ਨਵ-ਨਿਯੁਕਤ ਚੇਅਰਮੈਨ ਸਾਬੀ ਗੁਰਦੁਆਰਾ ਮੰਜੀ ਸਾਹਿਬ ’ਚ ਹੋਏ ਨਤਮਸਤਕ
ਨਵ ਨਿਯੁਕਤ ਚੇਅਰਮੈਨ ਸਾਬੀ ਗੁਰਦੁਆਰਾ ਮੰਜੀ ਸਾਹਿਬ ਜਰਖੜ ਵਿਖੇ ਨਤਮਸਤਕ
Publish Date: Fri, 06 Mar 2026 06:24 PM (IST)
Updated Date: Fri, 06 Mar 2026 06:27 PM (IST)
ਵਿਜੈ ਵਰਮਾ, ਪੰਜਾਬੀ ਜਾਗਰਣ ਲੁਧਿਆਣਾ : ਬਲਾਕ ਡੇਹਲੋਂ ’ਚ ਬਲਾਕ ਸੰਮਤੀ ਮੈਂਬਰਾਂ ਵੱਲੋਂ ਡੇਹਲੋਂ ਬਲਾਕ ਦੇ ਚੇਅਰਮੈਨ ਦੀ ਸਰਬਸੰਮਤੀ ਨਾਲ ਚੋਣ ਕੀਤੀ ਗਈ, ਜਿਸ ਵਿੱਚ ਸਾਹਿਬਜੀਤ ਸਿੰਘ ਸਾਬੀ ਜਰਖੜ ਨੂੰ ਚੇਅਰਮੈਨ ਅਤੇ ਬੀਬੀ ਮਨਜੀਤ ਕੌਰ ਕਿਲਾ ਰਾਏਪੁਰ ਨੂੰ ਵਾਈਸ ਚੇਅਰਮੈਨ ਬਣਾਇਆ ਗਿਆ। ਚੇਅਰਮੈਨ ਬਣਨ ਤੋਂ ਬਾਅਦ ਸਾਹਿਬਜੀਤ ਸਿੰਘ ਸਾਬੀ ਜਰਖੜ ਅਪਣੇ ਪਰਿਵਾਰ ਸਮੇਤ ਗੁਰਦੁਆਰਾ ਮਾਤਾ ਸਾਹਿਬ ਕੌਰ (ਮੰਜੀ ਸਾਹਿਬ) ਪਿੰਡ ਜਰਖੜ ਵਿਖੇ ਨਤਮਸਤਕ ਹੋਏ। ਇਸ ਮੌਕੇ ਗੁਰੂ ਘਰ ਦੇ ਗ੍ਰੰਥੀ ਸਿੰਘ ਵੱਲੋਂ ਜਿੱਥੇ ਚੜਦੀਕਲਾ ਲਈ ਅਰਦਾਸ ਕੀਤੀ ਉੱਥੇ ਹੀ ਉਨ੍ਹਾਂ ਨਵ-ਨਿਯੁਕਤ ਚੇਅਰਮੈਨ ਸਾਹਿਬਜੀਤ ਸਿੰਘ ਸਾਬੀ ਜਰਖੜ ਨੂੰ ਸਿਰੋਪਾਓ ਭੇਟ ਕੀਤਾ। ਇਸ ਮੌਕੇ ਸ਼ਿੰਗਾਰਾ ਸਿੰਘ, ਮੈਡਮ ਸੋਨੀਆ, ਅਮਰਦੀਪ ਸਿੰਘ ਪ੍ਰਧਾਨ ਤਪਿੰਦਰ ਸਿੰਘ ਜਰਖੜ, ਸਰਪੰਚ ਸੰਦੀਪ ਸਿੰਘ ਜਰਖੜ, ਜਗਰੂਪ ਸਿੰਘ, ਸੁਖਪ੍ਰੀਤ ਸਿੰਘ ਬੁਲਾਰਾ, ਬਲਦੇਵ ਸਿੰਘ ਅਤੇ ਹੋਰ ਨਗਰ ਵਾਸੀ ਹਾਜ਼ਰ ਸਨ।