ਨਗਰ ਕੌਂਸਲ ਦੇ ਨਵੇਂ ਸੀਨੀਅਰ ਮੀਤ ਪ੍ਰਧਾਨ ਕੰਵਰਪਾਲ ਸਿੰਘ ਪੁੱਜੇ ਦਫ਼ਤਰ
ਨਗਰ ਕੌਂਸਲ ਦੇ ਨਵੇਂ ਸੀਨੀਅਰ ਮੀਤ ਪ੍ਰਧਾਨ ਕੰਵਰਪਾਲ ਸਿੰਘ ਪੁੱਜੇ ਦਫ਼ਤਰ
Publish Date: Wed, 21 Jan 2026 07:43 PM (IST)
Updated Date: Thu, 22 Jan 2026 04:12 AM (IST)
ਸੰਜੀਵ ਗੁਪਤਾ, ਪੰਜਾਬੀ ਜਾਗਰਣ, ਜਗਰਾਓਂ : ਜਗਰਾਓਂ ਨਗਰ ਕੌਂਸਲ ਦੇ ਸੀਨੀਅਰ ਮੀਤ ਪ੍ਰਧਾਨ ਚੁਣੇ ਜਾਣ ਤੋਂ ਬਾਅਦ ਅੱਜ ਕੰਵਰਪਾਲ ਸਿੰਘ ਪਹਿਲੇ ਦਿਨ ਨਗਰ ਕੌਂਸਲ ਦਫ਼ਤਰ ਪੁੱਜੇ। ਉਨ੍ਹਾਂ ਪਹਿਲੇ ਦਿਨ ਕੁਰਸੀ ’ਤੇ ਬੈਠਦਿਆਂ ਸ਼ਹਿਰ ਦੇ ਵਿਕਾਸ ਅਤੇ ਸਮੱਸਿਆਵਾਂ ਨੂੰ ਦੂਰ ਕਰਨ ਦਾ ਦਾਅਵਾ ਕੀਤਾ। ਇਸ ਦੌਰਾਨ ਉਨ੍ਹਾਂ ਦੇ ਦਫ਼ਤਰ ਪੁੱਜਣ ’ਤੇ ਸ਼ਫਾਈ ਸੇਵਕ ਯੂਨੀਅਨ ਪੰਜਾਬ ਦੇ ਜ਼ਿਲਾ ਪ੍ਰਧਾਨ ਅਰੁੁਣ ਗਿੱਲ ਦੀ ਅਗਵਾਈ ਵਿੱਚ ਸਫਾਈ ਸੇਵਕ ਯੂਨੀਅਨ ਨਗਰ ਕੌਂਸਲ ਜਗਰਾਓਂ ਤੇ ਸੀਵਰਮੈਨ ਯੂਨੀਅਨ ਵੱਲੋਂ ਸਾਂਝੇ ਤੌਰ ਤੇ ਸਵਾਗਤ ਕੀਤਾ ਗਿਆ। ਸਵਾਗਤ ਕਰਨ ਤੋਂ ਬਾਅਦ ਸਫਾਈ ਸੇਵਕਾਂ ਤੇ ਸੀਵਰ ਮੈਨਾ ਵੱਲੋਂ ਆਪਣੀਆਂ ਸਮੱਸਿਆਵਾਂ ਬਾਰੇ ਖੁੱਲ੍ਹ ਕੇ ਵਿਚਾਰ ਚਰਚਾ ਕੀਤੀ ਗਈ। ਨਵੇਂ ਚੁਣੇ ਗਏ ਸੀਨੀਅਰ ਮੀਤ ਪ੍ਰਧਾਨ ਵੱਲੋਂ ਵਿਸ਼ਵਾਸ ਦਵਾਇਆ ਗਿਆ ਕਿ ਉਨ੍ਹਾਂ ਨੂੰ ਭਵਿੱਖ ਅੰਦਰ ਕੋਈ ਵੀ ਸਮੱਸਿਆ ਨਹੀਂ ਆਉਣ ਦਿੱਤੀ ਜਾਵੇਗੀ। ਇਸ ਮੌਕੇ ਸਾਬਕਾ ਕੌਂਸਲਰ ਅਮਰਨਾਥ ਕਲਿਆਣ, ਸਾਬਕਾ ਕੌਂਸਲਰ ਕਰਮਜੀਤ ਕੈਂਥ, ਕੌਂਸਲਰ ਅਨਮੋਲ ਗੁਪਤਾ, ਬਰਿੰਦਰ ਕਲੇਰ, ਸਾਜਨ ਮਲਹੋਤਰਾ, ਹਰੀਸ਼ ਕੁਮਾਰ, ਸ਼ਫਾਈ ਸੇਵਕ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਅਰੁਣ ਗਿੱਲ, ਰਜਿੰਦਰ ਕੁਮਾਰ, ਪ੍ਰਦੀਪ ਕੁਮਾਰ ਗਿੱਲ, ਸਨੀ ਸੁੰਦਰ, ਰਾਮ ਪ੍ਰਕਾਸ਼, ਸੰਦੀਪ ਕੁਮਾਰ, ਬਰ੍ਰਮਪਾਲ, ਬਲਵਿੰਦਰ ਕਲਿਆਣ, ਭਾਰਤ ਭੂਸ਼ਨ, ਸੁਖਵਿੰਦਰ ਖੋਸਲਾ, ਸੁੁਰਜੀਤ ਸਿੰਘ, ਸੰਤੋਖ ਰਾਮ, ਧਰਮਵੀਰ, ਮਦਨ ਲਾਲ ਹਾਜ਼ਰ ਸਨ।