ ਨੂੰ ਟੱਕਰ ਮਾਰ ਦਿੱਤੀ ਅਤੇ ਦੁਰਘਟਨਾ ਮਗਰੋਂ ਵਾਹਨ ਭਜਾ ਕੇ ਮੌਕੇ ਤੋਂ ਫਰਾਰ ਹੋ ਗਿਆ। ਇਸ ਦਰਦਨਾਕ ਦੁਰਘਟਨਾ ਵਿੱਚੋਂ ਉਸਦਾ ਸਾਲਾ ਸੁਰਜੀਤ ਕੁਮਾਰ ਮੌਕੇ ਤੇ ਹੀ ਦਮ ਤੋੜ ਗਿਆ। ਉਕਤ ਮਾਮਲੇ ਦੇ ਤਫਤੀਸ਼ੀ ਅਧਿਕਾਰੀ ਸਹਾਇਕ ਥਾਣੇਦਾਰ ਰੁਪਿੰਦਰ ਸਿੰਘ ਮੁਤਾਬਕ ਦੁਰਘਟਨਾ ਵਾਲੀ ਥਾਂ ਦੇ ਆਸ ਪਾਸ ਲੱਗੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਕਬਜ਼ੇ ਵਿੱਚ ਲੈ ਕੇ ਮੁਲਜਮ ਵਾਹਨ ਚਾਲਕ ਦੀ ਸ਼ਨਾਖਤ ਤੇ ਗ੍ਰਿਫਤਾਰੀ ਲਈ ਉੱਦਮ ਸ਼ੁਰੂ ਕਰ ਦਿੱਤੇ ਗਏ ਹਨ।